ਚੰਗੇ ਭਵਿੱਖ ਦੀ ਭਾਲ ''ਚ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ ! ਭਿਆਨਕ ਹਾਦਸੇ ''ਚ ਗਈ ਜਾਨ

Sunday, Feb 22, 2026 - 09:31 AM (IST)

ਚੰਗੇ ਭਵਿੱਖ ਦੀ ਭਾਲ ''ਚ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ ! ਭਿਆਨਕ ਹਾਦਸੇ ''ਚ ਗਈ ਜਾਨ

ਜ਼ੀਰਾ (ਰਾਜੇਸ਼ ਢੰਡ/ਜ.ਬ.)- ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਸ਼ਾਹ ਅਬੂ ਬੁੱਕਰ ਦੇ ਇਕ ਨੌਜਵਾਨ ਗੁਰਵਿੰਦਰ ਪਾਲ ਸਿੰਘ ਜੋ ਕਿ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਦੀ ਆਸ ’ਚ ਅਮਰੀਕਾ ਗਿਆ ਸੀ, ਦੀ ਬੀਤੇ ਦਿਨੀਂ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। 

ਅਮਰੀਕਾ ’ਚ ਟਰੰਪ ਸਰਕਾਰ ਬਣਨ ਮਗਰੋਂ ਡੰਕੀ ਰਾਹੀਂ ਗਏ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਵਾਪਸ ਭੇਜਿਆ ਜਾਣ ਲੱਗਾ ਤਾਂ ਗੁਰਵਿੰਦਰ ਪਾਲ ਸਿੰਘ ਲੁਕ-ਛੁਪ ਕੇ ਰਿਹਾ ਅਤੇ ਉਸ ਤੋਂ ਬਾਅਦ ਉਸ ਨੇ ਲਾਇਸੈਂਸ ਬਣਵਾ ਕੇ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੱਤੀ। ਅਜੇ ਚਾਰ-ਪੰਜ ਮਹੀਨੇ ਹੀ ਹੋਏ ਸਨ ਕਿ ਹਾਦਸੇ ’ਚ ਉਸ ਦੀ ਮੌਤ ਹੋ ਗਈ ਹੈ।

ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੋ ਬੁਰਾ ਹਾਲ ਹੈ ਤੇ ਉਨ੍ਹਾਂ ਨੇ ਨੇ ਸਮਾਜਸੇਵੀ ਸੰਸਥਾਵਾਂ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News