ਨਗਰ ਨਿਗਮ ਅਫ਼ਸਰਾਂ ਨੇ ਦਿਖਾਇਆ ਠੇਂਗਾ, 15 ਦਿਨ ਬਾਅਦ ਵੀ ਨਹੀਂ ਹਟਾਏ NHAI ਦੇ ਏਰੀਆ ’ਚ ਲੱਗੇ ਯੂਨੀਪੋਲ

05/24/2024 2:10:40 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਅਫ਼ਸਰਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਦੀ ਕੋਈ ਪ੍ਰਵਾਹੀ ਨਹੀਂ ਹੈ, ਜਿਸ ਦਾ ਸਬੂਤ ਇਨ੍ਹਾਂ ਦਿਨਾਂ ਸ਼ਹਿਰ ’ਚੋਂ ਹੋ ਕੇ ਗੁਜ਼ਰ ਰਹੇ NHAI ਦੇ ਏਰੀਆ ’ਚ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੱਗੇ ਹੋਏ ਯੂਨੀਪੋਲ ਹਟਾਉਣ ਲਈ NHAI ਦੇ ਪ੍ਰਾਜੈਕਟ ਡਾਇਰੈਕਟਰ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ 8 ਮਈ ਨੂੰ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਦੇ ਮੁਤਾਬਕ NHAI ਦੇ ਏਰੀਆ ’ਚ ਲੱਗੇ ਯੂਨੀਪੋਲ ਇਕ ਹਫਤੇ ਅੰਦਰ ਹਟਾਉਣ ਲਈ ਬੋਲਿਆ ਗਿਆ ਸੀ। ਇਨ੍ਹਾਂ ’ਚ ਜਲੰਧਰ-ਦਿੱਲੀ ਰੋਡ, ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ, ਲਾਡੋਵਾਲ ਬਾਈਪਾਸ ਦਾ ਏਰੀਆ ਆਉਂਦਾ ਹੈ ਪਰ NHAI ਰੋਡ ਸੇਫਟੀ ਦੇ ਨਿਯਮਾਂ ਦਾ ਹਵਾਲਾ ਦੇਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਹੁਣ ਤੱਕ ਯੂਨੀਪੋਲ ਹਟਾਉਣ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਔਰਤ ਦੀ ਸ਼ਰਮਨਾਕ ਕਰਤੂਤ! ਪਤੀ ਨਾਲ ਰਲ਼ ਕੇ ਨੌਜਵਾਨ ਨੂੰ ਪ੍ਰੇਮ ਜਾਲ 'ਚ ਫਸਾਇਆ ਤੇ ਫ਼ਿਰ...

 

ਪਹਿਲਾਂ ਰੱਦ ਕਰ ਦਿੱਤੀ ਗਈ ਹੈ ਐਲੀਵੇਟਿਡ ਰੋਡ ਦੇ ਪਿੱਲਰਾਂ ਦੇ ਹੋਰਡਿੰਗ ਲਗਾਉਣ ਦੀ ਮਨਜ਼ੂਰੀ

ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦ NHAI ਨੇ ਆਪਣੇ ਏਰੀਆ ’ਚ ਇਸ਼ਤਿਹਾਰ ਲਗਾਉਣ ਦੇ ਮਾਮਲੇ ’ਚ ਨਗਰ ਨਿਗਮ ਨੂੰ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਐਲੀਵੇਟਿਡ ਰੋਡ ਦੇ ਪਿੱਲਰਾਂ ’ਤੇ ਹੋਰਡਿੰਗ ਲਗਾਉਣ ਦੀ ਮਨਜ਼ੂਰੀ ਦੇਣ ਦਾ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ NHAI ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਲਈ ਇਹ ਹਵਾਲਾ ਦਿੱਤਾ ਗਿਆ ਹੈ ਕਿ ਐਲੀਵੇਟਿਡ ਰੋਡ ਦਾ ਨਿਰਮਾਣ NHAI ਵੱਲੋਂ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਐਲੀਵੇਟਿਡ ਰੋਡ ਦਾ ਇਹ ਹਿੱਸਾ 2019 ’ਚ ਜਾਰੀ ਨੋਟੀਫਿਕੇਸ਼ਨ ਮੁਤਾਬਕ NHAI ਨੂੰ ਟਰਾਂਸਫਰ ਹੋ ਚੁੱਕਾ ਹੈ, ਜਿਸ ਰੋਡ ’ਤੇ ਇਸ਼ਤਿਹਾਰਬਾਜ਼ੀ ਲਗਾਉਣ ਦੀ ਮਨਜ਼ੂਰੀ ਦੇਣ ਦਾ ਨਗਰ ਨਿਗਮ ਦਾ ਕੋਈ ਅਧਿਕਾਰ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਔਰਤ ਦੀ ਸ਼ਰਮਨਾਕ ਕਰਤੂਤ! ਪਤੀ ਨਾਲ ਰਲ਼ ਕੇ ਨੌਜਵਾਨ ਨੂੰ ਪ੍ਰੇਮ ਜਾਲ 'ਚ ਫਸਾਇਆ ਤੇ ਫ਼ਿਰ...

ਰੋਡ ਸੇਫਟੀ ਸਬੰਧੀ ਇਨ੍ਹਾਂ ਗਾਈਡ ਲਾਈਨਜ਼ ਦਾ ਦਿੱਤਾ ਗਿਆ ਹੈ ਹਵਾਲਾ

NHAI ਵੱਲੋਂ ਐਲੀਵੇਟਿਡ ਰੋਡ ਦੇ ਏਰੀਆ ’ਚ ਇਸ਼ਤਿਹਾਰਬਾਜ਼ੀ ਦੀ ਮਨਜ਼ੂਰੀ ਨਾ ਦੇਣ ਤੋਂ ਬਾਅਦ ਹੁਣ ਉਸ ਦੇ ਏਰੀਆ ’ਚ ਬਾਕੀ ਜਗ੍ਹਾ ਲੱਗੇ ਯੂਨੀਪੋਲ ਹਟਾਉਣ ਦਾ ਫੈਸਲਾ ਲੈਣ ਲਈ ਮਨਿਸਟਰੀ ਆਫ ਰੋਡ ਟਰਾਂਸਫਰ ਦੀ 2016 ’ਚ ਜਾਰੀ ਗਾਈਡਲਾਈਨਜ਼ ਦਾ ਹਵਾਲਾ ਦਿੱਤਾ ਗਿਆ ਹੈ। ਜਿਸ ਦੇ ਮੁਤਾਬਕ NHAI ’ਤੇ ਇਸ਼ਤਿਹਾਰਬਾਜ਼ੀ ਲਗਾਉਣ ਨਾਲ ਰਾਹਗੀਰਾਂ ਦਾ ਧਿਆਨ ਭਟਕਣ ਦੀ ਹਾਲਤ ’ਚ ਹਾਦਸਾ ਹੋਣ ਦਾ ਖਤਰਾ ਹੈ, ਜਿਸ ਦੇ ਮੱਦੇਨਜ਼ਰ ਰੋਡ ਸੇਫਟੀ ਲਈ ਇਸ਼ਤਿਹਾਰਬਾਜ਼ੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News