Punjab : ਅਦਾਲਤ ਦਾ ਸਖ਼ਤ ਫ਼ੈਸਲਾ, ਚਾਰ ਸਕੇ ਭਰਾਵਾਂ ਨੂੰ ਸੁਣਾ 'ਤੀ ਉਮਰ ਕੈਦ ਦੀ ਸਜ਼ਾ
Monday, Mar 09, 2026 - 05:52 PM (IST)
ਫਾਜ਼ਿਲਕਾ : ਫਾਜ਼ਿਲਕਾ ਦੀ ਇਕ ਅਦਾਲਤ ਨੇ ਸਾਲ 2017 ਦੇ ਸਨਸਨੀਖੇਜ਼ ਮੰਗੂ ਸਿੰਘ ਕਤਲ ਕੇਸ ਵਿਚ ਅਹਿਮ ਫੈਸਲਾ ਸੁਣਾਉਂਦਿਆਂ ਚਾਰ ਸਕੇ ਭਰਾਵਾਂ ਸਣੇ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਲਗਾਇਆ ਹੈ। ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਵਾਧੂ ਸਜ਼ਾ ਭੁਗਤਣੀ ਪਵੇਗੀ। ਇਹ ਮਾਮਲਾ 28 ਅਕਤੂਬਰ 2017 ਦਾ ਹੈ, ਜਦੋਂ ਅਬੋਹਰ ਦੇ ਨਗਰ ਥਾਣਾ-1 ਵਿਚ ਮੁਕੱਦਮਾ ਨੰਬਰ 190 ਦਰਜ ਕੀਤਾ ਗਿਆ ਸੀ। ਸੂਤਰਾਂ ਅਨੁਸਾਰ, ਮੰਗੂ ਸਿੰਘ ਅਤੇ ਸੁਰਜਨ ਸਿੰਘ ਗੁਆਂਢੀ ਸਨ ਅਤੇ ਦੋਵਾਂ ਪਰਿਵਾਰਾਂ ਵਿਚਕਾਰ ਕਿਸੇ ਝਗੜੇ ਕਾਰਨ ਰੰਜਿਸ਼ ਚੱਲ ਰਹੀ ਸੀ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਇਸ ਆਗੂ ਨੇ ਪਾਰਟੀ 'ਚੋਂ ਦਿੱਤਾ ਅਸਤੀਫ਼ਾ
ਇਸੇ ਰੰਜਿਸ਼ ਦੇ ਚੱਲਦਿਆਂ ਸੁਰਜਨ ਸਿੰਘ ਦੇ ਪੁੱਤਰਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੰਗੂ ਸਿੰਘ ਦੇ ਘਰ ਦੇ ਨੇੜੇ ਉਸ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਸੀ। ਦੋਸ਼ੀਆਂ ਨੇ ਮੰਗੂ ਸਿੰਘ ਦੇ ਸਰੀਰ ਅਤੇ ਖਾਸ ਕਰਕੇ ਸਿਰ 'ਤੇ ਕਈ ਗੰਭੀਰ ਸੱਟਾਂ ਮਾਰੀਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਖੂਨੀ ਸੰਘਰਸ਼ ਵਿਚ ਸਿਰਫ਼ ਮੰਗੂ ਸਿੰਘ ਹੀ ਨਹੀਂ, ਸਗੋਂ ਉਸ ਦਾ ਪੁੱਤਰ, ਇਕ ਰਿਸ਼ਤੇਦਾਰ ਅਤੇ ਇਕ ਗੁਆਂਢੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ
ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿਚ ਚਾਰ ਸਕੇ ਭਰਾ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੁੱਖ ਹਮਲਾਵਰ ਮੰਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਸ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਸੁਰਜਨ ਸਿੰਘ ਦੀ ਮੌਤ ਹੋ ਗਈ ਸੀ। ਅਦਾਲਤ ਨੇ ਸਾਰੇ ਤੱਥਾਂ ਅਤੇ ਗਵਾਹਾਂ ਨੂੰ ਵਿਚਾਰਨ ਤੋਂ ਬਾਅਦ ਮਨਜੀਤ ਸਿੰਘ ਅਤੇ ਹੋਰਨਾਂ ਨੂੰ ਮੰਗੂ ਸਿੰਘ ਦੇ ਕਤਲ ਦਾ ਦੋਸ਼ੀ ਪਾਇਆ ਅਤੇ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ 20 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੱਡਾ ਝਟਕਾ, 1 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
