ਪਿੰਡ ਹੰਦਵਾਲ ਵਿਖੇ ਨਜਾਇਜ਼ ਮਾਈਨਿੰਗ ਵਿਰੁੱਧ ਰੋਸ ਮੁਜ਼ਾਹਰਾ 28 ਫਰਵਰੀ ਨੂੰ

Thursday, Feb 26, 2026 - 07:32 PM (IST)

ਪਿੰਡ ਹੰਦਵਾਲ ਵਿਖੇ ਨਜਾਇਜ਼ ਮਾਈਨਿੰਗ ਵਿਰੁੱਧ ਰੋਸ ਮੁਜ਼ਾਹਰਾ 28 ਫਰਵਰੀ ਨੂੰ

ਹਾਜੀਪੁਰ (ਜੋਸ਼ੀ)- ਸ਼੍ਰੋਮਣੀ ਅਕਾਲੀ ਦਲ ਸਰਕਲ ਹਾਜੀਪੁਰ ਵੱਲੋਂ ਇਲਾਕੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ।  ਪਿੰਡ ਹੰਦਵਾਲ ਦੇ ਸਾਹਮਣੇ ਸ਼ਾਹ ਨਹਿਰ ਦੀ ਸਰਕਾਰੀ ਜ਼ਮੀਨ ਵਿੱਚੋਂ ਕਥਿਤ ਤੌਰ 'ਤੇ ਨਜਾਇਜ਼ ਮਾਈਨਿੰਗ ਕੀਤੇ ਜਾਣ ਦੇ ਰੋਸ ਵਜੋਂ 28 ਫਰਵਰੀ ਨੂੰ ਸਵੇਰੇ 11 ਵਜੇ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸੀਨੀਅਰ ਅਕਾਲੀ ਆਗੂ ਕਿਰਪਾਲ ਸਿੰਘ ਗੇਰਾ ਅਤੇ ਟਕਸਾਲੀ ਨੇਤਾ ਲਖਵਿੰਦਰ ਸਿੰਘ ਟਿੰਮੀ ਨੇ ਦੋਸ਼ ਲਾਇਆ ਕਿ ਸ਼ਾਹ ਨਹਿਰ ਦੀ ਸਰਕਾਰੀ ਜ਼ਮੀਨ ਵਿੱਚੋਂ ਹੋ ਰਹੀ ਇਸ ਨਜਾਇਜ਼ ਮਾਈਨਿੰਗ ਪਿੱਛੇ ਸੰਬੰਧਿਤ ਵਿਭਾਗ, ਮਾਈਨਿੰਗ ਵਿਭਾਗ ਅਤੇ ਮੌਜੂਦਾ ਸਰਕਾਰ ਦੀ ਕਥਿਤ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੰਪਤੀ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । 

ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ: ਹਰਸਿਮਰਤ ਕੌਰ ਬਾਦਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News