ਲਹਿਰਾ ਹਲਕੇ ਦੇ ਬਲਾਕ ਅਨਦਾਣਾ ਚ 16 ''ਚੋਂ 8 ਸੀਟਾਂ ਤੋਂ ''ਆਪ'' ਦੀ ਹਾਰ

Friday, Dec 19, 2025 - 06:23 PM (IST)

ਲਹਿਰਾ ਹਲਕੇ ਦੇ ਬਲਾਕ ਅਨਦਾਣਾ ਚ 16 ''ਚੋਂ 8 ਸੀਟਾਂ ਤੋਂ ''ਆਪ'' ਦੀ ਹਾਰ

ਮੂਨਕ  (ਗਰਗ): ਵਿਧਾਨ ਸਭਾ ਹਲਕਾ ਲਹਿਰਾ 099 ਦੇ ਬਲਾਕ ਅਨਦਾਣਾ ਵਿੱਚ "ਆਪ" ਨੂੰ ਬਲਾਕ ਸੰਮਤੀ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਕਾਰਨ ਵਿਰੋਧੀ ਖੇਮੇ ਵਿਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹੈ ,ਬਲਾਕ ਅਨਦਾਣਾ ਦੇ ਕੁੱਲ 16 ਬਲਾਕ ਸੰਮਤੀ ਜੋਨਾਂ ਵਿੱਚੋਂ "ਆਪ "ਸਿਰਫ ਅੱਠ ਤੇ ਜਿੱਤ ਪ੍ਰਾਪਤ ਕਰ ਸਕੀ, ਜਦੋਂ ਕਿ 3 ਜੋਨਾਂ ਵਿਚੋਂ ਕਾਂਗਰਸ ,2 ਜੋਨਾਂ ਵਿਚੋਂ ਅਕਾਲੀ ਦਲ ਬਾਦਲ ਅਤੇ 3 ਜੋਨਾਂ ਵਿਚੋਂ ਆਜ਼ਾਦ (ਪੁਨਰ ਸੁਰਜੀਤ ਅਕਾਲੀ ਦਲ ਸਮਰਥਨ ਪ੍ਰਾਪਤ) ਨੇ ਜਿੱਤ ਪ੍ਰਾਪਤ ਕੀਤੀ। ਬਲਾਕ ਅਨਦਾਣਾ ਐਟ ਮੂਨਕ ਦੇ ਬਲਾਕ ਸੰਮਤੀ ਜੋਨ ਨੰਬਰ 8 ਕਰੋਂਦਾ ਤੋਂ ਹਰਵਿੰਦਰ ਕੌਰ ,6 ਗੁਲਾੜੀ ਤੋਂ ਤੇਜਵੀਰ ਸਿੰਘ, 4 ਭੁੱਲਣ ਤੋਂ ਜਸਪਾਲ ਸਿੰਘ, 10 ਹੋਤੀਪੁਰ ਤੋਂ ਚਰਨਜੀਤ ਕੌਰ, 11 ਬੰਗਾਂ ਤੋਂ ਧਰਮ ਸਿੰਘ, 12 ਡੂਡੀਆਂ ਤੋਂ ਹਰਦੀਪ ਕੌਰ, 13 ਹਮੀਰਗੜ੍ਹ ਤੋਂ ਗੁਰਜਿੰਦਰ ਕੌਰ ,16 ਦੇਹਲਾ ਤੋਂ ਸੁਖਜੀਤ ਕੌਰ (ਸਾਰੇ ਆਮ ਆਦਮੀ ਪਾਰਟੀ), ਜੋਨ ਨੰਬਰ 3 ਮਹਾਂ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ, 7 ਅਨਦਾਣਾ ਤੋਂ ਰਾਮਪਾਲ, 2 ਮਨਿਆਣਾ ਤੋਂ ਮੀਨਾ (ਤਿੰਨੋਂ ਆਜ਼ਾਦ ਪੁਨਰ ਸੁਰਜੀਤ ਅਕਾਲੀ ਦਲ ਸਮਰਥਨ ਪ੍ਰਾਪਤ ), ਜੋਨ ਨੰਬਰ 09 ਤੋਂ ਨਿਰਮਲ ਸਿੰਘ, 05 ਮੰਡਵੀ ਤੋਂ ਦੀਪਾ ਰਾਮ ਅਤੇ 14 ਕੜੈਲ ਤੋਂ ਜਸਬੀਰ ਕੌਰ (ਤਿੰਨੋ ਕਾਂਗਰਸ) ਤੋਂ ਇਲਾਵਾ ਜੋਨ ਨੰਬਰ 01 ਮਕੋਰੜ ਸਾਹਿਬ ਤੋਂ ਸੁਖਜਿੰਦਰ ਸਿੰਘ ਅਤੇ ਜੋਨ 15 ਤੋਂ ਰਾਮਪੁਰ ਗੁਜਰਾਂ ਤੋਂ ਕਾਰਜ ਸਿੰਘ (ਦੋਨੋਂ ਅਕਾਲੀ ਦਲ ਬਾਦਲ) ਨੇ ਜਿੱਤ ਪ੍ਰਾਪਤ ਕੀਤੀ। ਚੋਣ ਨਤੀਜਿਆਂ ਨੂੰ ਲੈ ਕੇ ਅਕਾਲੀ ਦਲਾਂ ਤੇ ਕਾਂਗਰਸੀ ਖੇਮੇ ਵਿੱਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕੇ ਦੇ ਬਲਾਕ ਲਹਿਰਾ ਦੇ ਕੁੱਲ 15 ਜੋਨਾਂ ਵਿੱਚੋਂ 12 ਤੇ ਆਪ ਨੇ ਜਿੱਤ ਪ੍ਰਾਪਤ ਕੀਤੀ, ਕਾਂਗਰਸ ਖਾਤਾ ਨਹੀਂ ਖੋਲ ਸਕੀ ,ਅਕਾਲੀ ਦਲ ਪੁਨਰ ਸੁਰਜੀਤ ਦਾ ਸਮਰਥਨ ਪ੍ਰਾਪਤ ਉਮੀਦਵਾਰਾਂ ਨੇ 2 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਨੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਹੈ। 

