ਬਰਨਾਲਾ ਦੇ ਰਾਏਸਰ ਪਟਿਆਲਾ ਪਿੰਡ ਦੇ ਬੂਥ ਨੰਬਰ 20 ਦੀ ਚੋਣ ਮੁਲਤਵੀ

Monday, Dec 15, 2025 - 05:56 PM (IST)

ਬਰਨਾਲਾ ਦੇ ਰਾਏਸਰ ਪਟਿਆਲਾ ਪਿੰਡ ਦੇ ਬੂਥ ਨੰਬਰ 20 ਦੀ ਚੋਣ ਮੁਲਤਵੀ

ਮਹਿਲ ਕਲਾਂ (ਲਕਸ਼ਦੀਪ ਗਿੱਲ) : ਜ਼ਿਲ੍ਹਾ ਚੋਣ ਅਧਿਕਾਰੀ ਟੀ. ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਏਸਰ ਪਟਿਆਲਾ, ਮਹਿਲ ਕਲਾਂ ਵਿਖੇ ਪੰਚਾਇਤ ਸੰਮਤੀ ਜ਼ੋਨ ਦੀ ਚੋਣ ਲਈ ਬੂਥ ਨੰਬਰ 20 ਉੱਤੇ ਚੋਣ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਚੋਣ ਇਸ ਬੂਥ ‘ਤੇ ਸੁਚਾਰੂ ਢੰਗ ਨਾਲ ਸੰਪੰਨ ਹੋਈ। ਬੈਨਿਥ ਨੇ ਦੱਸਿਆ ਕਿ ਬੈਲਟ ਪੇਪਰਾਂ ਦੀ ਗਲਤ ਛਪਾਈ ਹੋਣ ਕਾਰਨ ਚੋਣ ਰੱਦ ਕੀਤੀ ਗਈ ਹੈ। ਪੰਚਾਇਤ ਸੰਮਤੀ (ਜ਼ੋਨ 4 ਚੰਨਣਵਾਲ) ਲਈ ਦੁਬਾਰਾ ਚੋਣ 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਉਸੇ ਥਾਂ ‘ਤੇ ਕਰਵਾਈ ਜਾਵੇਗੀ। 


author

Gurminder Singh

Content Editor

Related News