ਸਰਾਭਾ ਨਗਰ ਮੇਨ ਰੋਡ ’ਤੇ ਸਾੜ ਕੇ ਤੋੜ ਦਿੱਤਾ ਰੁੱਖ, ਨਗਰ ਨਿਗਮ ਨੇ ਪੁਲਸ ਨੂੰ ਭੇਜੀ ਸ਼ਿਕਾਇਤ
Monday, May 27, 2024 - 01:06 PM (IST)
ਲੁਧਿਆਣਾ (ਹਿਤੇਸ਼)- ਮਹਾਨਗਰ ’ਚ ਨਾਜਾਇਜ਼ ਰੂਪ ਨਾਲ ਰੁੱਖਾਂ ਦੀ ਕਟਾਈ ਦੀਆਂ ਘਟਨਾਵਾਂ ’ਚ ਨਵੀਂ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਸੇ ਨੇ ਸਾੜ ਕੇ ਦਰੱਖਤ ਨੂੰ ਤੋੜ ਦਿੱਤਾ ਹੈ, ਤਾਂ ਕਿ ਇਹ ਹਾਦਸਾ ਨਜ਼ਰ ਆਵੇ। ਇਹ ਘਟਨਾ ਸਰਾਭਾ ਨਗਰ ’ਚ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਮੇਨ ਰੋਡ ’ਤੇ ਵਾਪਰੀ ਹੈ, ਜਿੱਥੇ ਰੁੱਖ ਨੂੰ ਪਹਿਲਾਂ ਅੱਗ ਲਾ ਦਿੱਤੀ ਗਈ ਅਤੇ ਫਿਰ ਕਿਸੇ ਵੱਡੇ ਵਾਹਨ ਦੀ ਮਦਦ ਨਾਲ ਤੋੜ ਦਿੱਤਾ ਗਿਆ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਨਗਰ ਨਿਗਮ ਵੱਲੋਂ ਕੇਸ ਦਰਜ ਕਰਨ ਲਈ ਪੁਲਸ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ, ਜਿਸ ਵਿਚ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹੇਮਕੁੰਟ ਸਾਹਿਬ ਗਏ ਪੰਜਾਬ ਦੇ ਵਿਅਕਤੀ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਐਕਸੀਅਨ ਨੇ ਮਾਮਲੇ ’ਤੇ ਪਰਦਾ ਪਾਉਣ ’ਤੇ ਦਿੱਤਾ ਜ਼ੋਰ
ਇਸ ਘਟਨਾ ਦੀ ਜਾਣਕਾਰੀ ਨਗਰ ਨਿਗਮ ਕਮਿਸ਼ਨਰ, ਵਧੀਕ ਕਮਿਸ਼ਨਰ, ਐੱਸ. ਈ., ਐਕਸੀਅਨ ਨੂੰ 22 ਮਈ ਨੂੰ ਹੀ ਪੁੱਜ ਗਈ ਸੀ ਪਰ ਹੁਣ ਤੱਕ ਰੁੱਖ ਨੂੰ ਸੜਕ ਦੇ ਰਸਤੇ ਤੋਂ ਨਹੀਂ ਹਟਾਇਆ ਗਿਆ, ਜਿਸ ਨਾਲ ਰਾਤ ਦੇ ਸਮੇਂ ਹਾਦਸਾ ਹੋਣ ਦਾ ਖਤਰਾ ਹੈ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ ਪਰ ਐਕਸੀਅਨ ਮਨਜੀਤ ਇੰਦਰ ਜੌਹਲ ਵੱਲੋਂ ਇਹ ਕਹਿ ਕੇ ਮਾਮਲੇ ’ਤੇ ਪਰਦਾ ਪਾਉਣ ਦਾ ਯਤਨ ਕੀਤਾ ਗਿਆ ਕਿ ਰੁੱਖ ਨੂੰ ਘੁਣ ਲੱਗਾ ਹੋਇਆ ਸੀ। ਇਸ ਲਈ ਟੁੱਟ ਕੇ ਡਿੱਗ ਗਿਆ। ਜਿਥੋਂ ਤੱਕ ਦਰੱਖਤ ਨੂੰ ਅੱਗ ਲਾਉਣ ਜਾਂ ਤੋੜਨ ਦੇ ਮਾਮਲੇ ’ਚ ਕਾਰਵਾਈ ਅਤੇ ਰੁੱਖ ਸਾਈਟ ਤੋਂ ਨਾ ਹਟਾਉਣ ਦਾ ਸਵਾਲ ਹੈ, ਉਸ ਦੇ ਲਈ ਐਕਸੀਅਨ ਵੱਲੋਂ ਸਟਾਫ ਦੀ ਕਮੀ ਅਤੇ ਚੋਣ ਡਿਊਟੀ ’ਤੇ ਹੋਣ ਦਾ ਬਹਾਨਾ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸੱਥ ’ਚ ਖ਼ੂਨੀ ਵਾਰਦਾਤ! ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
10 ਰੁੱਖ ਵੱਢਣ ਦੇ ਮਾਮਲੇ ’ਚ ਵੀ ਨਹੀਂ ਹੋਈ ਕਾਰਵਾਈ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਸਰਾਭਾ ਨਗਰ ’ਚ ਇਸ ਤਰ੍ਹਾਂ ਦਰੱਖਤ ਕੱਟਣ ਦੀ ਘਟਨਾ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਆਈ-ਬਲਾਕ ’ਚ 10 ਦਰੱਖਤ ਵੱਢਣ ਦੀ ਘਟਨਾ ਵਾਪਰੀ ਸੀ, ਜਿਸ ਸਬੰਧੀ ਡਵੀਜ਼ਨ ਨੰ. 5 ਦੀ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਕਈ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਰੁੱਖ ਕੱਟਣ ਦੀਆਂ ਘਟਨਾਵਾਂ ਨੂੰ ਪੁਲਸ ਨੂੰ ਭੇਜੀਆਂ ਸ਼ਿਕਾਇਤਾਂ ਦੇ ਬਾਵਜੂਦ ਇਕ ਵੀ ਕਾਰਵਾਈ ਨਹੀਂ ਹੋਈ, ਜਿਸ ਸਬੰਧੀ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਕੀਤੀ ਗਈ ਸ਼ਿਕਾਇਤ ’ਤੇ ਸਰਕਾਰ ਵੱਲੋਂ ਰਿਪੋਰਟ ਮੰਗੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8