ਦੱਖਣੀ ਅਫਰੀਕਾ ਦੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਸਦਮੇ ''ਚ ਪਰਿਵਾਰ

Thursday, Sep 09, 2021 - 06:32 PM (IST)

ਦੱਖਣੀ ਅਫਰੀਕਾ ਦੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਸਦਮੇ ''ਚ ਪਰਿਵਾਰ

ਦੀਨਾਨਗਰ (ਜ.ਬ.) - ਦੀਨਾਨਗਰ ਦੇ ਪਿੰਡ ਚੌਂਤਾ ਦੇ ਬੀ. ਐੱਸ. ਐੱਫ. ਦੇ ਸਾਬਕਾ ਹੌਲਦਾਰ ਦਾ ਪੁੱਤ ਸੰਦੀਪ ਕੁਮਾਰ ਮਰਚੈਂਟ ਨੇਵੀ ’ਚ ਮੁੰਬਈ ਵਿਖੇ ਨੌਕਰੀ ਕਰਦਾ ਹੈ। ਸਮੁੰਦਰ ਰਾਹੀਂ ਉਹ ਇਕ ਜਹਾਜ਼ ਲੈਣ ਲਈ ਗਿਆ ਹੋਇਆ ਸੀ ਕਿ ਦੱਖਣੀ ਅਫਰੀਕਾ ਦੇ ਗੈਵੋਨ ਬੰਦਰਗਾਹ ਤੋਂ ਜਹਾਜ ’ਚੋਂ ਲਾਪਤਾ ਹੋ ਗਿਆ। ਉਸ ਦਾ ਪਤਾ ਲਗਾਉਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੇ ਐੱਮ. ਪੀ. ਸਨੀ ਦਿਓਲ ਦੇ ਦਫ਼ਤਰੀ ਸਕੱਤਰ ਪੰਕਜ ਜੋਸ਼ੀ ਨੂੰ ਮਿਲ ਕੇ ਦਰਖ਼ਾਸਤ ਦਿੱਤੀ ਕਿ ਵਿਦੇਸ਼ ਮੰਤਰਾਲੇ ਰਾਹੀਂ ਉਸ ਦਾ ਪਤਾ ਲਗਾਇਆ ਜਾਵੇ। ਉਸ ਦਾ ਪਰਿਵਾਰ ਇਸ ਵੇਲੇ ਡੂੰਘੇ ਸਦਮੇ ’ਚ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਪਿਤਾ ਬੋਧ ਰਾਜ ਨੇ ਦੱਸਿਆ ਕਿ ਉਸ ਦਾ ਬੇਟਾ ਪੰਕਜ ਕੁਮਾਰ ਮਰਚੈਂਟ ਨੇਵੀ ਦੀ ਪ੍ਰੋਐਕਟਿਵਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ’ਚ ਸੈਕਿੰਡ ਇੰਜੀਨੀਅਰ ਵੱਜੋਂ ਕੰਮ ਕਰਦਾ ਸੀ। ਉਸ ਨੂੰ ਕੰਪਨੀ ਨੇ ਪਿਛਲੇ ਮਹੀਨੇ 26 ਅਗਸਤ ਨੂੰ ਦੱਖਣੀ ਅਫਰੀਕਾ ਦੇ ਕੈਮਰੂਨ ਤੋਂ ਇਕ ਜਹਾਜ ਲਿਆਉਣ ਲਈ ਭੇਜਿਆ ਸੀ। ਉਨ੍ਹਾਂ ਦਾ 17 ਮੈਂਬਰਾਂ ਦਾ ਜਥਾ ਸੀ। 26 ਤਰੀਕ ਦੀ ਰਾਤ ਨੂੰ ਉਸ ਦੇ ਬੇਟੇ ਨੇ ਸਾਰੇ ਪਰਿਵਾਰ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਦੱਸਿਆ ਕਿ ਉਹ ਜਹਾਜ ਨਾਲ ਜਾ ਰਿਹਾ ਹੈ ਤੇ ਸਮੁੰਦਰ ’ਚ ਹੋਣ ਕਰ ਕੇ ਉਹ 2 ਮਹੀਨੇ ਕੋਈ ਫੋਨ ਨਹੀਂ ਕਰੇਗਾ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਅੰਦਰ ਕਾਂਗਰਸੀ ਉਮੀਦਵਾਰਾਂ ਦੀਆਂ ਟਿਕਟਾਂ ਸਬੰਧੀ ਹਰੀਸ਼ ਰਾਵਤ ਨੇ ਦਿੱਤਾ ਵੱਡਾ ਬਿਆਨ

