ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

Saturday, Feb 28, 2026 - 12:07 PM (IST)

ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

ਜਲੰਧਰ (ਪੁਨੀਤ)-ਟਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਯਾਤਰੀਆਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ। ਇਸੇ ਲੜੀ ਵਿਚ ਬੀਤੇ ਦਿਨ ਵੈਸ਼ਨੋ ਦੇਵੀ ਜਾਣ ਵਾਲੀਆਂ ਟਰੇਨਾਂ ਸਮੇਤ ਵੱਖ-ਵੱਖ ਟਰੇਨਾਂ 3 ਤੋਂ 10 ਘੰਟੇ ਤੱਕ ਲੇਟ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਸਿਟੀ ਅਤੇ ਕੈਂਟ ਸਟੇਸ਼ਨਾਂ ’ਤੇ ਲੰਮੀ ਉਡੀਕ ਕਰਦੇ ਹੋਏ ਵੇਖਿਆ ਗਿਆ। ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਕਟੜਾ ਦੇ ਵਿਚਕਾਰ ਚੱਲਣ ਵਾਲੀ 04081 ਨਵੀਂ ਦਿੱਲੀ-ਵੈਸ਼ਨੋ ਦੇਵੀ ਸਪੈਸ਼ਲ ਆਪਣੇ ਤੈਅ ਸਮੇਂ ਤੋਂ ਢਾਈ ਘੰਟੇ ਦੀ ਦੇਰੀ ਨਾਲ ਸਵੇਰੇ ਪੌਣੇ 8 ਵਜੇ ਕੈਂਟ ਪਹੁੰਚੀ। ਵੈਸ਼ਨੋ ਦੇਵੀ ਜਾਂਦੇ ਸਮੇਂ ਮਾਲਵਾ ਐਕਸਪ੍ਰੈੱਸ 12919 ਆਪਣੇ ਤੈਅ ਸਮੇਂ ਸਵੇਰੇ ਸਾਢੇ ਦਸ ਤੋਂ 10 ਘੰਟੇ ਦੀ ਦੇਰੀ ਨਾਲ ਸਾਢੇ 8 ਵਜੇ ਦੇ ਕਰੀਬ ਕੈਂਟ ਪਹੁੰਚੀ।

ਇਹ ਵੀ ਪੜ੍ਹੋ:  ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ! ਰਾਸ਼ਟਰੀ ਪੱਧਰ ’ਤੇ ਭਾਜਪਾ ’ਚ ਵੱਡੇ ਬਦਲਾਅ ਦੀ ਤਿਆਰੀ

PunjabKesari

ਅੰਮ੍ਰਿਤਸਰ ਤੋਂ ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ 11 ਵਜੇ ਜਲੰਧਰ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਸ਼ਹੀਦ ਐਕਸਪ੍ਰੈੱਸ 14673 ਪੌਣੇ 2 ਘੰਟੇ ਲੇਟ ਹੁੰਦੇ ਹੋਏ ਸ਼ਾਮ 5 ਵਜੇ ਜਲੰਧਰ ਪਹੁੰਚੀ। ਅੰਮ੍ਰਿਤਸਰ ਐਕਸਪ੍ਰੈੱਸ 14631 ਡੇਢ ਘੰਟਾ ਦੇਰੀ ਨਾਲ ਸਿਟੀ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 05736 ਸਵਾ 3 ਘੰਟੇ ਲੇਟ ਰਹੀ ਅਤੇ ਸਵੇਰੇ ਸਵਾ 10 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਸਪੈਸ਼ਲ 04609 ਆਪਣੇ ਤੈਅ ਸਮੇਂ ਤੋਂ 6 ਘੰਟੇ ਦੀ ਦੇਰੀ ਨਾਲ ਸ਼ਾਮ ਸਾਢੇ 5 ਤੋਂ ਬਾਅਦ ਸਿਟੀ ਸਟੇਸ਼ਨ ਪਹੁੰਚੀ।

