ਭਗਵਾਨ ਸਵਰੂਪ ''ਸਪੈਸ਼ਲ ਬੱਚਿਆਂ'' ਲਈ ਫਰਿਸ਼ਤਾ ਸਾਬਤ ਹੋ ਰਿਹਾ ਹੈ ''ਆਤਮਸੁਖ-ਆਤਮਦੇਵ ਆਸ਼ਰਮ'': ਵਿਜੇ ਚੋਪੜਾ

Saturday, Feb 21, 2026 - 11:41 AM (IST)

ਭਗਵਾਨ ਸਵਰੂਪ ''ਸਪੈਸ਼ਲ ਬੱਚਿਆਂ'' ਲਈ ਫਰਿਸ਼ਤਾ ਸਾਬਤ ਹੋ ਰਿਹਾ ਹੈ ''ਆਤਮਸੁਖ-ਆਤਮਦੇਵ ਆਸ਼ਰਮ'': ਵਿਜੇ ਚੋਪੜਾ

ਹੁਸ਼ਿਆਰਪੁਰ (ਰਾਜੇਸ਼ ਜੈਨ)-ਟੇਕ ਚੰਦ ਸੂਦ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਸੇਵੀ ਨਵਦੀਪ ਸੂਦ ਦੀ ਅਗਵਾਈ ਹੇਠ ਇੱਥੇ ਕਣਕ ਮੰਡੀ ’ਚ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਆਤਮਸੁਖ ਆਤਮਦੇਵ ਆਸ਼ਰਮ ’ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ’ਚ 'ਪੰਜਾਬ ਕੇਸਰੀ ਗਰੁੱਪ' ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਜੇ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ 'ਭਗਵਾਨ ਸਵਰੂਪ' ਸਪੈਸ਼ਲ ਬੱਚਿਆਂ ਲਈ 'ਆਤਮਸੁਖ-ਆਤਮਦੇਵ ਆਸ਼ਰਮ' ਫਰਿਸ਼ਤਾ ਸਾਬਤ ਹੋ ਰਿਹਾ ਹੈ। ਇਥੇ ਬੱਚੇ ਜੀਵਨ ਵਿੱਚ ਅੱਗੇ ਵਧਣ ਦੀ ਕਲਾ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਦੇ ਅਧਿਆਪਕਾਂ ਦੀ ਮਿਹਨਤ ਰੰਗ ਲਿਆ ਰਹੀ ਹੈ, ਜਿਸ ਲਈ ਆਸ਼ਰਮ ਦੇ ਪ੍ਰਧਾਨ ਨਵਦੀਪ ਸੂਦ, ਤਮਾਮ ਅਧਿਆਪਕ ਅਤੇ ਸਟਾਫ਼ ਵਧਾਈ ਦੇ ਪਾਤਰ ਹਨ।

ਇਹ ਵੀ ਪੜ੍ਹੋ: ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ

ਪ੍ਰਧਾਨ ਨਵਦੀਪ ਸੂਦ ਨੇ ਦੱਸਿਆ ਕਿ ਸਾਲ 2012 ’ਚ ਸਥਾਪਿਤ ਕੀਤੇ ਇਸ ਆਸ਼ਰਮ ’ਚ ਹੁਣ 71 ਸਪੈਸ਼ਲ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਆਸ਼ਰਮ ਵਿੱਚ ਇਹ ਸੇਵਾ ਬੱਚਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਨਵਦੀਪ ਸੂਦ ਨੇ ਸ਼੍ਰੀ ਵਿਜੇ ਚੋਪੜਾ ਨੂੰ ਅਪੀਲ ਕੀਤੀ ਕਿ ਦੇਸ਼ ਭਰ ਦੇ 3 ਕਰੋੜ ਸਪੈਸ਼ਲ ਲੋਕਾਂ ਲਈ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਪਹਿਲ ਦੇ ਆਧਾਰ ’ਤੇ ਹੈਲਥ ਚੈੱਕਅਪ ਨੂੰ ਯਕੀਨੀ ਬਣਾਉਣ ਦੀ ਵਿਵਸਥਾ ਕੀਤੀ ਜਾਵੇ, ਕਿਉਂਕਿ ਇਸ ਵਿਵਸਥਾ ਦੇ ਦੇਸ਼ ਵਿੱਚ ਕਾਨੂੰਨੀ ਤੌਰ ’ਤੇ ਆਦੇਸ਼ ਹਨ।

PunjabKesari

ਇਸੇ ਦੌਰਾਨ ਸਪੈਸ਼ਲ ਬੱਚਿਆਂ ਦੀ ਯੋਗਾ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਨੇ ਮਹਿਮਾਨਾਂ ਦੀ ਖੂਬ ਵਾਹ-ਵਾਹੀ ਲੁੱਟੀ। ਵ੍ਹੀਲਚੇਅਰ ’ਤੇ ਆਈ ਸਪੈਸ਼ਲ ਬੱਚੀ ਸਾਂਵਰੀ ਨੇ ਗਾਇਤਰੀ ਮੰਤਰ ਦਾ ਪਾਠ ਸੁਣਾ ਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਸਮਾਗਮ ਨੂੰ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਵਿਧਾਇਕ ਬ੍ਰਹਮਸ਼ੰਕਰ ਜਿੰਪਾ ਅਤੇ ਸਮਾਜ ਸੇਵੀ ਅਨੁਰਾਗ ਸੂਦ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ ਹੋਵੇਗਾ...

ਮੇਅਰ ਸੁਰਿੰਦਰ ਕੁਮਾਰ ਨੇ ਵੀ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜਲੰਧਰ ਤੋਂ ਯੋਗਾਚਾਰੀਆ ਵਰਿੰਦਰ ਸ਼ਰਮਾ ਵੀ ਸ਼ਾਮਲ ਹੋਏ। ਇਸ ਅਵਸਰ 'ਤੇ ਸੰਗੀਤਾ ਸੂਦ, ਅਰੁਣ ਸੂਦ, ਪ੍ਰਮੁੱਖ ਸਿੱਖਿਆ ਸ਼ਾਸਤਰੀ ਪ੍ਰਿੰ. ਆਰਤੀ ਸੂਦ, ਉਤੀਸ਼ ਚੰਦਰ ਸੂਦ, ਵਿਜੇ ਸੂਦ, ਮੀਨਾਖੀ ਖੰਨਾ, ਪੰਕਜ ਸੂਦ ਆਦਿ ਮੌਜੂਦ ਸਨ। ਸੰਸਥਾ ਵੱਲੋਂ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਪ੍ਰੋਗਰਾਮ ਦਾ ਸੰਚਾਲਨ ਬਿੰਦੂ ਸੂਦ ਨੇ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News