ਵਿਦਿਆਰਥੀਆਂ ਲਈ ਅਹਿਮ ਖ਼ਬਰ, ਟ੍ਰੈਵਲ ਏਜੰਟਾਂ ਨੇ ਬਣਾਇਆ ਸਟੱਡੀ ਵੀਜ਼ਾ ਦੇ ਨਾਂ ’ਤੇ ਠੱਗੀ ਮਾਰਨ ਦਾ ਨਵਾਂ ਫੰਡਾ

Wednesday, Feb 03, 2021 - 04:03 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ, ਟ੍ਰੈਵਲ ਏਜੰਟਾਂ ਨੇ ਬਣਾਇਆ ਸਟੱਡੀ ਵੀਜ਼ਾ ਦੇ ਨਾਂ ’ਤੇ ਠੱਗੀ ਮਾਰਨ ਦਾ ਨਵਾਂ ਫੰਡਾ

ਲੁਧਿਆਣਾ (ਅਮਨ)- ਵਰਕ ਪਰਮਿਟ ਵੀਜ਼ੇ ’ਤੇ ਵਿਦੇਸ਼ ਭੇਜਣ ਤੋਂ ਬਾਅਦ ਹੁਣ ਟ੍ਰੈਵਲ ਏਜੰਟਾਂ ਨੇ ਵਿਦੇਸ਼ਾਂ ਵਿਚ ਪੜ੍ਹਾਈ ਦਾ ਸੁਪਨਾ ਦਿਖਾ ਕੇ ਫਰਜ਼ੀ ਲੋਕਾਂ ਨੂੰ ਠੱਗਣ ਦਾ ਨਵਾਂ ਫੰਡਾ ਅਪਣਾ ਲਿਆ ਹੈ ਅਤੇ ਪੁਲਸ ਦੇ ਡਰੋਂ ਵਰਕ ਪਰਮਿਟ ਦੀ ਬਜਾਏ ਸਟੱਡੀ ਵੀਜ਼ਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਹਾਨਗਰ ਵਿਚ ਅਜਿਹੇ ਕਈ ਸਟੱਡੀ ਵੀਜ਼ਾ ਦੇ ਨਾਂ ’ਤੇ ਇੰਸਟੀਚਿਊਟ ਖੁੱਲ੍ਹੇ ਹੋਏ ਹਨ, ਜੋ ਲੋਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਕੰਪਨੀ ਦੀ ਪ੍ਰਮੋਸ਼ਨ ਕਰਕੇ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ। ਅਜਿਹੇ ਵਿਚ ਸਟੱਡੀ ਵੀਜ਼ਾ ਲਗਵਾਉਣ ਦੀ ਗੱਲ ਕਹਿ ਕੇ ਉਹ ਗਾਹਕਾਂ ਤੋਂ ਲੱਖਾਂ ਰੁਪਏ ਐਡਮਿਸ਼ਨ ਦੇ ਨਾਂ ’ਤੇ ਪਹਿਲਾਂ ਹੀ ਠੱਗ ਰਹੇ ਹਨ ਅਤੇ ਬਾਅਦ ਵਿਚ ਪੈਸੇ ਰਿਫੰਡ ਹੋਣ ਦੀ ਗੱਲ ਕਹਿ ਕੇ ਡਕਾਰ ਜਾਂਦੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ 'ਚ ਉੱਤਰੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ 40 ਪੰਚਾਇਤਾਂ, ਕੀਤਾ ਵੱਡਾ ਐਲਾਨ

ਗੱਲ ਸਿਰਫ਼ ਰੁਪਇਆਂ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਇਥੇ ਉਹ ਯੂਥ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਉਨ੍ਹਾਂ ਦੇ ਭਵਿੱਖ ਨਾਲ ਵੀ ਖੇਡ ਰਹੇ ਹਨ, ਜਿਸ ਨਾਲ ਉਹ ਆਪਣੀ ਪੜ੍ਹਾਈ ਹੀ ਨਹੀਂ ਕਰ ਪਾਉਂਦੇ। ਪੁਲਸ ਵੱਲੋਂ ਜੋ ਰਵੱਈਆ ਦੇਖਣ ਨੂੰ ਮਿਲਦਾ ਹੈ, ਉਹ ਵੀ ਕਾਫੀ ਨਿਰਾਸ਼ਾਜਨਕ ਹੁੰਦਾ ਹੈ। ਸ਼ਿਕਾਇਤਾਂ ’ਤੇ ਕਾਰਵਾਈ ਦੇ ਨਾਂ ’ਤੇ ਮਹੀਨਿਆਂ ਤੱਕ ਇਨਕੁਆਰੀ ਚਲਦੀ ਹੈ ਪਰ ਪਰਚੇ ਕਰਵਾਉਣ ’ਚ ਪੀੜਤ ਧਿਰਾਂ ਦੀਆਂ ਅੱਡੀਆਂ ਤੱਕ ਘਸ ਜਾਂਦੀਆਂ ਹਨ। ਪੁਲਸ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ’ਚ ਸੈਂਕੜੇ ਕੇਸ ਦਰਜ ਕੀਤੇ ਗਏ ਪਰ ਅਜੇ ਤੱਕ ਕਿਸੇ ਵੀ ਕੇਸ ਵਿਚ ਪੁਲਸ ਵੱਲੋਂ ਕਿਸੇ ਟ੍ਰੈਵਲ ਏਜੰਟ ਦੀ ਗ੍ਰਿਫ਼ਤਾਰੀ ਤੱਕ ਨਹੀਂ ਕੀਤੀ।

