ਪਬਲਿਕ ’ਤੇ ਭਾਰੀ ਪੈਣ ਲੱਗੀ ਕੂੜੇ ਦੀ ਲਿਫਟਿੰਗ ਕਰਨ ਵਾਲੀ ਕੰਪਨੀ ਨਾਲ ਨਗਰ ਨਿਗਮ ਅਫਸਰਾਂ ਦੀ ਦੋਸਤੀ
Friday, May 31, 2024 - 04:11 AM (IST)
ਲੁਧਿਆਣਾ (ਹਿਤੇਸ਼)- ਕੂੜੇ ਦੀ ਲਿਫਟਿੰਗ ਕਰਨ ਵਾਲੀ ਕੰਪਨੀ ਨਾਲ ਨਗਰ ਨਿਗਮ ਅਫਸਰਾਂ ਦੀ ਦੋਸਤੀ ਪਬਲਿਕ ’ਤੇ ਭਾਰੀ ਪੈਣ ਲੱਗੀ ਹੈ। ਇਸ ਕੰਪਨੀ ਨੂੰ ਨਗਰ ਨਿਗਮ ਨੂੰ ਹਰ ਮਹੀਨੇ ਕੂੜੇ ਦੀ ਲਿਫਟਿੰਗ ਦੇ ਬਦਲੇ ’ਚ ਨਗਰ ਨਿਗਮ ਵੱਲੋਂ 1 ਕਰੋੜ ਤੋਂ ਜ਼ਿਆਦਾ ਦੀ ਪੇਮੈਂਟ ਦਿੱਤੀ ਜਾਂਦੀ ਹੈ ਪਰ ਇਹ ਕੋਈ ਨਹੀਂ ਦੇਖ ਰਿਹਾ ਹੈ ਕਿ ਇਸ ਕੰਪਨੀ ਵੱਲੋਂ ਕੂੜੇ ਦੀ ਲਿਫਟਿੰਗ ਦਾ ਕੰਮ ਠੀਕ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ।
ਇਸ ਦਾ ਸਬੂਤ ਇਨ੍ਹੀਂ ਦਿਨੀਂ ਸ਼ਿਵਪੁਰੀ ਚੌਕ, ਪੁਰਾਣੀ ਕਚਹਿਰੀ ਚੌਕ, ਜਲੰਧਰ ਬਾਈਪਾਸ ਚੌਕ ਨੇੜੇ ਸਥਿਤ ਸਾਈਟਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਲਿਫਟਿੰਗ ਨਾ ਹੋਣ ਕਾਰਨ ਭਾਰੀ ਮਾਤਰਾ ’ਚ ਕੂੜਾ ਜਮ੍ਹਾ ਹੋ ਗਿਆ ਹੈ, ਜਿਸ ਨਾਲ ਚਾਰੇ ਪਾਸੇ ਬਦਬੂ ਫੈਲ ਗਈ ਹੈ ਤੇ ਸੜਕ ਦੇ ਬਾਹਰ ਤੱਕ ਕੂੜੇ ਦੇ ਢੇਰ ਲੱਗਣ ਦੀ ਵਜ੍ਹਾ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਦੇ ਬਾਵਜੂਦ ਨਗਰ ਨਿਗਮ ਦੀ ਹੈਲਥ ਬ੍ਰਾਂਚ ਦੇ ਅਫਸਰ ਕੰਪਨੀ ਨੂੰ ਜੁਰਮਾਨਾ ਲਗਾਉਣ ਦੇ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ- ਪਿਓ-ਭਰਾ ਦੇ ਪਿਆਰ 'ਤੇ ਭਾਰੀ ਪਿਆ ਨਾਬਾਲਗਾ ਦਾ 'ਇਸ਼ਕ' ! ਕਤਲ ਤੋਂ ਬਾਅਦ ਟੋਟੇ-ਟੋਟੇ ਕਰ ਫਰਿੱਜ 'ਚ ਰੱਖੀਆਂ ਲਾਸ਼ਾਂ
ਐੱਨ.ਜੀ.ਟੀ. ਦੇ ਨਿਰਦੇਸ਼ਾਂ ਦੀ ਉਲੰਘਣਾ ਅਤੇ ਸਵੱਛਤਾ ਸਰਵੇਖਣ ਨਾਲ ਜੁੜਿਆ ਹੈ ਮਾਮਲਾ
ਖੁੱਲ੍ਹੇ ’ਚ ਕੂੜਾ ਜਮ੍ਹਾ ਰਹਿਣ ਦਾ ਮਾਮਲਾ ਐੱਨ.ਜੀ.ਟੀ. ਦੇ ਨਿਰਦੇਸ਼ਾਂ ਦੀ ਉਲੰਘਣਾ ਅਤੇ ਸਵੱਛਤਾ ਸਰਵੇਖਣ ਨਾਲ ਜੁੜਿਆ ਹੋਇਆ ਹੈ ਕਿਉਂਕਿ ਖੁੱਲ੍ਹੇ ’ਚ ਕੂੜਾ ਇਕੱਠਾ ਨਾ ਹੋਣ ਦੇਣ ਲਈ ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ, ਲਿਫਟਿੰਗ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਜੋ ਨਿਰਦੇਸ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਹਨ, ਉਨ੍ਹਾਂ ਦਾ ਨਗਰ ਨਿਗਮ ਵੱਲੋਂ ਡੈੱਡਲਾਈਨ ਖਤਮ ਹੋਣ ਦੇ ਦੇਰ ਬਾਅਦ ਤੱਕ ਪਾਲਣ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਖੁੱਲ੍ਹੇ ’ਚ ਕੂੜਾ ਪਿਆ ਰਹਿਣ, ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ, ਲਿਫਟਿੰਗ ਅਤੇ ਪ੍ਰੋਸੈਸਿੰਗ ਨਾ ਹੋਣ ਦੀ ਵਜ੍ਹਾ ਨਾਲ ਸਵੱਛਤਾ ਸਰਵੇਖਣ ’ਚ ਮਹਾਨਗਰ ਦੀ ਰੈਂਕਿੰਗ ਲਗਾਤਾਰ ਡਾਊਨ ਆ ਰਹੀ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਮਾਂ ਦੇ ਸਾਹਮਣੇ ਕੁੜੀ ਨੂੰ ਦਿੱਤੀ ਭਿਆਨਕ ਮੌਤ, ਚਾਕੂ ਮਾਰ-ਮਾਰ ਵਿੰਨ੍ਹ'ਤਾ ਸਰੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e