ਕੈਨੇਡਾ ਭੇਜਣ ਦੇ ਨਾਂ ''ਤੇ 10 ਲੱਖ ਦੀ ਠੱਗੀ: Work Visa ਦਿਵਾਉਣ ਦਾ ਕਹਿ ਕੇ ਲੱਖਾਂ ਰੁਪਏ ਹੜੱਪੇ

Thursday, Feb 19, 2026 - 03:01 PM (IST)

ਕੈਨੇਡਾ ਭੇਜਣ ਦੇ ਨਾਂ ''ਤੇ 10 ਲੱਖ ਦੀ ਠੱਗੀ: Work Visa ਦਿਵਾਉਣ ਦਾ ਕਹਿ ਕੇ ਲੱਖਾਂ ਰੁਪਏ ਹੜੱਪੇ

ਲੁਧਿਆਣਾ (ਰਾਜ): ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਕਬੂਤਰਬਾਜ਼ਾਂ ਦਾ ਜਾਲ ਮਹਾਨਗਰ ਵਿਚ ਲਗਾਤਾਰ ਫੈਲਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਇਕ ਸ਼ਾਤਰ ਠੱਗ ਨੇ ਇਕ ਨੌਜਵਾਨ ਨੂੰ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦਾ ਸੁਪਨਾ ਦਿਖਾ ਕੇ ਲੱਖਾਂ ਰੁਪਏ ਠੱਗ ਲਏ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਸ਼ਿਖਾ ਵਰਮਾ ਦੀ ਸ਼ਿਕਾਇਤ 'ਤੇ ਮੁਲਜ਼ਮ ਪੰਕਜ ਸ਼ਰਮਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਸ਼ਿਖਾ ਵਰਮਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪੰਕਜ ਸ਼ਰਮਾ ਨੇ ਉਨ੍ਹਾਂ ਦੇ ਬੇਟੇ ਅੰਕਿਤ ਵਰਮਾ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਸੀ। ਇਸ ਸੌਦੇ ਤਹਿਤ ਮੁਲਜ਼ਮ ਨੇ ਫਾਈਲ ਖਰਚ ਅਤੇ ਵੀਜ਼ੇ ਦੇ ਨਾਮ 'ਤੇ ਕੁੱਲ 10 ਲੱਖ ਰੁਪਏ ਹਾਸਲ ਕੀਤੇ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਅੰਕਿਤ ਦਾ ਵੀਜ਼ਾ ਨਹੀਂ ਲੱਗਾ, ਤਾਂ ਪਰਿਵਾਰ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਮਗਰ ਵਾਰ-ਵਾਰ ਦਬਾਅ ਬਣਾਉਣ ਤੋਂ ਬਾਅਦ ਮੁਲਜ਼ਮ ਨੇ ਕੁਝ ਪੈਸੇ ਤਾਂ ਮੋੜ ਦਿੱਤੇ, ਪਰ ਕਰੀਬ 5,50,000 ਰੁਪਏ ਦੀ ਰਾਸ਼ੀ ਡਕਾਰ ਗਿਆ। ਕਾਫੀ ਸਮੇਂ ਤੱਕ ਟਾਲ-ਮਟੋਲ ਕਰਨ ਅਤੇ ਪੈਸੇ ਵਾਪਸ ਨਾ ਕਰਨ 'ਤੇ ਪੀੜਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਸੌਂਪੀ। ਜਾਂਚ ਅਧਿਕਾਰੀ ਨੇ ਪੜਤਾਲ ਵਿਚ ਪਾਇਆ ਕਿ ਮੁਲਜ਼ਮ ਨੇ ਨਾ ਤਾਂ ਨੌਜਵਾਨ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਬਾਕੀ ਰਾਸ਼ੀ ਮੋੜੀ, ਜੋ ਅਜਿਹਾ ਕਰਕੇ ਸਿੱਧੇ ਤੌਰ 'ਤੇ ਧੋਖਾਧੜੀ ਕੀਤੀ ਹੈ।
 


author

Anmol Tagra

Content Editor

Related News