ਸਮਾਰਟ ਸਿਟੀ ਪ੍ਰਾਜੈਕਟਾਂ ’ਤੇ ਭਾਰੀ ਪੈ ਰਹੀ PWD ਵਿਭਾਗ ਦੀ ਨਾਲਾਇਕੀ, ਨਗਰ ਨਿਗਮ ਨੇ ਸਰਕਾਰ ਨੂੰ ਭੇਜੀ ਰਿਪੋਰਟ

05/28/2024 3:44:59 PM

ਲੁਧਿਆਣਾ (ਹਿਤੇਸ਼)– ਸਮਾਰਟ ਸਿਟੀ ਮਿਸ਼ਨ ਦੇ ਪ੍ਰਾਜੈਕਟਾਂ ’ਤੇ PWD ਵਿਭਾਗ ਦੇ ਅਧਿਕਾਰੀਆਂ ਦੀ ਨਾਲਾਇਕੀ ਭਾਰੀ ਪੈ ਰਹੀ ਹੈ। ਇਹ ਖੁਲਾਸਾ ਨਗਰ ਨਿਗਮ ਵੱਲੋਂ ਸਰਕਾਰ ਨੂੰ ਭੇਜੀ ਰਿਪੋਰਟ ’ਚ ਹੋਇਆ ਹੈ। ਇਸ ਦੇ ਮੁਤਾਬਕ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਹਲਕਾ ਪੂਰਬੀ ਦੇ ਅਧੀਨ ਆਉਂਦੇ ਇਲਾਕੇ ’ਚ ਸਥਿਤ 3 ਸਕੂਲਾਂ ਦੀਆਂ ਬਿਲਡਿੰਗਾਂ ਦੇ ਨਿਰਮਾਣ ਦੀ ਜ਼ਿੰਮੇਦਾਰੀ 2021 ਦੌਰਾਨ PWD ਵਿਭਾਗ ਨੂੰ ਦਿੱਤੀ ਗਈ ਸੀ, ਜੋ ਕੰਮ ਪੂਰਾ ਕਰਨ ਦੇ ਲਈ 1 ਸਾਲ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ PWD ਵਿਭਾਗ ਵੱਲੋਂ ਇਹ ਪ੍ਰਾਜੈਕਟ ਹੁਣ ਤੱਕ ਨਾ ਤਾਂ ਪੂਰੀ ਤਰ੍ਹਾਂ ਸ਼ੁਰੂ ਕੀਤੇ ਗਏ ਹਨ ਅਤੇ ਨਾ ਮੁਕੰਮਲ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਮਿਸ਼ਨ ਦੇ ਪ੍ਰਾਜੈਕਟ ਜਲਦ ਪੂਰੇ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬੁਟੀਕ ਸੰਚਾਲਕ ਨੇ ਕੀਤੀ ਖੁਦਕੁਸ਼ੀ, ਜਦੋਂ ਵੀਡੀਓ ਦੇਖੀ ਤਾਂ ਹੈਰਾਨ ਰਹਿ ਗਏ ਸਾਰੇ

ਇਸ ਨੂੰ ਲੈ ਕੇ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਬੁਲਾਈ ਗਈ ਬੈਠਕ ’ਚ PWD ਵਿਭਾਗ ਦੇ ਅਧਿਕਾਰੀ ਸ਼ਾਮਲ ਨਹੀਂ ਹੋਏ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ PWD ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ।

ਵਿਆਜ਼ ਦੇ ਨਾਲ ਵਾਪਸ ਮੰਗੀ ਗਈ ਹੈ ਰਕਮ

ਜਾਣਕਾਰੀ ਮੁਤਾਬਕ ਸੁਭਾਸ਼ ਨਗਰ ਅਤੇ ਤਾਜਪੁਰ ਰੋਡ ਸਥਿਤ ਸਕੂਲਾਂ ’ਚ ਕਲਾਸ ਰੂਮ ਤੇ ਮਲਟੀਪਰਪਜ਼ ਸਪੋਰਟਸ ਹਾਲ ਬਣਾਉਣ ਲਈ ਲਗਭਗ 3 ਕਰੋੜ ਦਾ ਫੰਡ ਵੀ ਨਗਰ ਨਿਗਮ ਵੱਲੋਂ 3 ਸਾਲ ਪਹਿਲਾਂ ਹੀ ਪੀ. ਡਬਲਯੂ. ਡੀ. ਵਿਭਾਗ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ ਪਰ ਪੀ. ਡਬਲਯੂ. ਡੀ. ਵਿਭਾਗ ਵੱਲੋਂ ਇਸ ਫੰਡ ਨੂੰ ਖਰਚ ਕਰਨ ਨੂੰ ਲੈ ਕੇ ਕੋਈ ਰਿਪੋਰਟ ਨਗਰ ਨਿਗਮ ਨੂੰ ਨਹੀਂ ਭੇਜੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ ਐਡਵਾਂਸ ’ਚ ਦਿੱਤੀ ਗਈ ਰਾਸ਼ੀ ਵਿਆਜ਼ ਦੇ ਨਾ ’ਤੇ ਵਾਪਸ ਮੰਗੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News