ਡਾ. ਮਨਦੀਪ ਕਮਲ ਨੇ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
Monday, Mar 02, 2026 - 07:09 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਟਾਂਡਾ ਉੜਮੁੜ ਦੇ ਪਿੰਡ ਮੂਨਕ ਖ਼ੁਰਦ ਨਾਲ ਸੰਬੰਧਿਤ ਡਾਕਟਰ ਮਨਦੀਪ ਕਮਲ ਸਪੁੱਤਰੀ ਸਵ. ਪ੍ਰੋਫੈਸਰ ਕਮਲਜੀਤ ਸਿੰਘ ਨੇ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਨਵ ਨਿਯੁਕਤ ਸਿਵਲ ਸਰਜਨ ਮਨਦੀਪ ਕਮਲ ਟਾਂਡਾ ਦੇ ਨੇੜਲੇ ਪਿੰਡ ਮੂਨਕ ਖੁਰਦ ਦੇ ਜੰਮਪਲ ਹਨ। ਉਨ੍ਹਾਂ ਦੇ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲਣ 'ਤੇ ਉਨ੍ਹਾਂ ਦੀ ਜੱਦੀ ਪਿੰਡ ਮੂਨਕ ਖ਼ੁਰਦ ਅਤੇ ਟਾਂਡੇ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕੱਲ੍ਹ ਲੱਗੇਗਾ ਲੰਬਾ Power Cut! ਸਾਵਧਾਨ ਰਹਿਣ ਇਹ ਇਲਾਕੇ, 5 ਘੰਟੇ ਨਹੀਂ ਆਵੇਗੀ ਬਿਜਲੀ
ਇਥੇ ਇਹ ਵੀ ਦੱਸਣਯੋਗ ਹੈ ਕਿ ਉਨਾਂ ਦੇ ਪਿਤਾ ਸਵਰਗਵਾਸੀ ਪ੍ਰੋਫ਼ੈਸਰ ਕਮਲਜੀਤ ਸਿੰਘ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿੱਚ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਇਸ ਨਿਯੁਕਤੀ 'ਤੇ ਜਿੱਥੇ ਸਿਹਤ ਵਿਭਾਗ ਨਾਲ ਸੰਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ, ਪੰਚ ਸਰਬਜੀਤ ਸਿੰਘ ਮੋਮੀ, ਸੁਰਜੀਤ ਲਾਲ ਹੀਰ, ਹਰਨਾਮ ਸਿੰਘ ਨੱਥੂਪੁਰ, ਸਾਬਕਾ ਸਰਪੰਚ ਸ਼ਾਮ ਸਿੰਘ, ਸਾਬਕਾ ਸਰਪੰਚ ਤੀਰਥ ਸਿੰਘ, ਮਿਸਤਰੀ ਅਮਰਜੀਤ ਸਿੰਘ, ਪਰਮਜੀਤ ਸਿੰਘ ਬੱਬੀ, ਇੰਸਪੈਕਟਰ ਧਰਮ ਸਿੰਘ, ਸਰਵਣ ਸਿੰਘ ਸੈਣੀ, ਸੂਬੇਦਾਰ ਗੁਰਨਾਮ ਸਿੰਘ , ਮਾਸਟਰ ਰਾਜਾ ਸਿੰਘ ਸੈਣੀ, ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਸਰਪੰਚ ਮਨਵੀਰ ਸਿੰਘ ਮੂਨਕ ਕਲਾਂ, ਹਰਪ੍ਰੀਤ ਸਿੰਘ ਮੂਨਕ, ਸੂਬੇਦਾਰ ਅਮਰ ਨਾਥ, ਅਵਤਾਰ ਸਿੰਘ ਬਿੱਟੂ ਨੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ 'ਤੇ ਪਿੰਡ ਮੂਨਕ ਖ਼ੁਰਦ ਦਾ ਨਾਮ ਰੌਸ਼ਨ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ IMD ਦੀ 6 ਮਾਰਚ ਤੱਕ ਵੱਡੀ ਭਵਿੱਖਬਾਣੀ! ਚੱਲਣਗੀਆਂ ਹਵਾਵਾਂ, ਜਾਣੋ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