ਉਨ੍ਹਾਂ ਨੇ ਦੱਸਿਆ ਕਿ ਬਾਅਦ ’ਚ ਉਨ੍ਹਾਂ ਨੂੰ 6 ਸਤੰਬਰ ਨੂੰ ਕੰਪਨੀ ਤੋਂ ਫੋਨ ਆਇਆ ਕਿ 31 ਅਗਸਤ ਨੂੰ ਜਹਾਜ ਖ਼ਰਾਬ ਹੋ ਗਿਆ ਸੀ ਤੇ ਦੱਖਣੀ ਅਫਰੀਕਾ ਦੇ ਗੈਵੋਨ ਬੰਦਰਗਾਹ ’ਤੇ ਜਹਾਜ ਠੀਕ ਕਰਵਾਉਣ ਲਈ ਖੜ੍ਹਾ ਕੀਤਾ ਹੋਇਆ ਸੀ ਤਾਂ 5 ਤਰੀਕ ਰਾਤ ਨੂੰ 12:30 ਵਜੇ ਦੇ ਕਰੀਬ ਕੋਈ 2-3 ਹਥਿਆਰਾਂ ਨਾਲ ਲੈਸ ਲੁਟੇਰੇ ਲੁੱਟ ਕਰਨ ਦੀ ਨੀਅਤ ਨਾਲ ਕਿਸ਼ਤੀ ਰਾਹੀਂ ਉਨ੍ਹਾਂ ਦੇ ਜਹਾਜ ’ਚ ਜਾ ਵੜੇ। ਦਾਖਲ ਹੁੰਦੇ ਸਾਰ ਉਨ੍ਹਾਂ ਨੇ ਜਹਾਜ ਅੰਦਰ ਗੋਲੀ ਚਲਾ ਦਿੱਤੀ, ਜਿਸ ਨਾਲ ਚੀਫ ਇੰਜੀਨੀਅਰ ਅਤੇ ਇਕ ਕੁੱਕ ਜ਼ਖਮੀ ਹੋ ਗਏ, ਜਦਕਿ ਉਨ੍ਹਾਂ ਦਾ ਬੇਟਾ ਪੰਕਜ ਕੁਮਾਰ ਉਨ੍ਹਾਂ ਨਾਲ ਗੁੱਥਮਗੁੱਥਾ ਹੋ ਗਿਆ ਤੇ ਉਸ ਨੂੰ ਉਨ੍ਹਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ। ਉਹ ਆਪਣੀ ਕਿਸ਼ਤੀ ’ਚ ਫਰਾਰ ਹੋ ਗਏ। 

ਪੜ੍ਹੋ ਇਹ ਵੀ ਖ਼ਬਰ - ਸੁਨਿਆਰੇ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਦੀ ਸੜਕ ਦੇ ਕਿਨਾਰੇ ਤੋਂ ਮਿਲੀ ਲਾਸ਼, ਫੈਲੀ ਸਨਸਨੀ

ਉਸ ਦੇ ਪਿਤਾ ਦਾ ਕਹਿਣਾ ਸੀ ਕਿ ਉਸ ਨੂੰ ਖਦਸ਼ਾ ਹੈ ਕਿ ਉਕਤ ਲੁਟੇਰੇ ਉਸ ਦੇ ਬੇਟੇ ਨੂੰ ਕਿਧਰੇ ਅਗਵਾ ਕਰਕੇ ਲੈ ਗਏ ਹਨ। ਇਸ ਕਰ ਕੇ ਵਿਦੇਸ਼ ਮੰਤਰਾਲੇ ਰਾਹੀਂ ਉਸ ਦਾ ਪਤਾ ਲਗਾਇਆ ਜਾਵੇ ਤਾਂ ਜੋ ਉਸ ਦੇ ਬੇਟੇ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਪੰਕਜ ਕੁਮਾਰ ਦਾ ਵੱਡਾ ਭਰਾ ਸੰਦੀਪ ਕੁਮਾਰ, ਬ੍ਰਾਹਮਣ ਸਭਾ ਦੇ ਚੇਅਰਮੈਨ ਨਰੇਸ਼ ਸ਼ਰਮਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵਿਜੇ ਕੁਮਾਰ, ਪੂਰਨ ਸਿੰਘ, ਕਿਸ਼ਨ ਚੰਦਰ ਅਤੇ ਅਜਮੇਰ ਸਿੰਘ ਵੀ ਮੌਜੂਦ ਸਨ। ਐੱਮ. ਪੀ. ਸਨੀ ਦਿਓਲ ਦੇ ਦਫ਼ਤਰੀ ਸਕੱਤਰ ਪੰਕਜ ਜੋਸ਼ੀ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਲਾਪਤਾ ਪੰਕਜ ਕੁਮਾਰ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਵਿਦੇਸ਼ ਮੰਤਰਾਲੇ ਰਾਹੀਂ ਭਾਰਤੀ ਦੂਤਘਰ ਨੂੰ ਪੱਤਰ ਭੇਜਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)


author

rajwinder kaur

Content Editor

Related News