ਜਨਵਰੀ ਮਹੀਨੇ ’ਚ ਪਈ ਗਡ਼ੇਮਾਰੀ ਨਾਲ ਸੰਗਰੂਰ ’ਚ 1701 ਏਕਡ਼ ਫਸਲਾਂ ਹੋਈਆਂ ਤਬਾਹ

Friday, Mar 01, 2019 - 03:55 AM (IST)

ਜਨਵਰੀ ਮਹੀਨੇ ’ਚ ਪਈ ਗਡ਼ੇਮਾਰੀ ਨਾਲ ਸੰਗਰੂਰ ’ਚ 1701 ਏਕਡ਼ ਫਸਲਾਂ ਹੋਈਆਂ ਤਬਾਹ
ਸੰਗਰੂਰ (ਵਿਵੇਕ ਸਿੰਧਵਾਨੀ, ਗਰਗ) - ਇਸ ਹਾਡ਼੍ਹੀ ਦੇ ਸੀਜਨ ਦੌਰਾਨ ਮੌਸਮ ਦੀ ਬੇਰੁੱਖੀ ਨਾਲ ਜਿਲਾ੍ਹ ਸੰਗਰੂਰ ਦੇ ਛੇ ਪਿੰਡਾਂ ਵਿਚ 22 ਜਨਵਰੀ ਨੂੰ ਹੋਈ ਭਾਰੀ ਗਡ਼੍ਹਮਾਰੀ ਕਾਰਨ ਕਣਕ ਤੇ ਹਰੇ ਚਾਰੇ ਹੇਠ 1701 ਏਕਡ਼ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿਤੀ। ਉਥੇ ਹੀ ਜਨਵਰੀ ਤੇ ਫਰਵਰੀ ਦੇ ਮਹੀਨੇ ਵਿਚ ਆ ਰਹੇ ਵਾਰ- ਵਾਰ ਮੀਂਹ ਤੇ ਮੌਸਮ ਲਗਾਤਾਰ ਠੰਢਾ ਬਣੇ ਰਹਿਣ ਕਾਰਨ ਸੰਗਰੂਰ ’ਚ ਕਣਕ ਦੀ ਫਸਲ ਦੇ ਝਾਡ਼੍ਹ ਦੇ ਵਧਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ । ਕੀ ਕਹਿਣਾ ਹੈ ਜ਼ਿਲਾ ਮੁੱਖ ਖੇਤੀਬਾਡ਼ੀ ਅਫਸ ਜ਼ਿਲਾ ਮੁੱਖ ਖੇਤੀਬਾਡ਼ੀ ਡਾ. ਸੁਸ਼ੀਲ ਕੁਮਾਰ ਦਾ ਇਸ ਬੇ ਮੌਸਮੀ ਗਡ਼੍ਹਮਾਰੀ ਤੇ ਮੀਂਹਾਂ ਸਬੰਧੀ ਕਹਿਣਾ ਹੈ ਕਿ ਸੰਗਰੂਰ ਅੰਦਰ 22 ਜਨਵਰੀ ਨੂੰ ਪਈ ਬਰਸਾਤ ਤੇ ਗਡ਼੍ਹੇਮਾਰੀ ਨਾਲ ਛੇ ਪਿੰਡਾਂ ਅੰਦਰ ਭਾਰੀ ਗਡ਼੍ਹੇਮਾਰੀ ਹੋਈ ਜਿਸ ਨਾਲ ਕਣਕ ਤੇ ਹਰੇ ਚਾਰੇ ਆਦਿ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਗਡ਼੍ਹੇਮਾਰੀ ਦੀ ਮਾਰ ਹੇਠ ਬਲਾਕ ਸ਼ੇਰਪੁਰ ਦੇ ਪਿੰਡ ਫਤਿਹਗਡ਼੍ਹ ਪੰਜਗਰਾਈਆਂ ਵਿਖੇ ਸਭ ਤੋਂ ਵੱਧ ਨੁਕਸਾਨ 489 ਏਕਡ਼ ਰਕਬਾ, ਪਿੰਡ ਖੁਰਦ ਬਲਾਕ ਅਹਿਮਦਗਡ਼੍ਹ 35 ਏਕਡ਼ , ਸੰਦੌਡ਼ ਦੀ 268 ਏਕਡ਼ , ਮਾਣਕੀ ਪਿੰਡ ਦੇ ਕਿਸਾਨਾਂ ਦੀ 394 ਏਕਡ਼ ਫਸਲ , ਦੁਲਮਾਂ ਪਿੰਡ ਦੀ 235 ਏਕਡ਼ ਫਸਲਾਂ , ਬਪਲਾ ਪਿੰਡ ਦੀਆਂ 180 ਏਕਡ਼ ਫਸਲਾਂ, ਝਨੇਰ ਪਿੰਡ ਦੀਆਂ 75 ਏਕਡ਼ ਫਸਲਾਂ ਤੇ ਬਿਸ਼ਨਗਡ਼੍ਹ ਪਿੰਡ ਦੀ 25 ਏਕਡ਼ ਕਣਕ ਤੇ ਹਰੇ ਚਾਰੀ ਦੀਆਂ ਫਸਲਾਂ ਨੂੰ ਭਾਰੀ ਗਡ਼੍ਹੇਮਾਰੀ ਨੇ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿਤਾ । ਕੀ ਕਹਿਣਾ ਹੈ ਡੀ. ਸੀ. ਸੰਗਰੂਰ ਦਾ 22 ਜਨਵਰੀ ਨੂੰ ਜ਼ਿਲਾ ਸੰਗਰੂਰ ਦੇ ਬਲਾਕ ਸ਼ੇਰਪੁਰ, ਅਹਿਮਦਗਡ਼੍ਹ ਦੇ ਛੇ ਪਿੰਡਾਂ ’ਚ ਹੋਈ ਭਾਰੀ ਗਡ਼੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ’ਤੇ ਹਰੇ ਚਾਰੇ ਦੀਆਂ ਫਸਲਾਂ ਦੇ ਹੋਏ ਨੁਕਸਾਨ ਵਾਰੇ ਪਤਾ ਲੱਗਾ ਤਾਂ ਅਧਿਕਾਰੀ ਨੂੰ ਉਸੇ ਸਮੇਂ ਮੌਕਾ ਦੇਖਣ ਲਈ ਭੇਜਿਆ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਗਡ਼੍ਹੇਮਾਰੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਹੁਕਮ ਵੀ ਰੈਵਿਨਿਉ ਵਿਭਾਗ ਨੂੰ ਦੇ ਦਿੱਤੇ ਗਏ ਹਨ । ਗਡ਼੍ਹੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਰਿਪੋਰਟ ਆ ਗਈ ਹੈ ਤੇ ਮੁਆਵਜ਼ੇ ਦੇ ਚੈਕ ਦਿੱਤੇ ਜਾ ਰਹੇ ਹਨ। ਖੇਤੀ ਮਾਹਰਾਂ ਅਨੁਸਾਰ ਜਨਵਰੀ ਤੇ ਫਰਵਰੀ ਮਹੀਨੇ ਦੇ ਮੀਂਹਾਂ ਤੇ ਠੰਢੇ ਮੌਸਮ ਕਾਰਨ ਝਾਡ਼ ਵੱਧੇਗਾ îਮੁੱਖ ਖੇਤੀਬਾਡ਼ੀ ਅਫਸਰ ਡਾ. ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਭਾਵੇਂ ਜਨਵਰੀ ਮਹੀਨੇ ਕੁਝ ਪਿੰਡਾਂ ਵਿਚ ਗਡ਼੍ਹੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ ਪਰ ਇਸ ਦੇ ਨਾਲ ਹੀ ਲਗਾਤਰ ਚੱਲ ਰਹੇ ਠੰਢੇ ਮੌਸਮ ਤੇ ਮੀਂਹਾਂ ਕਾਰਨ ਸੰਗਰੂਰ ਜਿਹਡ਼ਾ ਪਹਿਲਾਂ ਹੀ ਕਣਕ ਦੀ ਪੈਦਾਵਾਰ ’ਤੇ ਪ੍ਰਤੀ ਏਕਡ਼ ਝਾਡ਼੍ਹ ਵਿਚ ਮੋਹਰੀ ਚੱਲਿਆ ਆ ਰਿਹਾ ਹੈ ਇਸ ਵਾਰ ਕਣਕ ਦਾ ਝਾਡ਼੍ਹ ਮੌਸਮ ਦੇ ਖੁਸ਼ਗਵਾਰ ਰਹਿਣ ਕਾਰਨ ਵੱਧਣ ਦੇ ਆਸਾਰ ਬਣੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਲਈ ਦੇਰ ਤੱਕ ਠੰਢਾ ਮੌਸਮ ਰਹਿਣ ਕਾਰਨ ਹਮੇਸ਼ਾ ਝਾਡ਼ ਵਿਚ ਵਾਧਾ ਹੁੰਦਾ ਹੈ । ਡਾ. ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਵਾਰ-ਵਾਰ ਮੀਂਹ ਪੈਣ ਕਾਰ ਕਿਸਾਨਾਂ ਨੂੰ ਕਣਕ ਦੀ ਰੌਣੀ ਨਹੀਂ ਕਰਨੀ ਪਈ । ਉਸ ਦੇ ਤੇਲ, ਸਮੇਂ ਅਤੇ ਪਾਣੀ ਦੀ ਵੀ ਬੱਚਤ ਹੋਈ ਹੈ। ਇਸ ਹਾਡ਼੍ਹੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਕਣਕ ਦਾ ਵੱਧ ਝਾਡ਼੍ਹ ਮਿਲਣ ਕਾਰਨ ਆਰਥਕ ਤੌਰ ਤੇ ਲਾਭ ਮਿਲੇਗਾ ।

Related News