ਔਰਤ ’ਤੇ 8.10 ਲੱਖ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ
Friday, Mar 06, 2026 - 01:18 PM (IST)
ਬਠਿੰਡਾ (ਸੁਖਵਿੰਦਰ) : ਇੱਥੇ 8.10 ਲੱਖ ਰੁਪਏ ਦੀ ਧੋਖਾਦੇਹੀ ਕਰਨ ’ਤੇ ਕੈਨਾਲ ਕਾਲੋਨੀ ਨੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸਨੇ ਪਹਿਲਾਂ ਹੀ ਵੇਚੇ ਜਾ ਚੁੱਕੇ ਮਕਾਨ ਦਾ ਬਿਆਨਾ ਲੈ ਕੇ ਮੁੜ ਮਕਾਨ ਨੂੰ ਵੇਚ ਦਿੱਤਾ। ਆਰਜੂ ਅਤੇ ਗੁਲਸ਼ਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਪਰਸਰਾਮ ਨਗਰ ਦੀ ਰਹਿਣ ਵਾਲੀ ਵਿੱਦਿਆ ਦੇਵੀ ਪਹਿਲਾਂ ਹੀ ਘਰ ਵੇਚ ਚੁੱਕੀ ਸੀ।
ਹਾਲਾਂਕਿ, ਉਸਨੇ ਉਨ੍ਹਾਂ ਨਾਲ ਸੌਦਾ ਕੀਤਾ ਅਤੇ 8.10 ਲੱਖ ਰੁਪਏ ਬਤੌਰ ਬਿਆਨਾ ਲਏ। ਬਾਅਦ ’ਚ ਉਨ੍ਹਾਂ ਨੂੰ ਧੋਖਾਦੇਹੀ ਦਾ ਪਤਾ ਲੱਗਿਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