ਇਹ ਵੀ ਪੜ੍ਹੋ : ਮਖੂ ’ਚ ਵੱਡਾ ਹਾਦਸਾ, ਸਕੇ ਭਰਾਵਾਂ ਸਣੇ 6 ਲੋਕਾਂ ਦੀ ਮੌਤ

ਕਈ ਏਜੰਟਾਂ ਨੇ ਖੋਲ੍ਹ ਰੱਖੇ ਹਨ ਸਟੱਡੀ ਵੀਜ਼ਾ ਫਰਜ਼ੀਵਾੜੇ ਦਫ਼ਤਰ
ਪੁਲਸ ਅਤੇ ਪ੍ਰਸ਼ਾਸਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ’ਚ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਟ੍ਰੈਵਲ ਏਜੰਟਾਂ ਦਾ ਫਿੱਗਰ 1500 ਤੋਂ ਜ਼ਿਆਦਾ ਦਾ ਹੈ। ਇਸ ਵਿਚ 811 ਦੇ ਕਰੀਬ ਅਜਿਹੇ ਹਨ, ਜਿਨ੍ਹਾਂ ਕੋਲ ਲਾਇਸੈਂਸ ਹਨ, ਨਹੀਂ ਤਾਂ ਬਾਕੀ ਦੇ ਫਰਜ਼ੀਵਾੜੇ ਨਾਲ ਹੀ ਦਫਤਰ ਖੋਲ੍ਹ ਕੇ ਬੈਠੇ ਹਨ। ਇਹ ਉਹੀ ਏਜੰਟ ਹਨ, ਜੋ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਠੱਗੀ ਮਾਰ ਰਹੇ ਹਨ। ਉਧਰ, ਪੁਲਸ ਦਾ ਮੰਨਣਾ ਹੈ ਕਿ ਟ੍ਰੈਵਲ ਏਜੰਟਾਂ ’ਤੇ ਸਖ਼ਤੀ ਕੀਤੀ ਜਾ ਰਹੀ ਹੈ। ਜਿਵੇਂ ਹੀ ਸ਼ਿਕਾਇਤਾਂ ਮਿਲ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਵੰਗਾਰੀ ਮੋਦੀ ਸਰਕਾਰ, ਸ਼ਾਇਰਾਨਾ ਅੰਦਾਜ਼ ’ਚ ਆਖ ਦਿੱਤੀ ਵੱਡੀ ਗੱਲ

ਏਜੰਟਾਂ ਦੇ ਚੱਕਰ ’ਚ ਬਰਬਾਦ ਹੋ ਰਿਹਾ ਨੌਜਵਾਨਾਂ ਦਾ ਕਰੀਅਰ
ਏਜੰਟਾਂ ਦੇ ਚੱਕਰ ’ਚ ਨੌਜਵਾਨ ਨਾ ਤਾਂ ਇੰਡੀਆ ਵਿਚ ਇਥੇ ਦਾਖ਼ਲਾ ਲੈ ਪਾਉਂਦੇ ਹਨ, ਨਾ ਹੀ ਵਿਦੇਸ਼ ਵਿਚ ਸਟੱਡੀ ਕਰ ਪਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਕੰਢੇ ਪੁੱਜ ਜਾਂਦਾ ਹੈ। ਫਰਜ਼ੀ ਟ੍ਰੈਵਲ ਏਜੰਟਾਂ ਦਾ ਧੰਦਾ ਇਨ੍ਹਾਂ ਦਿਨਾਂ ਵਿਚ ਸਟੱਡੀ ਵੀਜ਼ਾ ਤੋਂ ਹੀ ਚੱਲ ਰਿਹਾ ਹੈ। ਪਿੰਡਾਂ ਦੇ ਲੋਕ ਆਮ ਕਰਕੇ ਉਨ੍ਹਾਂ ਦਾ ਸ਼ਿਕਾਰ ਹੁੰਦੇ ਹਨ। ਆਸਟ੍ਰੇਲੀਆ ਅਤੇ ਕੈਨੇਡਾ ਵਿਚ ਪੜ੍ਹਾਈ ਦੇ ਨਾਂ ’ਤੇ ਇਹ ਲੋਕਾਂ ਨੂੰ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ 13 ਤੋਂ 16 ਲੱਖ ਰੁਪਏ ਦੱਸਦੇ ਹਨ, ਜੋ ਕਿ ਬਾਅਦ ਵਿਚ ਰਿਫੰਡ ਕਰਨ ਦੀ ਗੱਲ ਵੀ ਕਹਿੰਦੇ ਹਨ। ਬੱਸ ਇਥੋਂ ਹੀ ਵਿਜ਼ੀਟਰਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਹੈ ਅਤੇ ਸਾਲ ਭਰ ਲੋਕਾਂ ਨੂੰ ਰਿਫੰਡ ਦੇ ਨਾਂ ’ਤੇ ਚੱਕਰ ’ਤੇ ਚੱਕਰ ਲਗਵਾਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੇ ਰੁਪਏ ਦੇਣ ਤੋਂ ਵੀ ਮੁੱਕਰ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ. ਅਤੁਲ ਨੰਦਾ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਵੱਡਾ ਝਟਕਾ

