ਕੋਠੀ ਦੇ ਨਾਂ ’ਤੇ ਲੱਖਾਂ ਦੀ ਠੱਗੀ: ਪੂਰੀ ਪੇਮੈਂਟ ਲੈਣ ਪਿੱਛੋਂ ਵੀ ਨਾ ਦਿੱਤਾ ਕਬਜ਼ਾ, ਸ਼ਾਤਰ ਨੇ ਬੈਂਕ ਲੋਨ ਛੁਪਾ ਕੇ ਕੀਤੀ ਧੋਖਾਧੜੀ

Monday, Feb 16, 2026 - 10:02 AM (IST)

ਕੋਠੀ ਦੇ ਨਾਂ ’ਤੇ ਲੱਖਾਂ ਦੀ ਠੱਗੀ: ਪੂਰੀ ਪੇਮੈਂਟ ਲੈਣ ਪਿੱਛੋਂ ਵੀ ਨਾ ਦਿੱਤਾ ਕਬਜ਼ਾ, ਸ਼ਾਤਰ ਨੇ ਬੈਂਕ ਲੋਨ ਛੁਪਾ ਕੇ ਕੀਤੀ ਧੋਖਾਧੜੀ

ਲੁਧਿਆਣਾ (ਰਾਜ) : ਜਾਇਦਾਦ ਦੇ ਨਾਮ ’ਤੇ ਧੋਖਾਧੜੀ ਕਰਨ ਵਾਲੇ ਗਿਰੋਹ ਸਰਗਰਮ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਕੋਠੀ ਦਾ ਸੌਦਾ ਕਰ ਕੇ ਪੂਰੀ ਰਕਮ ਤਾਂ ਵਸੂਲ ਲਈ ਪਰ ਨਾ ਤਾਂ ਖਰੀਦਦਾਰ ਨੂੰ ਕਬਜ਼ਾ ਦਿੱਤਾ ਤੇ ਨਾ ਹੀ ਉਸ ’ਤੇ ਚਲ ਰਹੇ ਬੈਂਕ ਨੂੰ ਕਲੀਅਰ ਕੀਤਾ। ਪੁਲਸ ਨੇ ਪੀੜਤ ਦੀਪਕ ਗੋਇਲ ਦੀ ਸ਼ਿਕਾਇਤ ’ਤੇ ਡੂੰਘਾਈ ਨਾਲ ਜਾਂਚ ਤੋਂ ਬਾਅਦ ਥਾਣਾ ਡੇਹਲੋਂ ਦੇ ਮੁਲਜ਼ਮ ਹਰਭਜਨ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪੀੜਤ ਦੀਪਕ ਗੋਇਲ ਨੇ ਪੁਲਸ ਨੂੰ ਦਿੱਤੀ ਸ਼ਿਕਾਹਿਤ ’ਚ ਦੱਸਿਆ ਕਿ ਉਸ ਦਾ ਮੁਲਜ਼ਮ ਹਰਭਜਨ ਸਿੰਘ ਨਾਲ ਇਕ ਕੋਠੀ ਨੂੰ ਲੈ ਕੇ ਸੌਦਾ ਤੈਅ ਹੋਇਆ ਸੀ।

ਇਹ ਵੀ ਪੜ੍ਹੋ : ਹਲਵਾਰਾ ਤੋਂ ਦਿੱਲੀ ਸਿੱਧੀ ਉਡਾਣਾਂ ਦੀ ਸ਼ੁਰੂਆਤ ਤਿਆਰ, ਏਅਰ ਇੰਡੀਆ ਨੂੰ ਦੋ ਰੋਜ਼ਾਨਾ ਸਲਾਟ ਮਨਜ਼ੂਰ

ਸੌਦੇ ਮੁਤਾਬਕ ਦੀਪਕ ਨੇ ਕੋਠੀ ਦੀ ਪੂਰੀ ਨਿਰਧਾਰਤ ਰਕਮ ਮੁਲਜ਼ਮ ਨੂੰ ਅਦਾ ਕਰ ਦਿੱਤੀ ਸੀ। ਨਿਯਮਾਂ ਅਨੁਸਾਰ ਪੇਮੈਂਟ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਕੋਠੀ ਦਾ ਕਬਜ਼ਾ ਸ਼ਿਕਾਇਤਕਰਤਾ ਨੂੰ ਸੌਂਪ ਦੇਣਾ ਚਾਹੀਦਾ ਸੀ ਪਰ ਉਹ ਟਾਲਮਟੋਲ ਕਰਨ ਲੱਗਾ। ਜਾਂਚ ’ਚ ਇਕ ਹੈਰਾਨੀਜਨਕ ਖੁਲਾਸਾ ਹੋਇਆ ਕਿ ਮੁਲਜ਼ਮ ਹਰਭਜਨ ਸਿੰਘ ਨੇ ਉਸ ਕੋਠੀ ’ਤੇ ਪਹਿਲਾਂ ਤੋਂ ਹੀ ਬੈਂਕ ਲੋਨ ਲੈ ਰਖਿਆ ਸੀ। ਮੁਲਜ਼ਮ ਨੇ ਦੀਪਕ ਗੋਇਲ ਤੋਂ ਪੂਰੀ ਪੇਮੈਂਟ ਲੈ ਲਈ ਪਰ ਉਸ ਪੈਸੇ ਨਾਲ ਬੈਂਕ ਦਾ ਕਰਜ਼ਾ ਨਹੀਂ ਚੁਕਾਇਆ। ਬਿਨਾਂ ਲੋਨ ਕਲੀਅਰ ਕੀਤੇ ਤੇ ਬੈਂਕ ਦੀ ਦੇਣਦਾਰੀ ਛੁਪਾ ਕੇ ਮੁਲਜ਼ਮ ਨੇ ਧੋਖਾਧੜੀ ਦੇ ਇਰਾਦੇ ਨਾਲ ਇਹ ਸੌਦਾ ਕੀਤਾ, ਜਿਸ ਨਾਲ ਪੀੜਤ ਨੂੰ ਆਰਥਿਕ ਤੇ ਮਾਨਸਿਕ ਤੌਰ ’ਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।


author

Sandeep Kumar

Content Editor

Related News