PunjabKesari

ਦੂਜੇ ਪਾਸੇ ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਵਧੇਰੇ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਬਿਹਾਰ ਦੇ ਵੱਖ-ਵੱਖ ਟਿਕਾਣਿਆਂ ਲਈ ਰਾਖਵੀਆਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਜਲੰਧਰ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ ਇਨ੍ਹਾਂ ਸਪੈਸ਼ਲ ਟਰੇਨਾਂ ਦਾ ਲਾਭ ਮਿਲੇਗਾ। ਟਰੇਨ ਨੰਬਰ 04610 ਹੋਲੀ ਸਪੈਸ਼ਲ 28 ਫਰਵਰੀ ਨੂੰ ਅੰਮ੍ਰਿਤਸਰ ਤੋਂ ਮਾਨਸੀ (ਬਿਹਾਰ) ਲਈ ਰਾਤ 8.10 ਵਜੇ ਰਵਾਨਾ ਹੋਵੇਗੀ। ਇਹ ਟਰੇਨ ਰਸਤੇ ਵਿਚ ਬਿਆਸ, ਜਲੰਧਰ ਸਿਟੀ ਅਤੇ ਫਗਵਾੜਾ ਸਮੇਤ ਹੋਰ ਪ੍ਰਮੁੱਖ ਸਟੇਸ਼ਨਾਂ ’ਤੇ ਰੁਕੇਗੀ।

ਇਹ ਵੀ ਪੜ੍ਹੋ:  ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ, ਡਾਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ

PunjabKesari

04614 ਸਪੈਸ਼ਲ ਇਕ ਮਾਰਚ ਨੂੰ ਅੰਮ੍ਰਿਤਸਰ ਤੋਂ ਕਟਿਹਾਰ (ਬਿਹਾਰ) ਲਈ ਦੁਪਹਿਰ 2.15 ਵਜੇ ਰਵਾਨਾ ਹੋਵੇਗੀ। ਇਹ ਟਰੇਨ ਬਿਆਸ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਠਹਿਰੇਗੀ, ਜਿਸ ਨਾਲ ਦੋਆਬਾ ਇਲਾਕੇ ਦੇ ਯਾਤਰੀਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ। ਅੰਮ੍ਰਿਤਸਰ ਅਤੇ ਕਟਿਹਾਰ ਦੇ ਵਿਚਕਾਰ 28 ਫਰਵਰੀ ਨੂੰ ਟਰੇਨ ਨੰਬਰ 04622 ਰਾਖਵੀਂ ਸਪੈਸ਼ਲ ਐਕਸਪ੍ਰੈੱਸ (ਇਕ ਟ੍ਰਿਪ) ਚਲਾਈ ਜਾਵੇਗੀ। ਇਹ ਟਰੇਨ ਅੰਮ੍ਰਿਤਸਰ ਤੋਂ ਰਾਤ 8.40 ਵਜੇ ਰਵਾਨਾ ਹੋਵੇਗੀ। ਵਾਪਸੀ ’ਤੇ ਟਰੇਨ ਨੰਬਰ 04621 ਦੋ ਮਾਰਚ ਨੂੰ ਕਟਿਹਾਰ ਤੋਂ ਦੁਪਹਿਰ 2.30 ਵਜੇ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟੇ ਦੀ ਯਾਤਰਾ ਤੋਂ ਬਾਅਦ ਸਵੇਰੇ 5 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ:  ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ ਖਾਣਾ ਦੇਣ ਗਏ ਜਵਾਕ ਨੂੰ ਕੁੱਤਿਆਂ ਨੇ ਨੋਚਿਆ, ਹੋਈ ਦਰਦਨਾਕ ਮੌਤ

ਯਾਤਰੀਆਂ ਦੀ ਜਾਂਚ ਲਈ ਹੋਲੀ ਤੱਕ ਚੱਲੇਗਾ ਮੈਡੀਕਲ ਕੈਂਪ
ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਟੀ ਸਟੇਸ਼ਨ ’ਤੇ ਵਿਸ਼ੇਸ਼ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ, ਜੋਕਿ ਯਾਤਰੀਆਂ ਦੀ ਜਾਂਚ ਕਰ ਰਹੀ ਹੈ। ਇਸ ਵਿਚ ਡਾਕਟਰਾਂ ਦੀ ਟੀਮ ਯਾਤਰੀਆਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ 5 ਦਿਨਾਂ ਦੀ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ 3 ਮਾਰਚ ਤੱਕ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News