ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ 1 ਕਰੋੜ ਤੋਂ ਵਧੇਰੇ ਦੀ ਠੱਗੀ, 6 ’ਤੇ ਮੁਕੱਦਮਾ ਦਰਜ

Thursday, May 09, 2024 - 06:23 PM (IST)

ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ 1 ਕਰੋੜ ਤੋਂ ਵਧੇਰੇ ਦੀ ਠੱਗੀ, 6 ’ਤੇ ਮੁਕੱਦਮਾ ਦਰਜ

ਫਰੀਦਕੋਟ (ਰਾਜਨ) : ਜ਼ਿਲ੍ਹੇ ਦੇ ਬੀੜ ਰੋਡ ਕੋਠੇ ਮੌੜ ਨਿਵਾਸੀ ਕੁਲਵੰਤ ਸਿੰਘ ਪੁੱਤਰ ਸੋਹਨ ਸਿੰਘ ਵੱਲੋਂ ਲਾਏ ਦੋਸ਼ ਅਨੁਸਾਰ ਉਸ ਨੂੰ 31 ਕਿਲੇ ਜ਼ਮੀਨ ਦਿਵਾਉਣ ਦਾ ਲਾਰਾ ਲਾ ਕੇ 1 ਕਰੋੜ 7 ਲੱਖ 7 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੇ ਆਦੇਸ਼ਾਂ ’ਤੇ ਇਕ ਔਰਤ ਸਮੇਤ 6 ਖ਼ਿਲਾਫ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਸ਼ਿਕਾਇਤਕਰਤਾ ਕੁਲਵੰਤ ਨੇ ਦੋਸ਼ ਲਾਇਆ ਸੀ ਕਿ ਸੁਖਮੰਦਰ ਸਿੰਘ ਅਤੇ ਇਸ ਦੀ ਪਤਨੀ ਸੁਖਪ੍ਰੀਤ ਕੌਰ ਵਾਸੀ ਦੀਪ ਸਿੰਘ ਵਾਲਾ, ਨਛੱਤਰ ਸਿੰਘ ਵਾਸੀ ਪਿੰਡ ਭਾਣਾ, ਅੰਮ੍ਰਿਤਪਾਲ ਸਿੰਘ ਵਾਸੀ ਭਿੱਖੀ ਵਿੰਡ ਪੱਟੀ ਰੋਡ ਤਰਨਤਾਰਨ, ਹਰਚਰਨ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਜਲਾਲਾਬਾਦ ਨੇ ਉਸ ਨੂੰ 31 ਕਿਲੇ ਜ਼ਮੀਨ ਦਿਵਾਉਣ ਦਾ ਲਾਲਚ ਦੇ ਕੇ ਉਕਤ ਰਕਮ ਦੀ ਠੱਗੀ ਮਾਰੀ ਹੈ, ਜਿਸ ਦੀ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਵੱਲੋਂ ਉਕਤ ਸਾਰਿਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News