ਫੱਸ ਗਿਆ ਮੁਕਾਬਲਾ! 5 ਵੋਟਾਂ ਦੇ ਫ਼ਰਕ ਨਾਲ ਪਲਟ ਗਈ ਸਾਰੀ ਗੇਮ, ਜਾਣੋ ਬਲਾਕ ਮਹਿਲ ਕਲਾਂ ਦੇ Final ਚੋਣ ਨਤੀਜੇ
Thursday, Dec 18, 2025 - 11:14 AM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਬਲਾਕ ਮਹਿਲ ਕਲਾਂ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ–2025 ਦੇ ਨਤੀਜੇ ਸਰਕਾਰੀ ਤੌਰ ’ਤੇ ਐਲਾਨੇ ਗਏ। 54 ਪਿੰਡਾਂ ਵਾਲੇ ਇਸ ਬਲਾਕ ਵਿੱਚ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਪੰਚਾਇਤ ਸੰਮਤੀ ਜੋਨਾਂ ਲਈ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਨੇ 15 ਜੋਨਾਂ ’ਤੇ ਜਿੱਤ ਦਰਜ ਕਰਦਿਆਂ ਸਪਸ਼ਟ ਬਹੁਮਤ ਹਾਸਲ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ 5, ਕਾਂਗਰਸ 4 ਅਤੇ 1 ਜੋਨ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ। ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਜ਼ੋਨ ਮਹਿਲ ਕਲਾਂ (07) ਮਹਿਲਾ ਰਾਖਵਾਂ: ਕੁਲਦੀਪ ਕੌਰ ਖੜਕੇ ਕੇ (ਆਪ) ਨੇ ਨਜ਼ਦੀਕੀ ਮੁਕਾਬਲੇ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਹਰਾਉਂਦਿਆਂ ਜਿੱਤ ਦਰਜ ਕੀਤੀ। ਜ਼ੋਨ ਗਹਿਲ:ਤੋ ਬਰਜਿੰਦਰਪਾਲ ਸਿੰਘ ਮਾਨ (ਆਪ) ਨੇ ਸਪਸ਼ਟ ਬਹੁਮਤ ਨਾਲ ਜਿੱਤ ਹਾਸਲ ਕੀਤੀ, ਜੋ ਵੋਟਰਾਂ ਦੇ ਸਰਕਾਰੀ ਨੀਤੀਆਂ ’ਤੇ ਭਰੋਸੇ ਨੂੰ ਦਰਸਾਉਂਦਾ ਹੈ। ਜ਼ੋਨ ਠੀਕਰੀਵਾਲ (09) ਤੋ ਐਸ.ਸੀ. ਰਾਖਵਾਂ: ਜਗਸੀਰ ਸਿੰਘ (ਆਪ) ਨੇ ਵੱਡੇ ਵੋਟਾਂ ਦੇ ਅੰਤਰ ਨਾਲ ਵਿਰੋਧੀਆਂ ਨੂੰ ਪਿੱਛੇ ਛੱਡਿਆ,ਜ਼ੋਨ ਠੁੱਲੀਵਾਲ (10) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਰਪੂਰ ਸਮਰਥਨ ਨਾਲ ਜਿੱਤ ਦਰਜ ਕਰਕੇ ਪਾਰਟੀ ਦੀ ਮਜ਼ਬੂਤ ਸਥਿਤੀ ਹੋਰ ਪੱਕੀ ਕਰ ਦਿੱਤੀ।
ਪੰਚਾਇਤ ਸੰਮਤੀ:
ਜ਼ੋਨ ਠੀਕਰੀਵਾਲ (19) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਸਿੰਘ ਨੇ 1426 ਵੋਟਾਂ ਦੇ ਵੱਡੇ ਅੰਤਰ ਨਾਲ ਹਾਸਲ ਕੀਤੀ, ਜਦਕਿ ਸਭ ਤੋਂ ਘੱਟ ਅੰਤਰ ਨਾਲ ਜਿੱਤ ਜੋਨ ਪੱਖੋਕੇ (20) ਤੋਂ ਕਾਂਗਰਸ ਦੀ ਨਿਰਮਲਜੀਤ ਕੌਰ ਨੇ ਸਿਰਫ਼ 5 ਵੋਟਾਂ ਨਾਲ ਦਰਜ ਕੀਤੀ। ਜੋਨ ਮੂੰਮ (8) ਅਤੇ ਮਹਿਲ ਕਲਾਂ (15) ਤੋਂ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ।
