ਮਾਡਲ ਟਾਊਨ ’ਚ ਗ੍ਰੀਨ ਬੈਲਟ ’ਚ ਲੱਗੀ ਅੱਗ ਨਾਲ ਕੂੜੇ ਦੀ ਲਿਫਟਿੰਗ ਬਾਰੇ ਨਗਰ ਨਿਗਮ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

05/27/2024 12:59:34 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਜੋ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਪੋਲ ਮਾਡਲ ਟਾਊਨ ’ਚ ਗ੍ਰੀਨ ਬੈਲਟ ’ਚ ਹੋਈ ਅੱਗਜਨੀ ਦੀ ਘਟਨਾ ਨਾਲ ਖੁੱਲ੍ਹ ਗਈ ਹੈ। ਇਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਕੂੜੇ ਦੀ ਲਿਫਟਿੰਗ ਦੀ ਜ਼ਿੰਮੇਦਾਰੀ ਜਿਸ ਕੰਪਨੀ ਨੂੰ ਦਿੱਤੀ ਗਈ ਹੈ, ਉਸ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਦੀ ਪੇਮੈਂਟ ਰਿਲੀਜ਼ ਕੀਤੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਬੇਹੱਦ ਰੋਮਾਂਚਕ ਹੋਇਆ ਬਠਿੰਡਾ ਲੋਕ ਸਭਾ ਸੀਟ 'ਤੇ ਮੁਕਾਬਲਾ, ਜਾਣੋ ਹੁਣ ਤਕ ਦਾ ਇਤਿਹਾਸ

ਇਸ ਤੋਂ ਇਲਾਵਾ ਖੁੱਲ੍ਹੇ ’ਚ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ ਦੇ ਹੱਲ ਲਈ ਕਰੋੜਾਂ ਦੀ ਲਾਗਤ ਨਾਲ ਕੰਪੈਕਟਰ ਲਾਏ ਜਾ ਰਹੇ ਹਨ, ਜਿਸ ਦੇ ਬਾਵਜੂਦ ਖੁੱਲ੍ਹੇ ’ਚ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਦਾ ਸਬੂਤ ਸ਼ਨੀਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ਰੋਡ ’ਤੇ ਸਥਿਤ ਗ੍ਰੀਨ ਬੈਲਟ ’ਚ ਹੋਈ ਅੱਗਜਨੀ ਦੀ ਘਟਨਾ ਦੇ ਰੂਪ ’ਚ ਦੇਖਣ ਨੂੰ ਮਿਲਿਆ, ਜਿਥੇ ਜਮ੍ਹਾ ਕੂੜੇ ਅਤੇ ਮਲਬੇ ’ਚ ਅੱਗ ਲੱਗਣ ਦੀ ਵਜ੍ਹਾ ਨਾਲ ਲੱਗਦੇ ਇਲਾਕੇ ਦੇ ਲੋਕਾਂ ਨੂੰ ਜ਼ਹਿਰੀਲੇ ਧੂੰਏਂ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਸਬੰਧੀ ਸ਼ਿਕਾਇਤ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ 'ਚ ਇਸ ਦਿਨ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਹੋਰ ਪਾਬੰਦੀਆਂ ਵੀ ਹੋਣਗੀਆਂ ਲਾਗੂ

NGT ਨੂੰ ਗਲਤ ਰਿਪੋਰਟ ਭੇਜਣ ਦਾ ਵੀ ਹੋਇਆ ਖੁਲਾਸਾ

ਇਸ ਮਾਮਲੇ ’ਚ ਚੀਫ ਸੈਕਟਰੀ ਨੂੰ ਭੇਜੀ ਸ਼ਿਕਾਇਤ ’ਚ ਐੱਨ. ਜੀ. ਓ. ਦੇ ਮੈਂਬਰਾਂ ਨੇ ਮੁੱਦਾ ਚੁੱਕਿਆ ਹੈ ਕਿ ਖੁੱਲ੍ਹੇ ’ਚ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਜੋ ਕੇਸ ਚੱਲ ਰਿਹਾ ਹੈ। ਉਸ ’ਚ ਨਗਰ ਨਿਗਮ ਵੱਲੋਂ ਡੀ. ਸੀ. ਜ਼ਰੀਏ ਪੇਸ਼ ਕੀਤੀ ਰਿਪੋਰਟ ’ਚ ਮਾਡਲ ਟਾਊਨ ਐਕਸਟੈਸ਼ਨ ਦੇ ਇਸ ਪੁਆਇੰਟ ਨਾਲ ਕੂੜਾ ਕਲੀਅਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਹੁਣ ਇਸੇ ਸਾਈਟ ’ਤੇ ਭਾਰੀ ਮਾਤਰਾ ’ਚ ਜਮ੍ਹਾ ਕੂੜੇ ਨੂੰ ਅੱਗ ਲੱਗਣ ਨਾਲ ਪੋਲ ਖੁੱਲ੍ਹ ਗਈ, ਜਿਸ ਨੂੰ ਲੈ ਕੇ ਨਗਰ ਨਿਗਮ ਦੇ ਖਿਲਾਫ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News