ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼

Saturday, Mar 14, 2026 - 11:23 AM (IST)

ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਕੁੜੀ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਜਿਸ ਵਿਚ ਕੁੜੀ ਸਕੂਲ ਪ੍ਰਬੰਧਕਾਂ ਦੀ ਸੁਰੱਖਿਆ ਦੀ ਵੀ ਪੋਲ ਖੋਲ੍ਹ ਰਹੀ ਹੈ। ਲੜਕੀ ਪੜ੍ਹਦੀ ਤਾਂ ਕੈਂਬ੍ਰਿਜ ਸਕੂਲ ਛੋਟੀ ਬਾਰਾਦਰੀ ਵਿਚ ਸੀ ਪਰ ਉਹ ਸ਼ਾਮ ਨੂੰ ਟੈਨਿਸ ਖੇਡਣ ਅਰਬਨ ਅਸਟੇਟ 2 ਵਿਚ ਜਾਂਦੀ ਸੀ, ਜਿੱਥੇ ਉਸ ਦਾ ਪਰਿਵਾਰ ਹੀ ਉਸ ਨੂੰ ਛੱਡਣ ਲਈ ਜਾਂਦਾ ਸੀ ਅਤੇ ਲੈਣ ਵੀ ਪਰਿਵਾਰ ਹੀ ਜਾਂਦਾ ਸੀ। ਜਦੋਂ ਤੱਕ ਪਰਿਵਾਰ ਨਹੀਂ ਆਇਆ ਤਾਂ ਉਸ ਨੂੰ ਸਕੂਲ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਕੈਂਬ੍ਰਿਜ ਸਕੂਲਸ ਦੀ ਸੁਰੱਖਿਆ ਦੀ ਪੋਲ੍ਹ ਉਸ ਵੇਲੇ ਖ਼ੁੱਲ੍ਹਦੀ ਨਜ਼ਰ ਆਈ ਜਦੋਂ ਸਕੂਲ ਵਿਚ ਕੁੜੀ ਬਿਨ੍ਹ ਕਿਸੇ ਰੋਕ ਟੋਕ ਬਾਹਰ ਆਈ ਅਤੇ ਫਿਰ ਅੱਗੇ ਜਾ ਕੇ ਆਟੋ ਵਿਚ ਬੈਠ ਗਈ। ਇਸ ਦੇ ਬਾਅਦ ਬੱਚੀ ਦੀ ਲਾਸ਼ ਜਲੰਧਰ ਹਾਈਟਸ ਫਲੈਟਾਂ ਦੇ ਹੇਠਾਂ ਮਿਲੀ। ਕੁੜੀ ਦੀ ਮੌਤ ਦੇ ਬਾਅਦ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ, ਜੋ ਮੋਟੀ ਫੀਸ ਲੈਣ ਦੇ ਬਾਅਦ ਵੀ ਬੱਚਿਆਂ ਦੀ ਸੁਰੱਖਿਆ ਰੱਬ ਦੇ ਆਸਰੇ ਹੈ। 

ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...

PunjabKesari

ਜਾਣੋ ਪੂਰਾ ਮਾਮਲਾ 
ਜ਼ਿਕਰਯੋਗ ਹੈ ਕਿ 13 ਸਾਲਾ ਇਕ ਸਕੂਲੀ ਵਿਦਿਆਰਥਣ ਦੀ ਸ਼ੁੱਕਰਵਾਰ ਸ਼ਾਮ ਨੂੰ ਲਗਭਗ 5 ਵਜੇ ਜਲੰਧਰ ਹਾਈਟਸ ਦੀ 6ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਭੁਵਿਕਾ ਸਿੰਗਲਾ ਪੁੱਤਰੀ ਸੁਨੀਲ ਸਿੰਗਲਾ ਵਜੋਂ ਹੋਈ ਹੈ। ਇੰਜੀਨੀਅਰ ਸੁਨੀਲ ਸਿੰਗਲਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਸਾਢੇ ਪੰਜ ਵਜੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਰਾਖੀ ਸਿੰਗਲਾ ਦਾ ਫ਼ੋਨ ਆਇਆ ਕਿ ਛੋਟੀ ਬੇਟੀ ਭੁਵਿਕਾ ਦੀ ਮੌਤ ਹੋ ਗਈ ਹੈ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚੇ।

