5 ਭੈਣਾਂ ਦਾ ਇਕਲੌਤਾ ਭਰਾ ਭੇਤਭਰੇ ਹਾਲਾਤ ''ਚ ਲਾਪਤਾ, ਪੁਲਸ ਵਲੋਂ ਭਾਲ ਜਾਰੀ

Saturday, Feb 21, 2026 - 10:46 AM (IST)

5 ਭੈਣਾਂ ਦਾ ਇਕਲੌਤਾ ਭਰਾ ਭੇਤਭਰੇ ਹਾਲਾਤ ''ਚ ਲਾਪਤਾ, ਪੁਲਸ ਵਲੋਂ ਭਾਲ ਜਾਰੀ

ਫ਼ਾਜ਼ਿਲਕਾ (ਕ੍ਰਿਸ਼ਨ) : ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਅਧੀਨ ਪੈਂਦੇ ਪਿੰਡ ਧੋਲੀਪਾਲ ਦਾ ਇੱਕ 20 ਸਾਲਾ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਰਹੱਸਮਈ ਹਾਲਾਤ 'ਚ ਲਾਪਤਾ ਹੈ। ਜਾਣਕਾਰੀ ਮੁਤਾਬਕ ਨੌਜਵਾਨ ਅਭਿਜੀਤ ਉਰਫ਼ ਅਨੀਲ ਜਾਂਦੂ ਪੁੱਤਰ ਸਵ. ਨੱਥੂਰਾਮ ਜਾਂਦੂ 16 ਸਤੰਬਰ 2025 ਦੀ ਸ਼ਾਮ ਕਰੀਬ 5:00 ਵਜੇ ਤੋਂ ਅਚਾਨਕ ਲਾਪਤਾ ਹੋ ਗਿਆ ਸੀ, ਜਿਸਦੀ ਭਾਲ ਲਈ ਪਰਿਵਾਰ ਵੱਲੋਂ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪੁਲਸ ਨੂੰ ਇਤਲਾਹ ਦੇਣ ਦੇ ਨਾਲ ਨਾਲ ਆਪਣੇ ਪੱਧਰ 'ਤੇ ਵੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਵੀਡਿਓ ਜਾਰੀ ਕਰਕੇ ਵੀ ਲੋਕਾਂ ਨੂੰ ਉਨ੍ਹਾਂ ਦੇ ਭਰਾ ਦੀ ਭਾਲ ਕਰਨ ਚ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

ਲਾਪਤਾ ਨੌਜਵਾਨ ਦੀ ਭੈਣ ਬਾਧੂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਭਿਜੀਤ ਪੰਜਾਬ ਵਾਲੇ ਪਾਸੇ ਆਇਆ ਹੈ ਅਤੇ ਉਹ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਫ਼ਾਜ਼ਿਲਕਾ ਵਾਸੀਆਂ ਨੂੰ ਆਪਣੇ ਭਰਾ ਦੀ ਭਾਲ ਵਿੱਚ ਮਦਦ ਕਰਨ ਦੀ ਭਾਵੁਕ ਅਪੀਲ ਕੀਤੀ ਹੈ। ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਅਭਿਜੀਤ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਅਤੇ ਉਮੀਦਾਂ ਉਸੇ 'ਤੇ ਟਿਕੀਆਂ ਹੋਈਆਂ ਸਨ। ਘਰ ਦਾ ਇਕਲੌਤਾ ਚਿਰਾਗ ਗੁੰਮ ਹੋਣ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਅਭਿਜੀਤ ਬਾਰੇ ਸਹੀ ਜਾਣਕਾਰੀ ਦੇਵੇਗਾ, ਉਸ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ।
 


author

Babita

Content Editor

Related News