ਗਰਮੀ ਦੌਰਾਨ ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਲੁਧਿਆਣਾ ਨਗਰ ਨਿਗਮ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

Friday, May 31, 2024 - 04:00 AM (IST)

ਗਰਮੀ ਦੌਰਾਨ ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਲੁਧਿਆਣਾ ਨਗਰ ਨਿਗਮ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਲੁਧਿਆਣਾ (ਹਿਤੇਸ਼)- ਭਿਆਨਕ ਗਰਮੀ ਦੌਰਾਨ ਆ ਰਹੀ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਨੇ ਫੈਸਲਾ ਕੀਤਾ ਹੈ ਕਿ ਮਹਾਨਗਰ ਦੇ ਲੋਕ ਸ਼ਾਮ ਨੂੰ ਹੀ ਪੌਦਿਆਂ ਨੂੰ ਪਾਣੀ ਦੇ ਸਕਣਗੇ। 

ਇਸ ਸਬੰਧ ਵਿਚ ਨਗਰ ਨਿਗਮ ਵੱਲੋਂ ਸਰਕੂਲਰ ਜਾਰੀ ਕਰਨ ਦੀ ਪੁਸ਼ਟੀ ਓ. ਐਂਡ ਐੱਮ. ਸੈੱਲ ਦੇ ਐੱਸ.ਈ. ਰਵਿੰਦਰ ਗਰਗ ਨੇ ਕੀਤੀ ਹੈ, ਜਿਸ ਦੇ ਮੁਤਾਬਕ ਭਿਆਨਕ ਗਰਮੀ ਦੇ ਦੌਰਾਨ ਗ੍ਰੀਨ ਏਰੀਆ ਵਿਚ ਪੌਦਿਆਂ ਨੂੰ ਪਾਣੀ ਜ਼ਿਆਦਾ ਦੇਣਾ ਪੈਂਦਾ ਹੈ ਅਤੇ ਸ਼ਾਮ ਦੇ ਸਮੇਂ ਇਸ ਕੰਮ ਦੇ ਲਈ ਘੱਟ ਪਾਣੀ ਲੱਗੇਗਾ। 

ਇਹ ਵੀ ਪੜ੍ਹੋ- ਪਿਓ-ਭਰਾ ਦੇ ਪਿਆਰ 'ਤੇ ਭਾਰੀ ਪਿਆ ਨਾਬਾਲਗਾ ਦਾ 'ਇਸ਼ਕ' ! ਕਤਲ ਤੋਂ ਬਾਅਦ ਟੋਟੇ-ਟੋਟੇ ਕਰ ਫਰਿੱਜ 'ਚ ਰੱਖੀਆਂ ਲਾਸ਼ਾਂ

ਇਸ ਉਦੇਸ਼ ਦੇ ਤਹਿਤ ਹੀ ਨਗਰ ਨਿਗਮ ਵੱਲੋਂ ਪਬਲਿਕ ਨੋਟਿਸ ਦੇ ਜਰੀਏ ਲੋਕਾਂ ਨੂੰ ਸਬਜ਼ੀ ਜਾਂ ਬਰਤਣ ਧੋਣ, ਨਹਾਉਣ, ਟਾਇਲਟ ਦੇ ਲਈ ਘੱਟ ਤੋਂ ਘੱਟ ਪਾਣੀ ਦਾ ਇਸਤੇਮਾਲ ਕਰਨ ਦੇ ਟਿਪਸ ਦਿੱਤੇ ਗਏ ਹਨ।

ਫਰਸ਼ ਅਤੇ ਗੱਡੀਆਂ ਧੋਣ ’ਤੇ ਲਾਈ ਪਾਬੰਦੀ, ਉਲੰਘਣਾ ਕਰਨ ’ਤੇ ਲੱਗੇਗਾ ਜੁਰਮਾਨਾ
ਨਗਰ ਨਿਗਮ ਵੱਲੋਂ ਭਿਆਨਕ ਗਰਮੀ ਦੌਰਾਨ ਪਾਣੀ ਦੀ ਬੱਚਤ ਲਈ ਘਰਾਂ ਦੇ ਫਰਸ਼ ਅਤੇ ਗੱਡੀਆਂ ਧੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ, ਜਿਸ ਦੀ ਡੈਡਲਾਈਨ 31 ਜੁਲਾਈ ਤੱਕ ਹੋਵੇਗੀ। ਇਸ ਦੌਰਾਨ ਨਿਯਮਾਂ ਦਾ ਉਲੰਘਣਾ ਕਰਨ ’ਤੇ 2 ਹਜ਼ਾਰ ਤੱਕ ਜੁਰਮਾਨਾ ਲੱਗੇਗਾ ਅਤੇ ਵਾਟਰ ਸਪਲਾਈ ਦਾ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਮਾਂ ਦੇ ਸਾਹਮਣੇ ਕੁੜੀ ਨੂੰ ਦਿੱਤੀ ਭਿਆਨਕ ਮੌਤ, ਚਾਕੂ ਮਾਰ-ਮਾਰ ਵਿੰਨ੍ਹ'ਤਾ ਸਰੀਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News