ਦੂਜੇ ਪਾਸੇ ਜਲੰਧਰ ਹਾਈਟਸ ਚੌਕੀ ਦੀ ਪੁਲਸ ਨੇ ਭੁਵਿਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਈ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ। ਭੁਵਿਕਾ ਦੇ ਪਿਤਾ ਸੁਨੀਲ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਕੈਂਬਰਿਜ ਸਕੂਲ ਵਿਚ 8ਵੀਂ ਕਲਾਸ ਵਿਚ ਪੜ੍ਹਦੀ ਸੀ ਅਤੇ ਹਰ ਰੋਜ਼ ਸ਼ਾਮ ਨੂੰ 4 ਤੋਂ 6 ਵਜੇ ਤਕ ਲਾਅਨ ਟੈਨਿਸ ਖੇਡਣ ਲਈ ਸਕੂਲ ਜਾਂਦੀ ਸੀ। ਸ਼ੁੱਕਰਵਾਰ ਨੂੰ ਵੀ ਉਸ ਦੀ ਮਾਂ ਰਾਖੀ ਸਿੰਗਲਾ ਹੀ ਰੋਜ਼ਾਨਾ ਦੀ ਤਰ੍ਹਾਂ ਉਸ ਨੂੰ ਸਕੂਲ ਛੱਡ ਕੇ ਆਈ ਸੀ ਅਤੇ ਉਹੀ ਉਸ ਨੂੰ ਸਕੂਲ ਤੋਂ ਲੈ ਕੇ ਆਉਂਦੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਅੱਜ ਆਪਣੇ ਆਪ ਹੀ ਸਮੇਂ ਤੋਂ ਪਹਿਲਾਂ 5 ਵਜੇ ਸਕੂਲ ਤੋਂ ਵਾਪਸ ਘਰ ਕਿਵੇਂ ਪਹੁੰਚ ਗਈ।

PunjabKesari

ਇਹ ਵੀ ਪੜ੍ਹੋ: Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ! ਰੋਡ ਕਰ ਦਿੱਤੀ ਬਲਾਕ

ਭੁਵਿਕਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਐਕਟਿਵਾ ਵੀ ਚਲਾਉਣੀ ਨਹੀਂ ਆਉਂਦੀ ਸੀ। ਉਨ੍ਹਾਂ ਉਸ ਦੇ ਬੈਗ ਵਿਚੋਂ ਮਿਲੇ ਸੁਸਾਈਡ ਨੋਟ ਬਾਰੇ ਕਿਹਾ ਕਿ ਉਸ ’ਤੇ ਲਿਖਿਆ ਹੈ ਕਿ ਉਹ ਦੋ ਪੇਪਰਾਂ ਵਿਚ ਫੇਲ ਹੋ ਗਈ ਹੈ, ਪਰ ਉਨ੍ਹਾਂ ਨੂੰ ਇਸ ਸੁਸਾਈਡ ਨੋਟ ਵਿਚ ਕੋਈ ਸੱਚਾਈ ਦਿਖਾਈ ਨਹੀਂ ਦੇ ਰਹੀ ਕਿਉਂਕਿ ਬੁੱਧਵਾਰ ਨੂੰ ਉਸ ਦੇ ਪੇਪਰ ਖ਼ਤਮ ਹੋਏ ਸਨ ਅਤੇ ਵੀਰਵਾਰ ਤੇ ਸ਼ੁੱਕਰਵਾਰ ਉਹ ਸਕੂਲ ਗਈ ਹੀ ਨਹੀਂ। ਨਾ ਹੀ ਅਜੇ ਸਕੂਲ ਨੇ ਉਸ ਦਾ ਨਤੀਜਾ ਐਲਾਨਿਆ ਸੀ, ਫਿਰ ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਦੋ ਪੇਪਰਾਂ ਵਿਚ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ ਤਾਂ ਜੋ ਉਨ੍ਹਾਂ ਨੂੰ ਆਪਣੀ ਬੇਟੀ ਦੀ ਮੌਤ ਨੂੰ ਲੈ ਕੇ ਪੂਰੀ ਸੱਚਾਈ ਪਤਾ ਲੱਗ ਸਕੇ।

ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਭੁਵਿਕਾ ਦੀ ਲਾਸ਼ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ ਅਤੇ ਕੱਲ ਸਵੇਰੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਵਿਚ ਉਸ ਦੀ ਮੌਤ ਦੇ ਸਹੀ ਕਾਰਨ ਦਾ ਵੀ ਪਤਾ ਲੱਗ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਅਤੇ ਭੁਵਿਕਾ ਦਾ ਪਰਿਵਾਰ ਸਕੂਲ ਜਾ ਕੇ ਵੀ ਇਹ ਜਾਂਚ ਕਰਵਾਏਗਾ ਕਿ ਉਹ ਸਕੂਲ ਤੋਂ ਇਕੱਲੀ ਕਿਵੇਂ ਘਰ ਪਹੁੰਚੀ ਅਤੇ ਗਾਰਡ ਨੇ ਉਸ ਨੂੰ ਸਕੂਲ ਤੋਂ ਬਾਹਰ ਕਿਵੇਂ ਆਉਣ ਦਿੱਤਾ। ਸਕੂਲ ਦੇ ਪ੍ਰਬੰਧਕਾਂ ਦਾ ਵੀ ਇਹੀ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖਣ ’ਤੇ ਹੀ ਇਸ ਸਬੰਧੀ ਕੁਝ ਕਿਹਾ ਜਾ ਸਕਦਾ ਹੈ।

ਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News