ਬਲਾਕ ਮਹਿਲ ਕਲਾਂ ਦੇ ਕੁੱਲ 25 ਪੰਚਾਇਤ ਸੰਮਤੀ ਜੋਨਾਂ ਦੇ ਜੇਤੂ ਉਮੀਦਵਾਰ
1. ਵਜੀਦਕੇ ਕਲਾਂ (01): ਤਰਸੇਮ ਸਿੰਘ ਹਮੀਦੀ ਆਮ ਆਦਮੀ ਪਾਰਟੀ 230 ਵੋਟਾਂ
2. ਵਜੀਦਕੇ ਖੁਰਦ (02): ਸਰਬਜੀਤ ਕੌਰ ਆਮ ਆਦਮੀ ਪਾਰਟੀ 104 ਵੋਟਾਂ
3. ਸਹਿਜੜਾ (03): ਗੁਰਜੀਤ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ 772 ਵੋਟਾਂ
4. ਚੰਨਣਵਾਲ (04): ਕਿਰਨਜੀਤ ਕੌਰ – ਆਮ ਆਦਮੀ ਪਾਰਟੀ 147 ਵੋਟਾਂ
5. ਬਹਿਲਾ (05): ਜਸਵਿੰਦਰ ਕੌਰ – ਸ਼੍ਰੋਮਣੀ ਅਕਾਲੀ ਦਲ 8 ਵੋਟਾਂ
6. ਛੀਨੀਵਾਲ ਕਲਾਂ (06): ਚਮਕੌਰ ਸਿੰਘ ਆਜ਼ਾਦ 272 ਵੋਟਾਂ
7. ਗਹਿਲ (07):ਗੋਰਖਾ ਸਿੰਘ ਸੋਹੀ ਕਾਂਗਰਸ ਬਿਨਾਂ ਮੁਕਾਬਲੇ
8. ਮੂੰਮ (08):ਕੁਲਵੰਤ ਕੌਰ ਸ਼੍ਰੋਮਣੀ ਅਕਾਲੀ ਦਲ 123 ਵੋਟਾਂ
9. ਧੰਨੇਰ (09): ਕੁਲਵੰਤ ਸਿੰਘ ਕਾਂਗਰਸ 393 ਵੋਟਾਂ
10. ਨਿਹਾਲੂਵਾਲ (10): ਮਨਪ੍ਰੀਤ ਕੌਰ ਆਮ ਆਦਮੀ ਪਾਰਟੀ – 51 ਵੋਟਾਂ
11. ਮਹਿਲ ਖੁਰਦ (11): ਜਸਪ੍ਰੀਤ ਸਿੰਘ ਆਮ ਆਦਮੀ ਪਾਰਟੀ 156 ਵੋਟਾਂ
12. ਕੁਤਬਾ (12): ਦਵਿੰਦਰ ਸਿੰਘ ਆਮ ਆਦਮੀ ਪਾਰਟੀ 500 ਵੋਟਾਂ
13. ਛਾਪਾ (13): ਭੋਲਾ ਸਿੰਘ ਆਮ ਆਦਮੀ ਪਾਰਟੀ 64 ਵੋਟਾਂ
14. ਕੁਰੜ (14): ਜਸਵਿੰਦਰ ਕੌਰ – ਸ਼੍ਰੋਮਣੀ ਅਕਾਲੀ ਦਲ 48 ਵੋਟਾਂ
15. ਮਹਿਲ ਕਲਾਂ (15): ਰਸ਼ਪਾਲ ਸਿੰਘ ਆਮ ਆਦਮੀ ਪਾਰਟੀ ਬਿਨਾਂ ਮੁਕਾਬਲੇ
16. ਦੀਵਾਨਾ (16): ਲਖਵਿੰਦਰ ਸਿੰਘ ਆਮ ਆਦਮੀ ਪਾਰਟੀ 210 ਵੋਟਾਂ
17. ਠੁੱਲੀਵਾਲ (17): ਹਰਜੀਤ ਸਿੰਘ ਆਮ ਆਦਮੀ ਪਾਰਟੀ 613 ਵੋਟਾਂ
18. ਮਨਾਲ (18): ਗੁਰਜੀਤ ਕੌਰ ਆਮ ਆਦਮੀ ਪਾਰਟੀ 163 ਵੋਟਾਂ
19. ਠੀਕਰੀਵਾਲ (19): ਸੰਦੀਪ ਸਿੰਘ ਆਮ ਆਦਮੀ ਪਾਰਟੀ 1426 ਵੋਟਾਂ
20. ਪੱਖੋਕੇ (20): ਨਿਰਮਲਜੀਤ ਕੌਰ ਕਾਂਗਰਸ – 5 ਵੋਟਾਂ
21. ਭੋਟਨਾ (21): ਹਰਦੀਪ ਕੌਰ ਸ਼੍ਰੋਮਣੀ ਅਕਾਲੀ ਦਲ 226 ਵੋਟਾਂ
22. ਚੀਮਾ (22): ਕਮਲਜੀਤ ਕੌਰ ਕਾਂਗਰਸ 178 ਵੋਟਾਂ
23. ਟੱਲੇਵਾਲ (23): ਸੁਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ 351 ਵੋਟਾਂ
24. ਨੈਵਾਲਾ (24): ਕਰਮਜੀਤ ਸਿੰਘ ਆਮ ਆਦਮੀ ਪਾਰਟੀ,124 ਵੋਟਾਂ
25. ਚੂੰਗਾ (25): ਜਸਵਿੰਦਰ ਕੌਰ ਆਮ ਆਦਮੀ ਪਾਰਟੀ ਨੇ 184 ਵੋਟਾਂ ਦੇ ਫ਼ਰਕ ਨਾਲ ਜੇਤੂ।