ਕੀ ਕਹਿਣਾ ਹੈ ਡੀ. ਸੀ. ਦਾ
ਇਸ ਸੰਬੰਧੀ ਡੀ.ਸੀ.ਵਰਿੰਦਰ ਸ਼ਰਮਾ ਦਾ ਕਹਿਣਾ ਹੈ ਪੁਲਸ ਪ੍ਰਸ਼ਾਸਨ ਵੱਲੋਂ ਟ੍ਰੈਵਲ ਏਜੰਟਾਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਜੇਕਰ ਫਿਰ ਕੋਈ ਸਟਡੀ ਵੀਜ਼ਾ ਦੀ ਆੜ ਵਿਚ ਨੌਜਵਾਨਾਂ ਦੇ ਭਵਿੱਖ ਨਾਲ ਖੇਡਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਹੀ ਗੱਲ ਸਟਡੀ ਵੀਜ਼ਾ ਦੇ ਨਾਮ ਸੈਂਟਰ ਬਿਨਾਂ ਲਾਈਸੈਂਸ ਦੇ ਖੁੱਲੇ ਹੋਣ ਦੀ ਉਨ੍ਹਾਂ ਨੂੰ ਵੀ ਟੀਮ ਵੱਲੋਂ ਚੈੱਕ ਕਰਵਾਇਆ ਜਾਵੇਗਾ। ਲਾਈਸੈਂਸਸ਼ੁਦਾ ਸਟਡੀ ਵੀਜ਼ਾ ਏਜੰਟਾਂ ਦਾ ਲੇਖਾ ਜੋਖਾ ਚੈੱਕ ਕੀਤਾ ਜਾਵੇਗਾ ਕਿ ਉਹ ਵਾਕਿਆ ਵਿਚ ਲਾਈਸੈਂਸ ਦੀ ਦੁਰਵਰਤੋਂ ਤਾਂ ਨਹੀਂ ਕਰ ਰਹੇ ਹਨ। ਉਹਨਾਂ ਨੇ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਨਾ ਬਣਾਉਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਸਭ ਤੋਂ ਪਹਿਲਾਂ ਕਸੰਲਟੈਂਟ ਏਜੰਸੀ ਦੀ ਮਾਨਤਾ ਨੂੰ ਆਨਲਾਈਨ ਚੈੱਕ ਕਰੋ।
-ਫੀਸ ਏਜੰਟ ਨੂੰ ਦੇਣ ਦੀ ਬਜਾਏ ਖੁਦ ਫੀਸ ਆਨਲਾਈਨ ਸਬੰਧਤ ਵਿਦੇਸ਼ੀ ਕਾਲਜ ਦੇ ਖਾਤੇ ’ਚ ਆਪਣੇ ਖਾਤੇ ’ਚੋਂ ਟ੍ਰਾਂਸਫਰ ਕਰੋ।
-ਜੇਕਰ ਏਜੰਟ ਫੀਸ ਜ੍ਮ੍ਹਾ ਕਰਨ ਤਾਂ ਉਸ ਦੀ ਸਲਿੱਪ ਲਓ।
-ਕਿਸੇ ਸਾਦੇ ਕਾਗਜ਼ ’ਤੇ ਦਸਤਖਤ ਕਰਕੇ ਨਾ ਦਿਓ।
-ਜਿਸ ਕਾਲਜ ’ਚ ਏਜੰਟ ਐਡਮਿਸ਼ਨ ਕਰਵਾ ਰਿਹਾ ਹੈ, ਉਸ ਨੂੰ ਆਨਲਾਈਨ ਚੈੱਕ ਕਰੋ ਕਿ ਉਹ ਕਾਲਜ ਹੈ ਵੀ ਜਾਂ ਸਿਰਫ 2 ਕਮਰਿਆਂ ’ਚ ਬਣਿਆ ਆਫਿਸ ਤਾਂ ਨਹੀਂ।

ਇਹ ਵੀ ਪੜ੍ਹੋ : ਟਰੈਕਟਰ ਪਰੇਡ ਤੋਂ ਬਾਅਦ ਲਾਪਤਾ ਕਿਸਾਨਾਂ ਦੀ ਮਦਦ ਲਈ ਅਕਾਲੀ ਦਲ ਵਲੋਂ ਕੰਟਰੋਲ ਰੂਮ ਸਥਾਪਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News