178 ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਿਹੈ ਮਹਾਨਗਰ ਦਾ ਫਾਇਰ ਬ੍ਰਿਗੇਡ, ਨਵੀਆਂ ਪੋਸਟਾਂ ਮਨਜ਼ੂਰ ਕਰਨ ਦੀ ਪ੍ਰਕਿਰਿਆ ਸ਼ੁਰੂ
Wednesday, Dec 24, 2025 - 08:15 AM (IST)
ਲੁਧਿਆਣਾ (ਹਿਤੇਸ਼) : ਮਹਾਨਗਰ ਦੇ ਲੱਖਾਂ ਲੋਕਾਂ ਨੂੰ ਅੱਗਜਨੀ ਦੀਆਂ ਘਟਨਾਵਾਂ ਤੋਂ ਬਚਾਉਣ ਦੀ ਜ਼ਿੰਮੇਵਾਰੀ ਜਿਸ ਫਾਇਰ ਬ੍ਰਿਗੇਡ ਵਿੰਗ ਦੇ ਮੋਢਿਆਂ ’ਤੇ ਹੈ, ਉਹ 178 ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਹ ਖੁਲਾਸਾ ਨਗਰ ਨਿਗਮ ਦੇ ਜਨਰਲ ਹਾਊਸ ਦੀ 26 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਲਈ ਜਾਰੀ ਏਜੰਡਾ ਵਿਚ ਹੋਇਆ ਹੈ। ਇਸ ਦੌਰਾਨ 178 ਮੁਲਾਜ਼ਮਾਂ ਦੀ ਕਮੀ ਪੂਰੀ ਕਰਨ ਲਈ ਨਵੀਆਂ ਪੋਸਟਾਂ ਦੀ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਦੇ ਲਈ ਫਾਇਰ ਸਰਵਿਸ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ ਫਾਇਰ ਬ੍ਰਿਗੇਡ ਦੀ ਇਕ ਗੱਡੀ ਨਾਲ ਜ਼ਰੂਰੀ ਸਟਾਫ ਦੇ ਹਿਸਾਬ ਨਾਲ ਲੁਧਿਆਣਾ ਵਿਚ ਮੁਲਾਜ਼ਮਾਂ ਦੀ ਗਿਣਤੀ ਕਾਫੀ ਘੱਟ ਹੈ, ਜਿਸ ਦੇ ਮੱਦੇਨਜ਼ਰ 178 ਮੁਲਾਜ਼ਮਾਂ ਦੀ ਕਮੀ ਪੂਰੀ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ’ਚ ਪ੍ਰਸਤਾਵ ਪਾਸ ਕਰ ਕੇ ਸਰਕਾਰ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਲਾਚੌਰ ਤੋਂ ਇਕ ਹੋਰ ਮੰਦਭਾਗੀ ਖ਼ਬਰ! 300 ਕਿੱਲੋ ਦੀ Deadlift ਲਾਉਂਦਿਆਂ ਲੋਹੇ ਜਿਹੇ ਸਰੀਰ ਵਾਲੇ ਗੱਭਰੂ ਦੀ ਮੌਤ
ਸਟੇਟਸ ਰਿਪੋਰਟ
-ਲੁਧਿਆਣਾ ਵਿਚ ਇਸ ਸਮੇਂ ਚੱਲ ਰਹੇ ਹਨ 6 ਫਾਇਰ ਬ੍ਰਿਗੇਡ ਸਟੇਸ਼ਨ
-ਨਗਰ ਨਿਗਮ ਦੇ ਕੋਲ ਇਸ ਸਮੇਂ ਹੈ 22 ਫਾਇਰ ਬ੍ਰਿਗੇਡ ਦੀਆਂ ਛੋਟੀਆਂ ਗੱਡੀਆਂ।
-ਸਰਕਾਰ ਵਲੋਂ ਫਾਇਰ ਬ੍ਰਿਗੇਡ ਦੀਆਂ 5 ਨਵੀਆਂ ਗੱਡੀਆਂ ਭੇਜਣ ਦੀ ਦਿੱਤੀ ਗਈ ਹੈ ਮਨਜ਼ੂਰੀ
ਇਹ ਹਨ ਨਿਯਮ
ਨਿਯਮਾਂ ਅਨੁਸਾਰ ਫਾਇਰ ਬ੍ਰਿਗੇਡ ਦੀ ਗੱਡੀ ’ਤੇ ਇਕ ਲੀਡਿੰਗ ਫਾਇਰਮੈਨ, 4 ਫਾਇਰਮੈਨ ਅਤੇ ਇਕ ਡਰਾਈਵਰ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ 66 ਲੀਡਿੰਗ ਫਾਇਰਮੈਨ, 264 ਫਾਇਰਮੈਨ ਅਤੇ ਇਕ ਡਰਾਈਵਰ 66 ਹੋਣੇ ਚਾਹੀਦੇ ਹਨ। ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਸ਼ਿਫਟ ਦੇ ਹਿਸਾਬ ਨਾਲ ਲਗਾਉਣੀ ਹੁੰਦੀ ਹੈ।
ਇਸ ਸਮੇਂ ਮੁਲਾਜ਼ਮਾਂ ਦਾ ਮਨਜ਼ੂਰਸ਼ੁਦਾ ਡਾਟਾ
- ਲੀਡਿੰਗ ਫਾਇਰਮੈਨ : 18
- ਫਾਇਰਮੈਨ : 86
-ਡਰਾਈਵਰ : 19
ਇਹ ਵੀ ਪੜ੍ਹੋ : ਸਿਰਫ਼ 6 ਦਿਨ ਬਾਕੀ: ਜਲਦ ਕਰ ਲਓ ਇਹ ਕੰਮ, ਨਹੀਂ ਤਾਂ ਬੇਕਾਰ ਹੋ ਜਾਵੇਗਾ ਤੁਹਾਡਾ PAN Card
ਇਸ ਤਰ੍ਹਾਂ ਵਧਾਈ ਜਾਵੇਗੀ ਗਿਣਤੀ
ਲੀਡਿੰਗ ਫਾਇਰਮੈਨ : 48
ਫਾਇਰਮੈਨ : 178
ਡਰਾਈਵਰ : 47
