ਲੋਕ ਸਭਾ ਚੋਣਾਂ : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ

Sunday, May 26, 2024 - 10:14 AM (IST)

ਲੋਕ ਸਭਾ ਚੋਣਾਂ : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਲੋਕ ਸਭਾ ਚੋਣਾਂ ਦੌਰਾਨ ਪਾਰਕਾਂ ’ਚ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਬਾਗਵਾਨੀ ਬ੍ਰਾਂਚ ਵੱਲੋਂ ਇਹ ਕਹਿ ਕੇ ਪਾਰਕਾਂ ’ਚ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਕਰਨ ਦੀ ਮਨਜ਼ੂਰੀ ਨਾ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਇਸ ਨਾਲ ਗ੍ਰੀਨ ਏਰੀਆ ਅਤੇ ਫੁੱਲਾਂ ਨੂੰ ਨੁਕਸਾਨ ਹੋਣ ਦੇ ਨਾਲ ਪਾਰਕਾਂ ’ਚ ਸੈਰ ਜਾਂ ਯੋਗਾ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਬਠਿੰਡਾ ਪੁੱਜੇ CM ਮਾਨ ਨੇ ਫਿਰ ਸੁਣਾਈ 'ਕਿੱਕਲੀ-2', ਬਾਦਲ ਪਰਿਵਾਰ 'ਤੇ ਲਾਏ ਰਗੜੇ

ਇਸ ਰਿਪੋਰਟ ਨੂੰ ਕਮਿਸ਼ਨਰ ਵੱਲੋਂ ਐੱਸ. ਈ., ਅਡੀਸ਼ਨਲ ਕਮਿਸ਼ਨਰ ਜ਼ਰੀਏ ਮਨਜ਼ੂਰੀ ਤਾਂ ਦੇ ਦਿੱਤੀ ਗਈ ਪਰ ਬਾਗਬਾਨੀ ਬ੍ਰਾਂਚ ਦੇ ਅਫ਼ਸਰ ਇਸ ਫ਼ੈਸਲੇ ਨੂੰ ਲਾਗੂ ਨਹੀਂ ਕਰਵਾ ਸਕੇ, ਜਿਸ ਦਾ ਸਬੂਤ ਲੋਕ ਸਭਾ ਚੋਣਾਂ ਦੌਰਾਨ ਰੋਜ਼ਾਨਾ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਦੇ ਰੂਪ ’ਚ ਦੇਖਣ ਨੂੰ ਮਿਲ ਰਿਹਾ ਹੈ। ਜਦੋਂਕਿ ਨਗਰ ਨਿਗਮ ਅਫ਼ਸਰਾਂ ਵੱਲੋਂ ਪਾਰਕਾਂ ’ਚ ਚੋਣਾਵੀਂ ਮੀਟਿੰਗਾਂ ਲਈ ਮਨਜ਼ੂਰੀ ਨਾ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਕਿਆਂ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਲਈ ਅਹਿਮ ਹੁਕਮ ਜਾਰੀ
ਨਾਜਾਇਜ਼ ਹੋਰਡਿੰਗਾਂ ’ਤੇ ਕਾਰਵਾਈ ਅਤੇ ਫ਼ੀਸ ਵਸੂਲਣ ’ਚ ਵੀ ਫੇਲ੍ਹ ਸਾਬਿਤ ਹੋਏ ਅਫ਼ਸਰ
ਲੋਕ ਸਭਾ ਚੋਣਾਂ ਦੌਰਾਨ ਕੋਡ ਆਫ ਕੰਡਕਟ ਦੀ ਉਲੰਘਣਾ ਨਾਲ ਜੁੜਿਆ ਸਭ ਤੋਂ ਵੱਡਾ ਮਾਮਲਾ ਉਮੀਦਵਾਰਾਂ ਵੱਲੋਂ ਸਰਕਾਰੀ ਪ੍ਰਾਪਰਟੀਆਂ ’ਤੇ ਨਾਜਾਇਜ਼ ਤੌਰ ’ਤੇ ਹੋਰਡਿੰਗ, ਝੰਡੇ, ਬੈਨਰ, ਪੋਸਟਰ ਲਾਉਣ ਦਾ ਹੈ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਮਾਮਲੇ ’ਚ ਨਗਰ ਨਿਗਮ ਪ੍ਰਸ਼ਾਸਨ ਨਾਕਾਮ ਸਾਬਿਤ ਹੋਇਆ ਹੈ। ਇਸ ਤਰ੍ਹਾਂ ਪ੍ਰਾਈਵੇਟ ਪ੍ਰਾਪਰਟੀਆਂ ’ਤੇ ਲਾਏ ਜਾ ਰਹੇ ਉਮੀਦਵਾਰਾਂ ਦੇ ਹੋਰਡਿੰਗਾਂ ਦੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਫ਼ੀਸ ਵਸੂਲਣ ਨੂੰ ਵੀ ਨਗਰ ਨਿਗਮ ਦੇ ਅਫ਼ਸਰ ਤਿਆਰ ਨਹੀਂ ਹਨ, ਜਿਸ ਨਾਲ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ। ਇਸ ਬਾਰੇ ਮਨਜੀਤ ਇੰਦਰ ਸਿੰਘ, ਐਕਸੀਅਨ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਾਰਕਾਂ ’ਚ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧ ’ਚ ਮਨਜ਼ੂਰੀ ਲਈ ਆਈਆਂ ਕਈ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਜੇਕਰ ਕਿਸੇ ਪਾਰਕ ’ਚ ਨਾਜਾਇਜ਼ ਤੌਰ ’ਤੇ ਸਿਆਸੀ ਪਾਰਟੀਆਂ ਦੀ ਮੀਟਿੰਗ ਹੋ ਰਹੀ ਹੈ ਤਾਂ ਉਸ ’ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਰਿਟਰਨਿੰਗ ਅਫ਼ਸਰ ਦੀ ਹੈ। ਫਿਰ ਵੀ ਨਗਰ ਨਿਗਮ ਵੱਲੋਂ ਇਸ ਬਾਰੇ ਪੀ. ਐੱਮ. ਸੀ. ਨੂੰ ਸਰਕੂਲਰ ਜਾਰੀ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News