ਆਜ਼ਾਦ ਉਮੀਦਵਾਰ ਨੇ ਵੀ ਮਾਰੀ ਬਾਜ਼ੀ 

ਹਲਕਾ ਲਹਿਰਾ ਅੰਦਰ ਜ਼ਿਲਾ ਪ੍ਰੀਸ਼ਦ ਦੇ ਚਾਰ ਜੋਨਾਂ ਵਿੱਚੋਂ ਇੱਕ ਮੁੱਖ ਜੋਨ ਅਨਦਾਣਾ ਵਿੱਚ ਪੈਂਦੇ ਜੋਨ ਨੰਬਰ 1ਅਨਦਾਣਾ ਵਿੱਚੋਂ ਆਜ਼ਾਦ ਉਮੀਦਵਾਰ ਅਮੀਸਾ ਨੈਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਹਰਾ ਕੇ ਇਤਿਹਾਸ ਸਿਰਜਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਉਹ ਆਪਣੀ ਜਿੱਤ ਲੋਕਾਂ ਨੂੰ ਸਮਰਪਿਤ ਕਰਦੇ ਹਨ ,ਜੋ ਵੀ ਲੋਕਾਂ ਵੱਲੋਂ ਫਤਵਾ ਦਿੱਤਾ ਗਿਆ ਹੈ ਉਹ ਲੋਕਾਂ ਦੀਆਂ ਉਮੀਦਾਂ ਤੇ ਇਛਾਵਾਂ ਤੇ ਪੂਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਲੋਕਾਂ ਲਈ ਕੰਮ ਕਰਦੇ ਹੋਏ ਆਪਣਾ ਫਰਜ਼ ਨਿਭਾਉਣਗੇ। 

ਵਿਰੋਧੀਆਂ ਨੇ ਜਤਾਈ ਤਸੱਲੀ

ਚੋਣ ਨਤੀਜਿਆਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿੱਤ ਮੰਤਰੀ ਪੁਨਰ ਸਰਜੀਤ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ,ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਤੋਂ ਇਲਾਵਾ ਕਾਂਗਰਸ ਦੇ ਸੂਬਾ ਕਮੇਟੀ ਮੈਂਬਰ ਅਤੇ ਬੀਬੀ ਭੱਠਲ ਦੇ ਬੇਟੇ ਰਾਹੁਲਇੰਦਰ ਸਿੰਘ ਸਿੱਧੂ  ਨੇ ਚੋਣ ਨਤੀਜਿਆਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚੋਂ ਸੂਪੜਾ ਸਾਫ ਹੋਣਾ ਤੈਅ ਹੈ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੱਖ ਜ਼ਿਆਦਤੀਆਂ ਦੇ ਬਾਵਜੂਦ ਉਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਅਤੇ ਪ੍ਰੇਸ਼ਾਨ ਹਨ, 2027 ਵਿੱਚ ਸੱਤਾ ਤਬਦੀਲੀ ਤੈਅ ਹੈ, ਇਸ ਮੌਕੇ ਜਿੱਥੇ ਗਗਨਦੀਪ ਸਿੰਘ ਖੰਡੇਬਾਦ ਅਤੇ ਰਾਹੁਲ ਇੰਦਰ ਸਿੱਧੂ ਨੇ ਆਪੋ ਆਪਣੀ ਪਾਰਟੀਆਂ ਦੇ ਸੱਤਾ ਵਿੱਚ ਆਉਣ ਦਾ ਦਾਅਵਾ ਕੀਤਾ, ਉਥੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਦੀ ਚਾਬੀ ਪੁਨਰ ਸੁਰਜੀਤ ਅਕਾਲੀ ਦਲ ਦੇ ਹੱਥ ਵਿੱਚ ਹੋਵੇਗੀ। 


author

Anmol Tagra

Content Editor

Related News