ਗੁਰਦੀਪ ਕੁਲਾਰ ਅਤੇ ਅਮਨਦੀਪ ਚਹਿਲ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਣੇ
Sunday, Mar 10, 2019 - 04:10 AM (IST)
ਸੰਗਰੂਰ (ਅਨੀਸ਼)-ਬਲਾਕ ਸ਼ੇਰਪੁਰ ਅਧੀਨ ਪੈਂਦੇ 38 ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਮੀਟਿੰਗ ਬੀ. ਡੀ. ਪੀ. ਓ. ਦਫਤਰ ਸ਼ੇਰਪੁਰ ਵਿਖੇ ਹੋਈ। ਇਸ ’ਚ ਬਲਾਕ ਸ਼ੇਰਪੁਰ ਦੇ ਅੱਧੇ ਪਿੰਡ ਵਿਧਾਨ ਸਭਾ ਹਲਕਾ ਧੂਰੀ ਵਿਖੇ ਪੈਂਦੇ ਹਨ ਅਤੇ ਅੱਧੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਪੈਂਦੇ ਹਨ। ਉਨ੍ਹਾਂ ਦੇ ਵੱਖ-ਵੱਖ ਪ੍ਰਧਾਨ ਚੁਣੇ ਗਏ ਹਨ। ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਚੁਣੇ ਗਏ ਅਹੁਦੇਦਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਂ-ਸਰਪੰਚਾਂ ਦੇ ਮਸਲੇ ਹੱਲ ਕਰਨਗੇ। ਇਸ ਮੌਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਪੈਂਦੇ 21 ਪਿੰਡਾਂ ਦਾ ਪ੍ਰਧਾਨ ਗੁਰਦੀਪ ਸਿੰਘ ਕੁਲਾਰ ਸਰਪੰਚ ਅਲੀਪੁਰ ਖਾਲਸਾ, ਮੀਤ-ਪ੍ਰਧਾਨ ਕੁਲਦੀਪ ਸਿੰਘ ਬਾਜਵਾ, ਖਜ਼ਾਨਚੀ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ ਅਤੇ ਸਕੱਤਰ ਮਨਪ੍ਰੀਤ ਸਿੰਘ ਬਧੇਸ਼ਾ ਨੂੰ ਚੁਣਿਆ ਗਿਆ। ਵਿਧਾਨ ਸਭਾ ਹਲਕਾ ਧੂਰੀ ’ਚ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਦਾ ਪ੍ਰਧਾਨ ਅਮਨਦੀਪ ਸਿੰਘ ਚਹਿਲ ਸਰਪੰਚ ਕਲੇਰਾਂ, ਮੀਤ-ਪ੍ਰਧਾਨ ਭੀਲਾ ਸਿੰਘ, ਖਜ਼ਾਨਚੀ ਪਰਮਜੀਤ ਕੌਰ ਅਤੇ ਸਕੱਤਰ ਜਸਵੀਰ ਕੌਰ ਚਾਂਗਲੀ ਨੂੰ ਚੁਣਿਆ ਗਿਆ। ਇਸ ਸਮੇਂ ਗੁਰਪ੍ਰੀਤ ਸਿੰਘ ਫਤਿਹਗਡ਼੍ਹ ਪੰਜਗਰਾਈਆਂ ਤੇ ਸੂਰਜ ਭਾਨ ਮਾਹਮਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ-ਸਰਪੰਚ ਮੌਜੂਦ ਸਨ।
