ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut
Wednesday, Dec 17, 2025 - 09:19 PM (IST)
ਗੁਰਾਇਆ (ਹੇਮੰਤ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਕ ਜ਼ਰੂਰੀ ਮੁਰੰਮਤ ਕਾਰਨ 18 ਦਸੰਬਰ (ਵੀਰਵਾਰ) ਨੂੰ 220 ਕੇ. ਵੀ. ਸਬ-ਸਟੇਸ਼ਨ ਗੁਰਾਇਆ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। 11 ਕੇ. ਵੀ. ਫੀਡਰ ਸ਼ਹਿਰੀ -1 ਫੀਡਰ, ਸ਼ਹਿਰੀ-2 ਫੀਡਰ, ਜੀ. ਟੀ. ਰੋਡ ਫੀਡਰ, ਰਾਮਗੜ੍ਹੀਆ ਫੀਡਰ, ਕਮਾਲਪੁਰ ਫੀਡਰ ਕੈਟਾਗਰੀ-1(24 ਘੰਟੇ ), ਅੱਟੀ ਫੀਡਰ (ਏ. ਪੀ. ), ਮਨਸੂਰਪੁਰ ਫੀਡਰ (ਏ. ਪੀ.), ਨਵਾਂ ਪਿੰਡ ਫੀਡਰ (ਏ. ਪੀ. ), ਰੇਡੀਓ ਸਟੇਸ਼ਨ-1 ਅਤੇ ਰੇਡੀਓ ਸਟੇਸ਼ਨ-2, ਅੰਮ੍ਰਿਤ ਫਾਊਂਡਰੀ ਫੀਡਰ ਬੰਦ ਰਹਿਣਗੇ।
ਨੂਰਪੁਰਬੇਦੀ (ਸੰਜੀਵ ਭੰਡਾਰੀ) : ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਹਾਸਿਲ ਕੀਤੇ ਗਏ ਪਰਮਿਟ ਦੇ ਤਹਿਤ ਪਿੰਡ ਬਸੀ ਦੇ ਫੀਡਰ ਅਧੀਨ ਪੈਂਦੇ ਸਮੁੱਚੇ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ 18 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮੀਂ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਅੱਜ ਤੇ ਕੱਲ ਬਿਜਲੀ ਸਪਲਾਈ ਰਹੇਗੀ ਬੰਦ
ਜੈਤੋ (ਜਿੰਦਲ, ਸਤਵਿੰਦਰ) : ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਜੈਤੋ ਨੇ ਇਕ ਪ੍ਰੈੱਸ ਬਿਆਨ ਰਾਹੀ ਦੱਸਿਆ ਕਿ ਗਰਿੱਡ ਬਾਜਾਖਾਨਾ ਵਿਖੇ 220 ਕੇ. ਵੀ. ਲਾਈਨ ਬਾਘਾਪੁਰਾਣਾ ਦੀ ਰੀਸੈਗਿੰਗ ਲਈ ਕੱਲ 18-12-2025 ਦਿਨ ਵੀਰਵਾਰ ਅਤੇ ਮਿਤੀ 19-12-2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚਲਦੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ, ਜਿਸ ’ਚ ਪਿੰਡ ਚੰਦਭਾਨ, ਗੁੰਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਸ਼ਹਿਰੀ, ਬਠਿੰਡਾ ਰੋਡ, ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪਰੂਨ ਸਿੰਘ ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚੱਲਦੇ ਪਿੰਡ ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।
