ਸਰਦਾਰ ਜੀ Toys ਦਾ ਮਲਟੀ ਸਟੋਰੀ ਸ਼ੋਅਰੂਮ ਬਣਨ ਮਗਰੋਂ ਨਗਰ ਨਿਗਮ ਨੂੰ ਆਈ ਕਾਰਵਾਈ ਦੀ ਯਾਦ

Monday, May 27, 2024 - 01:36 PM (IST)

ਲੁਧਿਆਣਾ (ਹਿਤੇਸ਼): ਨਗਰ ਨਿਗਮ ਕਮਿਸ਼ਨਰ ਦੀ ਚੈਕਿੰਗ ਦੌਰਾਨ ਮਾਡਲ ਟਾਊਨ ਵਿਚ ਵੱਡੀ ਗਿਣਤੀ ਵਿਚ ਬਣ ਰਹੀ ਨਾਜਾਇਜ਼ ਬਿਲਡਿੰਗ ਦਾ ਖ਼ੁਲਾਸਾ ਹੋਣ ਮਗਰੋਂ ਹੁਣ ਜ਼ੋਨ ਡੀ ਦੇ ਇੰਸਪੈਕਟਰ ਕਿਰਨਦੀਪ ਦੇ ਇਲਾਕੇ ਵਿਚ ਇਸ ਤਰ੍ਹਾਂ ਦੇ ਹੋਰ ਮਾਮਲਾ ਸਾਹਮਣੇ ਆਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸ ਲਿਸਟ ਵਿਚ ਆਤਮ ਪਾਰਕ ਪੁਲਸ ਚੌਕੀ ਦੇ ਸਾਹਮਣੇ ਅਬਦੁੱਲਾਪੁਰ ਬਸਤੀ ਵਿਚ ਨਕਸ਼ੇ ਦੇ ਉਲਟ ਬੇਸਮੈਂਟ ਦੇ ਨਾਲ ਬਣਾਈ ਜਾ ਰਹੀ ਬਿਲਡਿੰਗ ਦੇ ਨਾਲ ਹੁਣ ਜਵਾਹਰ ਨਗਰ ਕੈਂਪ ਤੇ ਮਿੱਢਾ ਚੌਕ ਨੇੜੇ ਸਥਿਤ ਸਰਦਾਰ ਜੀ Toys ਦਾ ਮਲਟੀ ਸਟੋਰੀ ਸ਼ੋਅਰੂਮ ਸ਼ਾਮਲ ਹੋ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਬੇਹੱਦ ਰੋਮਾਂਚਕ ਹੋਇਆ ਬਠਿੰਡਾ ਲੋਕ ਸਭਾ ਸੀਟ 'ਤੇ ਮੁਕਾਬਲਾ, ਜਾਣੋ ਹੁਣ ਤਕ ਦਾ ਇਤਿਹਾਸ

ਇਸ ਸ਼ੋਅਰੂਮ ਨੂੰ ਇੰਸਪੈਕਟਰ ਕਿਰਨਦੀਪ ਦੁਆਰਾ ਨਾਜਾਇਜ਼ ਨਿਰਮਾਣ ਦੇ ਦੋਸ਼ ਹੇਠ ਕਾਰਵਾਈ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਪਰ ਉਸ ਵੱਲੋਂ ਇਸ ਤਰ੍ਹਾਂ ਦੀ ਨਾਜਾਇਜ਼ ਉਸਾਰੀ ਨੂੰ ਫਾਊਂਡੇਸ਼ਨ ਲੈਵਲ 'ਤੇ ਰੋਕਣ ਸਬੰਧੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਜ਼ਿੰਮੇਵਾਰੀ ਪਹਿਲਾਂ ਨਹੀਂ ਨਿਭਾਈ ਤੇ ਹੁਣ ਸ਼ਿਕਾਇਤ ਹੋਣ 'ਤੇ ਇੰਸਪੈਕਟਰ ਕਰਿਨਦੀਪ ਨੂੰ ਕਾਰਵਾਈ ਕਰਨ ਦੀ ਯਾਦ ਆਈ ਹੈ। 

