ਕਾਰ ਬਾਜ਼ਾਰ ਮਾਲਕਾਂ ਨੇ ਨਗਰ ਨਿਗਮ ਤੋਂ ਮੰਗੀ ਜ਼ਮੀਨ

07/31/2018 3:57:44 PM

ਲੁਧਿਆਣਾ (ਹਿਤੇਸ਼) : ਠੇਕੇਦਾਰ ਵਲੋਂ ਦੁਕਾਨਾਂ ਨੂੰ ਜਾਣ ਵਾਲਾ ਰਸਤਾ ਬੰਦ ਕਰਨ ਦੀ ਸ਼ਿਕਾਇਤ ਦੇਣ ਗਏ ਫਿਰੋਜਗਾਂਧੀ ਮਾਰਕਿਟ ਦੇ ਦੁਕਾਨਦਾਰਾਂ ਨੇ ਮੇਅਰ ਤੋਂ ਕਾਰ ਬਾਜ਼ਾਰ ਲਈ ਬਦਲਵੀਂ ਜਗ੍ਹਾ ਦੇਣ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਦੇ ਮੁਤਾਬਕ ਫਿਰੋਜ਼ਗਾਂਧੀ ਮਾਰਕਿਟ 'ਚ ਕਾਰ ਬਾਜ਼ਾਰ ਲਾਉਣ 'ਤੇ ਕੋਰਟ ਨੇ ਪਹਿਲਾਂ ਹੀ ਰੋਕ ਲਾਈ ਹੋਈ ਹੈ, ਜਿਸ ਕਾਰਨ ਕਾਫੀ ਦੁਕਾਨਦਾਰ ਉੱਥੋਂ ਸ਼ਿਫਟ ਹੋ ਚੁੱਕੇ ਹਨ, ਜਦੋਂ ਕਿ ਕਈ ਕਾਰ ਬਾਜ਼ਾਰ ਮਾਲਕਾਂ ਨੇ ਆਪਣੇ ਦਫਤਰ ਉੱਥੇ ਬਣਾਏ ਹੋਏ ਹਨ, ਜਿਨ੍ਹਾਂ ਦੁਕਾਨਾਂ ਨੂੰ ਜਾਣ ਵਾਲੇ ਇੱੱਕੋ-ਇਕ ਰਸਤੇ ਨੂੰ ਪਾਰਕਿੰਗ ਠੇਕੇਦਾਰ ਨੇ ਬੰਦ ਕਰ ਦਿੱਤਾ ਹੈ। 
ਇਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਮੇਅਰ ਦੇ ਸਾਹਮਣੇ ਮੰਗ ਰੱਖੀ ਕਿ ਉਸ ਰਸਤੇ ਤੋਂ ਉਨ੍ਹਾਂ ਦੀਆਂ ਨਿੱਜੀ ਗੱਡੀਆਂ ਨੂੰ ਅੰਦਰ ਜਾਣ ਦੀ ਛੂਟ ਦਿੱਤੀ ਜਾਵੇ, ਨਾਲ ਹੀ ਉਨ੍ਹਾਂ ਨੇ ਨਗਰ ਨਿਗਮ ਨੂੰ ਕਾਰ ਬਾਜ਼ਾਰ ਲਈ ਜਗ੍ਹਾ ਦੇਣ ਦਾ ਸੁਝਾਅ ਵੀ ਦਿੱਤਾ। ਜਿਸ ਲਈ ਦੁਕਾਨਦਾਰਾਂ ਨੇ ਲੀਜ਼ 'ਤੇ ਜਗ੍ਹਾ ਦੇਣ ਜਾਂ ਰਿਜ਼ਰਵ ਪ੍ਰਾਈਜ਼ 'ਤੇ ਅਲਾਟਮੈਂਟ ਕਰਨ ਦਾ ਬਦਲਵਾਂ ਸੁਝਾਅ ਵੀ ਦਿੱਤਾ, ਜਿਸ ਨੂੰ ਲੈ ਕੇ ਮੇਅਰ ਨੇ ਅਫਸਰਾਂ ਨੂੰ ਰਿਪੋਰਟ ਬਣਾ ਕੇ ਭੇਜਣ ਦੇ ਨਿਰਦੇਸ਼ ਦਿੱਤੇ ਹਨ।


Related News