ਨਾਭਾ (ਖੁਰਾਣਾ) : ਬਿਜਲੀ ਬੋਰਡ ਸ਼ਹਿਰੀ ਸਬ-ਡਵੀਜ਼ਨ ਨਾਭਾ ਦੇ ਐੱਸ. ਡੀ. ਓ. ਇੰਜੀ: ਅਮਨਦੀਪ ਸਿੰਘ ਨੇ ਦੱਸਿਆ ਕਿ 66 ਕੇ. ਵੀ. ਨਵੇਂ ਗਰਿੱਡ ਨਾਭਾ ਤੇ ਜ਼ਰੂਰੀ ਮੈਨਟੀਨੇਸ ਕਾਰਨ ਲਈ 18 ਦਸੰਬਰ 2025 ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 66 ਕੇ. ਵੀ. ਨਵੇਂ ਗਰਿੱਡ ਨਾਭਾ ਤੋਂ ਚੱਲਣ ਵਾਲੇ 11 ਕੇ. ਵੀ. ਵੀਰ ਸਿੰਘ ਫੀਡਰ, 11 ਕੇ. ਵੀ. ਮੇਹਸ ਗੇਟ ਫੀਡਰ, 11 ਕੇ. ਵੀ. ਅਜੀਤ ਨਗਰ ਫੀਡਰ ਅਤੇ 11 ਕੇ. ਵੀ. ਥੂਹੀ ਰੋਡ ਫੀਡਰ ਤੋਂ ਚੱਲਣ ਵਾਲੇ ਏਰੀਏ ਵੀਰ ਸਿੰਘ ਕਾਲੋਨੀ, ਸਿਵਾ ਇਨਕਲੇਵ, ਪ੍ਰੀਤ ਵਿਹਾਰ, ਪਟੇਲ ਨਗਰ, ਵਿਕਾਸ ਕਾਲੋਨੀ, ਮੁੰਨਾ ਲਾਲ ਇਨਕਲੇਵ, ਸ਼ਾਰਦਾ ਕਾਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਰਿਆਨਾ ਭਵਨ, ਰਾਇਲ ਸਟੇਟ, ਘੁਲਾੜ ਮੰਡੀ, ਪੁਰਾਣੀ ਸਬਜ਼ੀ ਮੰਡੀ, ਪੰਜਾਬੀ ਬਾਗ, ਜਸਪਾਲ ਕਾਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸ਼ਾਮ ਚੁਰਾਸੀ (ਦੀਪਕ)- ਇਥੇ 18 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀ: ਸੁਰਿੰਦਰ ਸਿੰਘ ਉਪ ਮੰਡਲ ਅਫਸਰ ਪੰ:ਸ:ਪਾ:ਕਾ:ਲਿ: ਸ਼ਾਮ ਚੁਰਾਸੀ ਨੇ ਦੱਸਿਆ ਕਿ ਮਿਤੀ 18 ਦਸੰਬਰ 66 ਕੇਵੀ ਸ਼ਾਮ ਚੁਰਾਸੀ ਸਬ ਸਟੇਸ਼ਨ ਤੋਂ ਚਲਦੀ 11 ਕੇਵੀ ਸ਼ਾਮ ਚੁਰਾਸੀ ਕੈਟਾਗਿਰੀ-1 ਲਾਈਨ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 2 ਵਜੇ ਤੱਕ ਬੰਦ ਰਹੇਗੀ । ਜਿਸ ਕਾਰਨ ਸ਼ਾਮ ਚੁਰਾਸੀ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਰਹੇਗੀ |
ਭਦੌੜ (ਰਾਕੇਸ਼) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਭਦੌੜ ਦੇ ਐੱਸ.ਡੀ.ਓ. ਮਨੀਸ਼ ਗਰਗ ਅਤੇ ਸ਼ਹਿਰੀ ਫੀਡਰ ਦੇ ਜੇ.ਈ. ਨਵਦੀਪ ਸਿੰਘ ਮਾਛੀਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਿਤੀ 18/12 2025 ਨੂੰ ਗਰਿੱਡ ਉਸਾਰੀ ਟੀਮ ਵੱਲੋਂ 66 ਕੇ.ਵੀ. ਗਰਿੱਡ ਤੋਂ ਚਲਦੇ ਸਾਰੇ ਦਿਹਾਤੀ ਤੇ ਸ਼ਹਿਰੀ ਫੀਡਰ ਭਦੌੜ ਸ਼ਹਿਰ, ਮਜੂਕੇ, ਵਿਧਾਤਾ, ਸੰਧੂ ਖੁਰਦ, ਸੰਧੂਕਲਾ, ਜੰਗੀਆਣਾ, ਨੈਣੇਵਾਲ, ਅਲਕੜਾ, ਛੰਨਾ ਗੁਲਾਬ ਸਿੰਘ ਵਾਲਾ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹਿਣਗੇ।
