ਸਰਦੀ ਦੇ ਮੌਸਮ ਦੀ ਪਈ ਪਹਿਲੀ ਸੰਘਣੀ ਧੁੰਦ , ਵਾਹਨ ਚਾਲਕ ਵਰਤਣ ਸਾਵਧਾਨੀ
Monday, Dec 15, 2025 - 06:25 PM (IST)
ਤਪਾ ਮੰਡੀ (ਸ਼ਾਮ, ਗਰਗ)- ਸੋਮਵਾਰ ਸਵੇਰੇ ਤਪਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ। ਧੁੰਦ ਦੇ ਕਾਰਨ ਚਾਰੇ ਪਾਸੇ ਸਭ ਕੁਝ ਸਫੇਦ ਹੀ ਨਜ਼ਰ ਆ ਰਿਹਾ ਸੀ। ਸਵੇਰੇ 9 ਵਜੇ ਤੱਕ ਹਾਈਵੇ ’ਤੇ ਵਾਹਨ ਚਾਲਕਾਂ ਨੂੰ ਲਾਈਟਾਂ ਲਗਾ ਕੇ ਚੱਲਣਾ ਪਿਆ। ਸੰਘਣੀ ਧੁੰਦ ਤੋਂ ਬਾਅਦ ਧੁੱਪ ਨਿਕਲੀ। ਕਈ ਦਿਨਾਂ ਤੋਂ ਦਸੰਬਰ ’ਚ ਦਿਨ ਵਿਚ ਲੋਕ ਗਰਮੀ ਮਹਿਸੂਸ ਕਰਨ ਲੱਗੇ। ਇਸ ਤਰ੍ਹਾਂ ਦਾ ਮੌਸਮ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ ਸੀ। ਅੱਜ ਮੌਸਮ ’ਚ ਤਬਦੀਲੀ ਜਿਹੀ ਰਹਿਣ ਕਾਰਨ ਸਵੇਰੇ ਲੋਕ ਜਦੋਂ ਸੁੱਤੇ ਉਠੇ ਤਾਂ ਚਾਰੇ ਪਾਸੇ ਸੰਘਣੀ ਧੁੰਦ ਛਾਈ ਹੋਈ ਸੀ। ਸਥਾਨਕ ਇਲਾਕੇ ’ਚ ਪਈ ਇਹ ਸਰਦੀ ਦੀ ਪਹਿਲੀ ਸੰਘਣੀ ਧੁੰਦ ਦੇਖੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
ਇਸ ਸਬੰਧੀ ਗੋਲਡੀ ਮਹਿਤਾ, ਵਿਕਾਸ ਗਰਗ ਵਿੱਕੀ, ਮੁਨੀਸ਼ ਬਾਂਸਲ ਅਤੇ ਸੁਰੇਸ਼ ਬਾਂਸਲ ਦਾ ਕਹਿਣਾ ਹੈ ਕਿ ਮੌਸਮ ਦੇ ਬਦਲਾਅ ਕਾਰਨ ਧੁੰਦ ਦੇ ਵਧਣ ਨਾਲ ਸੜਕ ਹਾਦਸਿਆਂ ’ਚ ਵਾਧਾ ਹੋਣ ਲੱਗ ਜਾਂਦਾ ਹੈ। ਜੇਕਰ ਵਾਹਨ ਚਾਲਕ ਥੋੜ੍ਹੀ ਜਿਹੀ ਸਾਵਧਾਨੀ ਵਰਤੇ ਤਾਂ ਧੁੰਦ ’ਚ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ’ਚ ਧੁੰਦ ਦੇ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਧੁੰਦ ’ਚ ਸੜਕ ’ਤੇ ਸੁਰੱਖਿਅਤ ਚੱਲਣ ਦਾ ਚੰਗਾ ਤਰੀਕਾ ਹੈ ਕਿ ਅੱਗੇ ਜਾਣ ਵਾਲੇ ਵਾਹਨ ਤੋਂ ਦੂਰੀ ਨਿਸ਼ਚਿਤ ਰੱਖੋ, ਵਾਹਨ ਚਲਾਉਣ ਸਮੇਂ ਕਿਸੇ ਪਾਸੇ ਮੁੜਨਾ ਹੈ ਤਾਂ ਕਾਫੀ ਦੇਰ ਪਹਿਲਾਂ ਇੰਡੀਕੇਟਰ ਦਿਓ ਜਿਸ ਨਾਲ ਦੂਜੀ ਗੱਡੀ ਨੂੰ ਸਮਾਂ ਮਿਲ ਜਾਵੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ’ਚ ਜਿਥੇ ਤੱਕ ਸੰਭਵ ਹੋ ਸਕੇ ਵਾਹਨ ਨੂੰ ਵਿਚਕਾਰੋਂ ਰੋਕਣ ਦੀ ਬਜਾਏ ਸਾਈਡ ’ਚ ਸੜਕ ਦੇ ਹੇਠਾਂ ਉਤਾਰ ਕੇ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਦੀ ਆਵਾਜ਼ ਦਾ ਪਤਾ ਰੱਖਣ ਲਈ ਵਾਹਨ ਦੇ ਸ਼ੀਸ਼ੇ ਨੂੰ ਥੋੜਾ ਹੇਠਾਂ ਰੱਖਣਾ ਚਾਹੀਦਾ ਹੈ ਅਤੇ ਇਹ ਧੁੰਦ ਕਣਕ ਦੀ ਖੜ੍ਹੀ ਫਸਲ ਲਈ ਲਾਹੇਵੰਦ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update
