ਦੋਸਤ ਨੇ ਕੀਤਾ ਦੋਸਤ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
Saturday, Dec 06, 2025 - 10:07 PM (IST)
ਸੰਗਰੂਰ (ਰਵੀ) - ਸੰਗਰੂਰ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਂ ਅਜੇ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਕਰੀਬ 30 ਤੋਂ 32 ਸਾਲ ਹੈ।
ਜਾਣਕਾਰੀ ਅਨੁਸਾਰ ਮਹਿਲਾ ਰੋਡ ਸੰਗਰੂਰ ਵਿਖੇ ਤਕਰੀਬਨ 12 ਵਜੇ ਇੱਕ ਖਾਲੀ ਪਲਾਟ 'ਚ ਅਜੇ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਕਤਲ ਵੀ ਬੜੀ ਬੇਰਹਿਮੀ ਨਾਲ ਸਿਰ 'ਤੇ ਇੱਟਾਂ ਮਾਰ-ਮਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਦਾ ਅਜੇ ਦਾ ਕਤਲ ਉਸਦੇ ਹੀ ਦੋਸਤ ਨੇ ਕੀਤਾ ਹੈ। ਜਦੋਂ ਇਸ ਦਾ ਪਤਾ ਮ੍ਰਿਤਕ ਦੇ ਪਰਿਵਾਰ ਨੂੰ ਲੱਗਿਆ ਤਾਂ ਤੁਰੰਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਅਜੇ ਨੂੰ ਉਥੋਂ ਚੁੱਕ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੱਤਰਕਾਰਾਂ ਨਾਲ ਗੱਲ ਕਰਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਜੇ ਰੰਗ ਪੁੱਟੀ ਦਾ ਕੰਮ ਕਰਦਾ ਸੀ। ਅੱਜ ਕੰਮ 'ਤੇ ਨਹੀਂ ਗਿਆ ਤਾਂ ਉਸਦੇ ਦੋਸਤ ਨੇ ਉਸ ਨੂੰ ਇੱਕ ਪਲਾਟ ਵਿੱਚ ਬੁਲਾ ਲਿਆ ਅਤੇ ਉਸ ਜਗ੍ਹਾ 'ਤੇ ਪਤਾ ਨਹੀਂ ਕੀ ਹੋਇਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜਦੋਂ ਇਸ ਮਾਮਲੇ 'ਤੇ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਅਜੇ ਨਾਂ ਦਾ ਨੌਜਵਾਨ ਜਿਸ ਨੂੰ ਸਿਵਲ ਹਸਪਤਾਲ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ ਅਤੇ ਉਸਨੂੰ ਮ੍ਰਿਤਕ ਪਾਇਆ ਗਿਆ।
ਉਧਰ ਪਰਿਵਾਰਿਕ ਮੈਂਬਰ ਹੁਣ ਇਨਸਾਫ ਦੀ ਮੰਗ ਕਰ ਰਹੇ ਹਨ ਕਿਉਂਕਿ ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਇੱਕ ਪੰਜ ਸਾਲ ਦੀ ਬੇਟੀ ਇੱਕ ਸੱਤ ਸਾਲ ਦਾ ਬੇਟਾ ਰਹਿ ਗਿਆ ਹੈ। ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਜਦੋਂ ਇਸ ਮਾਮਲੇ 'ਤੇ ਥਾਣਾ ਸਿਟੀ ਐਸ.ਐਚ.ਓ. ਸੰਗਰੂਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਹੁਤ ਜਲਦ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