ਆਪਣਾ ਰਿਕਾਰਡ ਚੈੱਕ ਕਰਨ ਦੀ ਬਜਾਏ ਸ਼ੋਅਰੂਮ ਮਾਲਕ ਤੋਂ ਮੰਗੇ ਗਏ ਹਨ ਦਸਤਾਵੇਜ਼

ਇਸ ਮਾਮਲੇ ਨਾਲ ਜੁੜਿਆ ਹੋਇਆ ਇਕ ਪਹਿਲਾਂ ਇਹ ਵੀ ਹੈ ਕਿ ਸ਼ੋਅਰੂਮ ਮਾਲਕ ਤੋਂ ਕਾਗਜ਼ ਮੰਗੇ ਗਏ ਹਨ ਕਿ ਉਸ ਵੱਲੋਂ ਮਨਜ਼ੂਰੀ ਲਈ ਗਈ ਹੈ ਜਾਂ ਨਹੀਂ। ਜਿਸ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਸ ਸਬੰਧੀ ਨਗਰ ਨਿਗਮ ਮੁਲਾਜ਼ਮਾਂ ਨੂੰ ਪਹਿਲਾਂ ਆਪਣਾ ਰਿਕਾਰਡ ਚੈੱਕ ਕਰਨਾ ਚਾਹੀਦਾਹੈ। ਕਿਉਂਕਿ ਜੇਕਰ ਉਨ੍ਹਾਂ ਵੱਲੋਂ ਕੋਈ ਮਨਜ਼ੂਰੀ ਦਿੱਤੀ ਗਈ ਹੈ, ਉਸ ਨਾਲ ਸਬੰਧਤ ਕਾਗਜ਼ ਨਗਰ ਨਿਗਮ ਕੋਲ ਮੌਜੂਦਾ ਹੋਣਾ ਲਾਜ਼ਮੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ 'ਚ ਇਸ ਦਿਨ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਹੋਰ ਪਾਬੰਦੀਆਂ ਵੀ ਹੋਣਗੀਆਂ ਲਾਗੂ

ਕੁਝ ਕਦਮਾਂ ਦੀ ਦੂਰੀ 'ਤੇ ਬਣ ਰਹੀਆਂ 2 ਹੋਰ ਇਮਾਰਤਾਂ ਨਹੀਂ ਆਈਆਂ ਨਜ਼ਰ 

PunjabKesari

PunjabKesari

ਸਰਦਾਰ ਜੀ Toys ਦੇ ਮਲਟੀ ਸਟੋਰੀ ਸ਼ੋਅਰੂਮ ਨੂੰ  ਨਾਜਾਇਜ਼ ਨਿਰਮਾਣ ਦੇ ਦੋਸ਼ ਹੇਠ ਕਾਰਵਾਈ ਕਰਨ ਲਈ ਨੋਟਿਸ ਜਾਰੀ ਕਰਨ ਮਗਰੋਂ ਇੰਸਪੈਕਟਰ ਕਿਰਨਦੀਪ ਦੀ ਵਰਕਿੰਗ ਦੀ ਪੋਲ ਖੁੱਲ੍ਹ ਗਈ ਹੈ, ਕਿਉਂਕਿ ਕੁਝ ਕਦਮਾਂ ਦੀ ਦੂਰੀ 'ਤੇ ਬਣ ਰਹੀਆਂ 2 ਹੋਰ ਇਮਾਰਤਾਂ ਨਜ਼ਰ ਨਹੀ ਆਈਆਂ। ਜਾਣਕਾਰੀ ਮੁਤਾਬਕ ਇਹ ਇਲਾਕਾ ਨਿਊ ਮਾਡਲ ਟਾਊਨ ਰਿਹਾਇਸ਼ੀ ਟੀ.ਪੀ. ਸਕੀਮ ਦਾ ਹੈ। ਜਿੱਥੇ ਕਮਰਸ਼ੀਅਲ ਬਿਲਡਿੰਗ ਬਣਾਉਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਤੇ ਨਾ ਹੀ ਫੀਸ ਜਮ੍ਹਾ ਕਰ ਕੇ ਰੈਗੂਲਰ ਕਰਨ ਦਾ ਪ੍ਰਬੰਧ ਹੈ, ਇਸ ਦੇ ਬਾਵਜੂਦ ਨਾਜਾਇਜ਼ ਤੌਰ 'ਤੇ ਬਣ ਰਹੀਆਂ ਇਮਾਰਤਾਂ ਨੂੰ ਤੋੜਣ ਦੀ ਕਾਰਵਾਈ ਇੰਸਪੈਕਟਰ ਕਿਰਨਦੀਪ ਦੁਆਰਾ ਨਹੀਂ ਕੀਤੀ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News