ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਹੋਈ ਮੌਤ, ਮਾਮਲਾ ਦਰਜ

Tuesday, Mar 10, 2026 - 11:51 AM (IST)

ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਹੋਈ ਮੌਤ, ਮਾਮਲਾ ਦਰਜ

ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਮੋਹਨ ਕੇ ਹਿਠਾੜ ਵਿਖੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਜੇ ਦੇਵ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਛਾਂਗਾ ਰਾਏ ਉਤਾੜ ਨੇ ਦੱਸਿਆ ਕਿ ਮਿਤੀ 23 ਫਰਵਰੀ 2026 ਦੀ ਦਰਮਿਆਨੀ ਰਾਤ ਕਰੀਬ 9.30 ਵਜੇ ਉਹ ਆਪਣੇ ਪਿਤਾ ਹਰਬੰਸ ਸਿੰਘ ਉਮਰ ਕਰੀਬ 40 ਸਾਲ ਪਿੰਡ ਜੀਵਾਂ ਅਰਾਈਂ ਤੋਂ ਟੈਂਟ ਦਾ ਸਮਾਨ ਛੱਡ ਕੇ ਵਾਪਸ ਆ ਰਹੇ ਸੀ। ਮੋਹਣ ਕੇ ਹਿਠਾੜ ਦੇ ਨਜ਼ਦੀਕ ਪੈਟਰੋਲ ਪੰਪ ਤੋਂ ਥੋੜ੍ਹਾ ਪਿੱਛੇ ਸਾਡੇ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋ ਗਿਆ।

ਅਜੇ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੋਟਰਸਾਈਕਲ ਸਾਈਡ 'ਤੇ ਖੜ੍ਹਾ ਕਰਕੇ ਖੜ੍ਹੇ ਹੀ ਸੀ ਕਿ ਪਿੱਛੇ ਤੋਂ ਇਕ ਗੱਡੀ, ਜਿਸ ਨੂੰ ਦੋਸ਼ੀ ਜਗਦੀਸ਼ ਚੰਦਰ ਪੁੱਤਰ ਅਮੀਰ ਚੰਦ ਵਾਸੀ ਚੱਕ ਜਮਾਲਗੜ੍ਹ, ਥਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਿਲਕਾ ਚਲਾ ਰਿਹਾ ਸੀ, ਜੋ ਜਲਾਲਾਬਾਦ ਵੱਲੋਂ ਆ ਰਹੀ ਨੇ ਉਸ ਦੇ ਕੋਲ ਖੜ੍ਹੇ ਉਸ ਦੇ ਪਿਤਾ ਹਰਬੰਸ ਸਿੰਘ ਦੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪਿਤਾ ਸੜਕ ਦੇ ਕਿਨਾਰੇ ਤੇ ਡਿੱਗ ਗਿਆ, ਜਿਸ ਦੇ ਸਿਰ ਵਿਚ ਗੁੱਝੀ ਸੱਟ ਲੱਗੀ ਅਤੇ ਸੱਜਾ ਪੱਟ ਟੁੱਟ ਗਿਆ। ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਖੁਸ਼ੀਆ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰ ਚਾਲਕ ਜਗਦੀਸ਼ ਚੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News