ਭਾਰਤ ਮਾਲਾ ਪ੍ਰਾਜੈਕਟ ਵਾਲਿਆਂ ਦਾ ਕਿਸਾਨ ਯੂਨੀਅਨ ਡਕੌਂਦਾ ਨਾਲ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਹੋਇਆ ਸਮਝੌਤਾ
Sunday, Dec 21, 2025 - 03:30 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਬੀਤੀ ਦਿਨ ਕਿਸਾਨ ਯੂਨੀਅਨ ਡਕੌਂਦਾ ਧਨੇਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਲਈ ਮਿੱਟੀ ਢੋਣ ਵਾਲੇ ਟਿੱਪਰਾਂ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਦੇਰ ਕੰਪਨੀ ਦੀ ਸਾਈਟ 'ਤੇ ਕੰਮ ਕਰਨ ਵਾਲਾ ਜ਼ਿੰਮੇਵਾਰ ਅਧਿਕਾਰੀ ਆ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦਾ, ਉਦੋਂ ਤੱਕ ਇਹ ਧਰਨਾ ਨਿਰੰਤਰ ਜਾਰੀ ਰਹੇਗਾ। ਇੱਕ ਦਿਨ ਰਾਤ ਦਾ ਧਰਨਾ ਦੇਣ ਉਪਰੰਤ ਸੀਗਲ ਲੁਧਿਆਣਾ ਬਠਿੰਡਾ ਗਰੀਨ ਫੀਲਡ ਹਾਈਵੇ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਰ ਸੁਨੀਲ ਰਾਖੀ ਐਸ.ਆਈ.ਰਾਜਪਾਲ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਕੰਪਨੀ ਟੁੱਟੀ ਹੋਈ ਸੜਕ ਦੀ ਮੁਰੰਮਤ ਪੱਥਰ ਬੱਜਰੀ ਲੁੱਕ ਪਾ ਕੇ ਕੀਤੀ ਜਾਵੇਗੀ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਦੇ ਨਾਲ ਹੀ ਆਪਣੀ ਸੀਗਲ ਕੰਪਨੀ ਦੀ ਲੈਟਰ ਪੈਡ 'ਤੇ ਸੜਕ ਠੀਕ ਕਰਾਉਣ ਦੀ ਸ਼ਰਤ ਨੂੰ ਲੈ ਕੇ ਹੋਏ ਸਮਝੌਤੇ ਵਿਚ ਇਹ ਵੀ ਵਿਸ਼ਵਾਸ ਦੁਆਇਆ ਕਿ ਜਦੋਂ ਸਾਡਾ ਮਿੱਟੀ ਚੁੱਕਣ ਦਾ ਕੰਮ ਖ਼ਤਮ ਹੋਵੇਗਾ, ਉਸ ਤੋਂ ਬਾਅਦ ਜੋ ਸੜਕ ਟੁੱਟੇਗੀ, ਉਸ ਦੀ ਮੁਰੰਮਤ ਤੇ ਕਿਸੇ ਕਿਸਾਨ ਦੇ ਖੇਤ ਦੀ ਕੋਈ ਪਾਣੀ ਵਾਲੀ ਪਾਇਪ ਟੁੱਟੇਗੀ, ਉਹ ਪੁਲੀ ਸੀਗਲ ਕੰਪਨੀ ਠੀਕ ਕਰਾ ਕੇ ਦੇਵੇਗੀ। ਇਸ ਮੌਕੇ ਜੁਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਜਰਨਲ ਸਕੱਤਰ, ਨਾਨਕ ਸਿੰਘ ਅਮਲਾਂ ਸਿੰਘ ਵਾਲਾ ਬਲਾਕ ਪ੍ਰਧਾਨ, ਸੱਤਨਾਮ ਸਿੰਘ ਮੂੰਮ, ਬਲਾਕ ਜਰਨਲ ਸਕੱਤਰ, ਜੱਗਾ ਮਹਿਲ ਕਲਾਂ ਆਦਿ ਮੌਜੂਦ ਸਨ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
