ਸੰਗਰੂਰ ''ਚ ਹੋਏ ਕਤਲ ਦੇ ਮਾਮਲੇ ''ਚ ਤਿੰਨ ਸਕੇ ਭਰਾਵਾਂ ਸਣੇ 5 ਕਾਤਲ ਹਥਿਆਰਾਂ ਸਣੇ ਗ੍ਰਿਫ਼ਤਾਰ
Thursday, Dec 11, 2025 - 01:39 PM (IST)
ਤਪਾ ਮੰਡੀ (ਸ਼ਾਮ, ਗਰਗ, ਗੋਇਲ)- ਘੁੰਨਸ ਦੇ ਰੇਲਵੇ ਸਟੇਸ਼ਨ ਦੇ ਨਜਦੀਕ ਤਪਾ ਪੁਲਸ ਨੇ ਕਤਲ ਦੇ ਮਾਮਲੇ ਵਿਚ ਤਿੰਨ ਸਗੇ ਭਰਾਵਾਂ ਸਣੇ ਹਿਰਾਸਤ ਵਿਚ ਲਿਆ ਜਿਨ੍ਹਾਂ ਨੇ ਤਰਸੇਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੰਡੀਗੜ੍ਹ ਬਸਤੀ ਘੁੰਨਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਡੀ. ਐੱਸ. ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਐੱਸ. ਐੱਸ. ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਾਣਾ ਮੁੱਖੀ ਸਰੀਫ ਖਾਂ ਨੇ ਮੁਸਤੈਦੀ ਨਾਲ ਕਾਤਿਲਾਂ ਨੂੰ ਕਾਬੂ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਘੁੰਨਸਾਂ ਦੇ ਰੇਸ਼ਮ ਸਿੰਘ ਪੁੱਤਰ ਬੂਟਾ ਸਿੰਘ ਨੇ ਬਿਆਨਾਂ ‘ਤੇ ਮਾਮਲਾ ਦਰਜ ਤੇ ਦੱਸਿਆ ਕਿ ਮੇਰੇ ਭਰਾ ਤਰਸੇਮ ਸਿੰਘ ਨੂੰ ਪੰਜ ਕਾਤਿਲਾਂ ਜੌਨੀ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਸਿਕੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀਆਨ ਘੁੰਨਸ ਨੇ ਪੁਰਾਣੀ ਰੰਜਿਸ਼ ਦਾ ਬਦਲਾ ਲੈਂਦੇ ਕਤਲ ਕਰ ਦਿੱਤਾ ਸੀ। ਮੇਰਾ ਭਰਾ ਤਰਸੇਮ ਸਿੰਘ ਪਿੰਡ ਮਹਿਤਾ ਵਿਖੇ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ ਅਤੇ ਕਾਰ ‘ਚ ਸਵਾਰ ਹੋਕੇ ਅਪਣੇ ਘਰੋਂ ਅਪਣੇ ਸਾਥੀਆਂ ਨਾਲ ਕੱਪੜੇ ਚੁੱਕਣ ਆਇਆ ਸੀ ਤਾਂ ਉਪਰੋਕਤ ਕਾਤਲਾਂ ਨੇ ਉਸ ਤੇ ਕਾਰ ਤੋਂ ਉਤਰਨ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਕਾਤਿਲ ਭੱਜਣ ਵਿੱਚ ਸਫਲ ਹੋ ਗਏ ਸੀ। ਤਪਾ ਪੁਲਸ ਨੇ ਉਪਕਰੋਤ ਕਾਤਲਾਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾਂ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਤਪਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਕਾਤਿਲ ਰੇਲਵੇ ਸਟੇਸ਼ਨ ਘੁੰਨਸ ਦੇ ਲਾਗੇ ਇਕ ਕਮਰੇ ਵਿੱਚ ਬੈਠੇ ਹਨ ਤਾਂ ਥਾਣਾ ਮੁਖੀ ਸ਼ਰੀਫ ਖਾਂ, ਥਾਣੇਦਾਰ ਹਰਿੰਦਰਪਾਲ, ਮੁਨਸ਼ੀ ਦਵਿੰਦਰ ਸਿੰਘ, ਹੋਲਦਾਰ ਗੁਰਮੀਤ ਸਿੰਘ ਰੀਡਰ ਡੀ. ਐੱਸ. ਪੀ., ਇਕਬਾਲ ਸਿੰਘ, ਸੰਦੀਪ ਸਿੰਘ ਦੀ ਪੁਲਸ ਨੇ ਛਾਪਾਮਾਰੀ ਕਰਕੇ ਉਨ੍ਹਾਂ ਪੰਜਾਂ ਨੂੰ ਹੀ ਗ੍ਰਿਫ਼ਤਾਰ ਕਰਕੇ ਵਾਰਦਾਤ ਸਮੇਂ ਵਰਤੇ ਹਥਿਆਰ ਗੰਡਾਸਾ, ਕਿਰਪਾਨ, ਲੋਹੇ ਦੀ ਰਾਡ, ਡਾਂਗਾਂ ਅਤੇ ਡੰਡੇ ਵੀ ਬਰਾਮਦ ਕਰ ਲਏ ਹਨ। ਪੁਲਸ ਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਇਸ ਵਾਰਦਾਤ ਸਮੇਂ ਦੋ ਕਾਰਾਂ ਦੀ ਭੰਨ੍ਹਤੋੜ ਵੀ ਕਰ ਦਿੱਤੀ ਸੀ। ਪੁਲਸ ਅਨੁਸਾਰ ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਤੇ 2-2 ਮਾਮਲੇ ਅਤੇ ਅੰਮ੍ਰਿਤਪਾਲ ਸਿੰਘ ਤੇ ਤਿੰਨ ਮਾਮਲੇ ਦਰਜ ਹਨ ਅਤੇ ਰਿਸ਼ਤੇ 'ਚ ਤਿੰਨੋ ਸਗੇ ਭਰਾ ਹਨ।
