ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਉੱਘੇ ਆਗੂਆਂ ਨੇ ''ਆਪ'' ਉਮੀਦਵਾਰ ਨੂੰ ਦਿੱਤਾ ਸਮਰਥਨ

Monday, Nov 18, 2024 - 11:49 AM (IST)

ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਉੱਘੇ ਆਗੂਆਂ ਨੇ ''ਆਪ'' ਉਮੀਦਵਾਰ ਨੂੰ ਦਿੱਤਾ ਸਮਰਥਨ

ਹੁਸ਼ਿਆਰਪੁਰ (ਘੁੰਮਣ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਟੋਡਰਪੁਰ ਵਿਖੇ ਉਸ ਸਮੇਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕੇ ਵਿਚ ਉਨ੍ਹਾਂ ਦੇ ਪ੍ਰਮੁੱਖ ਆਗੂਆਂ ਬਲਵਿੰਦਰ ਸਿੰਘ ਢਿੱਲੋਂ (ਟੋਡਰਪੁਰ), ਹਰਦੀਪ ਸਿੰਘ ਸਰਪੰਚ (ਬਾਹੋਵਾਲ), ਸੁਖਦੇਵ ਸਿੰਘ ਸਰਪੰਚ (ਬੰਬੇਲੀ) ਆਦਿ ਨੇ ਆਪਣੇ 200 ਦੇ ਲਗਭਗ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਡਾ. ਇਸ਼ਾਂਕ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਅਹਿਮ ਕਦਮ, ਇਨ੍ਹਾਂ 3 ਜ਼ਿਲ੍ਹਿਆਂ 'ਚ ਲਿਆਂਦਾ ਜਾ ਰਿਹੈ ਇਹ ਖ਼ਾਸ ਪ੍ਰਾਜੈਕਟ

PunjabKesari

ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਡਾ. ਇਸ਼ਾਂਕ ਨੂੰ ਪੂਰਨ ਸਮੱਰਥਨ ਦੇਣ ਦਾ ਮਨ ਬਣਾਇਆ ਹੈ ਅਤੇ ਕਾਂਗਰਸ ਅਤੇ ਭਾਤਪਾ ਨੂੰ ਤਾਂ ਵੋਟ ਪਾਉਣ ਦਾ ਸਵਾਲ ਹੀ ਨਹੀਂ ਉੱਠਦਾ। ਇਸ ਮੌਕੇ ਜਗਤਾਰ ਸਿੰਘ ਪਰਮਾਰ, ਦਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਬੱਬੀ ਸੈਣੀ, ਬਲਵੀਰ ਸਿੰਘ, ਅੰਮ੍ਰਿਤ ਸਿੰਘ ਬੱਬੀ, ਮੇਜਰ ਸਿੰਘ, ਅਮਰਜੀਤ ਸਿੰਘ, ਕਾਬਲ ਰਾਮ, ਦਾਰਾ ਰਾਮ, ਜਸਵੀਰ ਸਿੰਘ, ਸੁਰਿੰਦਰ ਪਾਲ, ਚਰਨ ਸਿੰਘ, ਰਮੇਸ਼ ਕੁਮਾਰ, ਨਵਦੀਪ ਸਿੰਘ, ਗੋਵਿੰਦਰ ਸਿੰਘ, ਮਲਕੀਤ ਸਿੰਘ, ਵੇਦ ਪ੍ਰਕਾਸ਼, ਇਕਬਾਲ ਸਿੰਘ, ਪਵਿੱਤਰ ਸਿੰਘ, ਤੇਜਵਿੰਦਰ ਸਿੰਘ, ਹਰਭਜਨ ਸਿੰਘ (ਸ਼ੇਰਪੁਰ), ਇਕਓਂਕਾਰ ਸਿੰਘ (ਸ਼ੇਰਪੁਰ), ਤਲਵਿੰਦਰ ਸਿੰਘ (ਸ਼ੇਰਪੁਰ) ਤੇ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News