ਸ਼ਰਾਬੀ ਡਰਾਈਵਰ ਨੇ ਸੜਕ 'ਤੇ ਜਾ ਰਹੀ ਔਰਤ ਨੂੰ ਕੁਚਲਿਆ, CCTV 'ਚ ਕੈਦ (ਵੀਡੀਓ)

Monday, Oct 07, 2019 - 11:00 AM (IST)

ਪਟਿਆਲਾ (ਇੰਦਰਜੀਤ ਬਖਸ਼ੀ) - ਪਟਿਆਲਾ ਸ਼ਹਿਰ ਦੇ ਲਾਹੌਰੀ ਗੇਟ ਰੋਡ 'ਤੇ ਸਥਿਤ ਵਿਸ਼ਵਕਰਮਾ ਮੰਦਰ ਨੇੜੇ ਸਕਾਰਪੀਓ ਡਰਾਈਵਰ ਵਲੋਂ ਸੜਕ 'ਤੇ ਪੈਦਲ ਜਾ ਰਹੀ ਔਰਤ 'ਤੇ ਗੱਡੀ ਚੜ੍ਹਾ ਕੇ ਕੁਚਲਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥ ਡਾਕਟਰਾਂ ਨੇ ਦੱਸਿਆ ਕਿ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਜਾਣਕਾਰੀ ਅਨੁਸਾਰ ਔਰਤ 'ਤੇ ਗੱਡੀ ਚੜ੍ਹਾਉਣ ਮਗਰੋਂ ਚਾਲਕ ਨੇ ਗੱਡੀ ਸਣੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਦੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।

PunjabKesari

ਲੋਕਾਂ ਦੀ ਇਕੱਠੀ ਹੋਈ ਭੀੜ ਦੇਖ ਡਰਾਇਵਰ ਬੌਖਲਾ ਗਿਆ ਅਤੇ ਗੱਡੀ ਨੂੰ ਭਜਾਉਣ ਦੇ ਚੱਕਰ 'ਚ ਰਿਕਸ਼ਾ ਅਤੇ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਗੱਡੀ ਵਾਲੇ ਦੀ ਇਹ ਸਾਰੀ ਘਟਨਾ ਬਾਜ਼ਾਰ 'ਚ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ।ਲੋਕਾਂ ਨੂੰ ਚਕਮਾ ਦੇ ਕੇ ਕਾਰ ਚਾਲਕ ਗੱਡੀ ਨੂੰ ਉਥੇ ਛੱਡ ਕੇ ਭੱਜ ਨਿਕਲਿਆ। ਇਸ ਦੌਰਾਨ ਗੱਡੀ 'ਚ ਬੈਠੀਆਂ ਬਾਕੀ ਸਵਾਰੀਆਂ ਨੇ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਲੋਕਾਂ ਦੇ ਅੱਗੇ ਹੱਥ ਜੋੜ ਕੇ ਆਪਣਾ ਬਚਾਅ ਕੀਤਾ। ਸੂਚਨਾ ਮਿਲਣ 'ਤੇ ਪੁੱਜੀ ਥਾਣਾ ਕੋਤਵਾਲੀ ਦੀ ਪੁਲਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਅਤੇ ਮੁਲਜ਼ਮ ਡਰਾਇਵਰ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਸਕਾਰਪੀਓ 'ਚ ਸਵਾਰ ਲੋਕ ਬਠਿੰਡਾ ਤੋਂ ਪਟਿਆਲਾ 'ਚ ਸ਼੍ਰੀਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਆਏ ਸਨ। ਮੱਥਾ ਟੇਕਣ ਮਗਰੋਂ ਉਹ ਕੱਪੜਿਆਂ ਦੀ ਖਰੀਦਦਾਰੀ ਕਰਨ ਲਈ ਲਾਹੌਰੀ ਗੇਟ ਮਾਰਕੀਟ ਚਲੇ ਗਏ, ਜਿੱਥੇ ਇਹ ਹਾਦਸਾ ਵਾਪਰ ਗਿਆ।
PunjabKesari


author

rajwinder kaur

Content Editor

Related News