ਲੋਡ਼ਵੰਦ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਾਇਆ
Sunday, Mar 24, 2019 - 03:48 AM (IST)

ਸੰਗਰੂਰ (ਸੰਜੀਵ)-ਅੱਜ ਇੱਥੇ ਕੌਸ਼ਲਿਆ ਮਲਟੀ ਸਪੈਸ਼ਲਿਟੀ ਕਲੀਨਿਕ ਵੱਲੋਂ ਗਊਸ਼ਾਲਾ ਚੌਕ ਵਿਖੇ ਅਮਰ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲੋਡ਼ਵੰਦ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਉਨ੍ਹਾਂ ਦਾ ਚੈੱਕਅਪ ਕੀਤਾ ਗਿਆ। ਵੱਖ-ਵੱਖ ਬੀਮਾਰੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੌਸ਼ਲਿਆ ਮਲਟੀ ਸਪੈਸ਼ਲਿਟੀ ਕਲੀਨਿਕ ਦੇ ਮਾਲਿਕ ਡਾ. ਗੌਰਵ ਸ਼ਰਮਾ ਨੇ ਦੱਸਿਆ ਇਸ ਕੈਂਪ ਵਿਚ 65 ਤੋਂ 70 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਰਾਹਤ ਦਿੱਤੀ ਗਈ। ਡਾਕਟਰ ਗੌਰਵ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਵੇਖਦਿਆਂ ਬੀਮਾਰੀਆਂ ਦਾ ਚੈੱਕਅਪ ਕਰਵਾਉਣ ਲਈ ਪਟਿਆਲਾ ਜਾਂ ਚੰਡੀਗਡ਼੍ਹ ਜਾਣ ਲਈ ਮਜਬੂਰ ਹੁੰਦੇ ਸਨ ਅੱਜ ਉਨ੍ਹਾਂ ਨੂੰ ਜਿਹੇ ਫ੍ਰੀ ਕੈਂਪ ਵਿਚ ਪੂਰਾ ਚੈੱਕਅਪ ਕਰ ਕੇ ਬੀਮਾਰੀਆਂ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਮਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਅਜਿਹੇ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਲੋਡ਼ਵੰਦ ਲੋਕਾਂ ਨੂੰ ਰਾਹਤ ਦੇਣਗੇ। ਇਸ ਮੌਕੇ ਡਾ. ਗੌਰਵ ਨੇ ਅਮਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।