ਮਾਮੂਲੀ ਝਗੜੇ ’ਚ ਹੈਵਾਨ ਬਣ ਗਿਆ ਪਤੀ, ਪਤਨੀ ਨੂੰ ਦਿੱਤੀ ਦਿਲ ਕੰਬਾਉਣ ਵਾਲੀ ਮੌਤ
Monday, May 16, 2022 - 06:35 PM (IST)

ਸਮਰਾਲਾ (ਗਰਗ, ਬੰਗੜ) : ਸਮਰਾਲਾ ਨੇੜਲੇ ਪਿੰਡ ਲਲੌੜੀ ਕਲਾਂ ਵਿਖੇ ਪਤੀ-ਪਤਨੀ ਦੀ ਆਪਸੀ ਲੜਾਈ ’ਚ ਪਤੀ ਵੱਲੋਂ ਪਤਨੀ ਦੀ ਕੀਤੀ ਗਈ ਕੁੱਟਮਾਰ ਦੌਰਾਨ ਉਸ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਦੋਸ਼ੀ ਪਤੀ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ (45) ਦਾ ਕਰੀਬ 24 ਸਾਲ ਪਹਿਲਾਂ ਪਿੰਡ ਲਲੌੜੀ ਕਲਾਂ ਨਿਵਾਸੀ ਜਗਤਾਰ ਸਿੰਘ ਨਾਲ ਵਿਆਹ ਹੋਇਆ ਸੀ। ਮ੍ਰਿਤਕ ਜਨਾਨੀ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ 13 ਮਈ ਨੂੰ ਉਸ ਦੀ ਧੀ ਅਤੇ ਜਵਾਈ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਉਸ ਦੇ ਜਵਾਈ ਜਗਤਾਰ ਸਿੰਘ ਨੇ ਆਪਣੀ ਪਤਨੀ ਦੇ ਗਲੇ ਵਿਚ ਚੁੰਨੀ ਪਾਕੇ ਉਸ ਨੂੰ ਜ਼ਮੀਨ ’ਤੇ ਸੁੱਟ ਲਿਆ ਅਤੇ ਉਸ ਦੀ ਬੜੀ ਹੀ ਬੇਰਹਿਮੀ ਨਾਲ ਭਾਰੀ ਕੁੱਟਮਾਰ ਕੀਤੀ। ਇਸ ਘਟਨਾ ਮੌਕੇ ਜਿਵੇਂ ਹੀ ਪਿੰਡ ਦੇ ਲੋਕ ਇੱਕਠੇ ਹੋਏ ਤਾਂ ਜਗਤਾਰ ਸਿੰਘ ਅੱਧਮਰੀ ਹਾਲਤ ਵਿਚ ਆਪਣੀ ਪਤਨੀ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ
ਪਤੀ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਜਸਵੀਰ ਕੌਰ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਪਰਿਵਾਰ ਵਾਲੇ ਬਾਅਦ ਵਿਚ ਉਸ ਨੂੰ ਦੋਰਾਹਾ ਦੇ ਪ੍ਰਾਈਵੇਟ ਹਸਪਤਾਲ ਲੈ ਗਏ। ਜਿੱਥੇ ਉਸ ਦੀ ਮੌਤ ਹੋ ਗਈ। ਸਮਰਾਲਾ ਪੁਲਸ ਨੇ ਕਥਿਤ ਦੋਸ਼ੀ ਜਗਤਾਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਤੋਂ ਖ਼ਤਰਨਾਕ ਅੱਤਵਾਦੀ ਬਣਿਆ ਰਿੰਦਾ ਨੂਰਪੁਰਬੇਦੀ ’ਚ ਕਰ ਚੁੱਕਾ ਹੈ ਵੱਡੀ ਵਾਰਦਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?