ਪੰਜਾਬ 'ਚ ਕੱਲ੍ਹ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਦੀਆਂ ਰਿਹਰਸਲਾਂ ਸ਼ੁਰੂ

Saturday, Dec 06, 2025 - 10:49 AM (IST)

ਪੰਜਾਬ 'ਚ ਕੱਲ੍ਹ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਦੀਆਂ ਰਿਹਰਸਲਾਂ ਸ਼ੁਰੂ

ਗੁਰਦਾਸਪੁਰ (ਵਿਨੋਦ)- ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 7 ਦਸੰਬਰ ਨੂੰ, ਦੂਸਰੀ ਰਿਹਰਸਲ 11 ਦਸੰਬਰ ਨੂੰ ਅਤੇ ਤੀਸਰੀ ਰਿਹਰਸਲ 13 ਦਸੰਬਰ 2025 ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ

ਉਨ੍ਹਾਂ ਦੱਸਿਆ ਕਿ ਬਲਾਕ ਦੀਨਾਨਗਰ ਦੀ ਰਿਹਰਸਲ ਸੈਂਟਰ ਬੇਅੰਤ ਸਿੰਘ ਸਟੇਟ ਯੁਨੀਵਰਸਿਟੀ ਗੁਰਦਾਸਪੁਰ ਵਿਖੇ,ਬਲਾਕ ਦੋਰਾਂਗਲਾ ਦੀ ਰਿਹਰਸਲ ਸੈਂਟਰ ਬੇਅੰਤ ਸਿੰਘ ਸਟੇਟ ਯੁਨੀਵਰਸਿਟੀ,ਗੁਰਦਾਸਪੁਰ ਵਿਖੇ, ਬਲਾਕ ਗੁਰਦਾਸਪੁਰ ਦੀ ਰਿਹਰਸਲ ਸੈਂਟਰ ਸਕੂਲ ਆਫ ਐਮੀਨੈਂਸ, ਗੁਰਦਾਸਪੁਰ / ਮੈਰੀਟੋਰਿਅਸ ਸਕੂਲ ਗੁਰਦਾਸਪੁਰ (ਲੜਕਿਆਂ ਦਾ ਹੋਸਟਲ) ਗੁਰਦਾਸਪੁਰ ਵਿਖੇ, ਬਲਾਕ ਧਾਰੀਵਾਲ ਦੀ ਰਿਹਰਸਲ ਸੈਂਟਰ, ਹਿੰਦੂ ਪੁੱਤਰੀ ਕਾਲਜ ਧਾਰੀਵਾਲ ਵਿਖੇ, ਬਲਾਕ ਕਾਹਨੂੰਵਾਨ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਾਹਨੂੰਵਾਨ ਵਿਖੇ, ਬਲਾਕ ਬਟਾਲਾ ਦੀ ਰਿਹਰਸਲ ਸੈਂਟਰ, ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਬਲਾਕ ਕਾਦੀਆਂ ਦੀ ਰਿਹਰਸਲ ਸੈਂਟਰ ਡੀ.ਏ.ਵੀ ਸ.ਸ.ਸ. ਕਾਦੀਆ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਦਾ ਰਿਹਰਸਲ ਸੈਂਟਰ ਬਾਬਾ ਨਾਮਦੇਵ (ਯੂਨੀਵਰਸਿਟੀ) ਕਾਲਜ ਕਿਸ਼ਨਕੋਟ (ਘੁਮਾਣ) ਵਿਖੇ, ਬਲਾਕ ਫਤਿਹਗੜ੍ਹ ਚੂੜੀਆਂ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਫਤਿਹਗੜ੍ਹ ਚੂੜੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਡੇਰਾ ਬਾਬਾ ਨਾਨਕ ਵਿਖੇ ਅਤੇ ਬਲਾਕ ਕਲਾਨੋਰ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਲਾਨੌਰ ਵਿਖੇ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, 2 ਔਰਤਾਂ ਨੂੰ ਦਰੜ ਗਿਆ ਟਿੱਪਰ, ਤੜਫ਼-ਤੜਫ਼ ਕੇ ਹੋਈ ਮੌਤ

ਮਾਲੇਰਕੋਟਲਾ 'ਚ ਵੀ ਭਲਕੇ ਸ਼ੁਰੂ ਹੋਵੇਗੀ ਰਿਹਰਸਲ

ਮਾਲੇਰਕੋਟਲਾ(ਅਖਿਲੇਸ਼, ਸਵਾਤੀ,ਜ਼ਹੂਰ)-ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 7 ਦਸੰਬਰ ਨੂੰ, ਦੂਸਰੀ ਰਿਹਰਸਲ 11 ਦਸੰਬਰ ਤੇ ਤੀਸਰੀ ਰਿਹਰਸਲ 13 ਦਸੰਬਰ 2025 ਨੂੰ ਕਰਵਾਈ ਜਾਵੇਗੀ। ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮਾਲੇਰੋਕਟਲਾ ਦੇ ਪੋਲਿੰਗ ਸਟਾਫ਼ ਦੀਆਂ ਰਿਹਰਸਲਾਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ,ਪੰਚਾਇਤ ਸੰਮਤੀ ਅਮਰਗੜ੍ਹ ਦੇ ਪੋਲਿੰਗ ਸਟਾਫ ਦੀਆਂ ਰਿਹਰਸਲਾਂ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਤੇ ਪੰਚਾਇਤ ਸੰਮਤੀ ਅਹਿਮਦਗੜ੍ਹ ਲਈ ਗਾਂਧੀ ਸਕੂਲ ਅਹਿਮਦਗੜ੍ਹ ਵਿਖੇ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਜ਼ਿਲ੍ਹਾ ਚੋਣਕਾਰ ਅਫ਼ਸਰ ਰਿੰਪੀ ਗਰਗ ਨੇ ਕਿਹਾ ਕਿ ਇਹ ਰਿਹਰਸਲਾਂ ਪੋਲਿੰਗ ਪਾਰਟੀਆਂ ਨੂੰ ਚੋਣੀ ਪ੍ਰਕਿਰਿਆ, ਚੋਣੀ ਦਸਤਾਵੇਜ਼ੀ ਕਾਰਜ, ਪੋਲਿੰਗ ਬੂਥ ਮੈਨੇਜਮੈਂਟ ਅਤੇ ਸੁਰੱਖਿਆ ਸਬੰਧੀ ਪ੍ਰੋਟੋਕੋਲ ਨਾਲ ਪੂਰੀ ਤਰ੍ਹਾਂ ਅਵਗਤ ਕਰਨ ਲਈ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸੁਚਾਰੂ ਰਿਹਰਸਲਾਂ ਨਾਲ ਹੀ ਚੋਣ ਦੇ ਦਿਨ ਪੋਲਿੰਗ ਪ੍ਰਕਿਰਿਆ ਨੂੰ ਨਿਭਾਇਆ ਜਾ ਸਕਦਾ ਹੈ। ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਤੇ ਅਮਨ-ਕਾਨੂੰਨ ਬਰਕਰਾਰ ਰੱਖਦੇ ਹੋਏ ਨੇਪਰੇ ਚਾੜ੍ਹਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ, ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਪੜਾਅ ’ਤੇ ਚੋਣ ਪ੍ਰਕਿਰਿਆ ਨੂੰ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ


author

Shivani Bassan

Content Editor

Related News