ਮੋਗਾ : ਮੰਦਰ ਮੱਥਾ ਟੇਕ ਕੇ ਪਰਤ ਰਹੇ ਬੰਦੇ ਦੀ ਚਮਕੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜ ਪਤੀ

Friday, Feb 27, 2026 - 06:26 PM (IST)

ਮੋਗਾ : ਮੰਦਰ ਮੱਥਾ ਟੇਕ ਕੇ ਪਰਤ ਰਹੇ ਬੰਦੇ ਦੀ ਚਮਕੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜ ਪਤੀ

ਮੋਗਾ (ਕਸ਼ਿਸ਼) : ਕਿਸਮਤ ਕਦੋਂ ਤੇ ਕਿੱਥੇ ਬਦਲ ਜਾਵੇ ਕਿਸੇ ਨੂੰ ਨਹੀਂ ਪਤਾ। ਅਜਿਹੀ ਮਿਸਾਲ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਖੇ ਦੇਖਣ ਨੂੰ ਮਿਲੀ ਹੈ, ਜਿੱਥੇ ਮਹਿੰਦਰ ਸਿੰਘ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਹ ਕਰੋੜ ਪਤੀ ਬਣ ਗਿਆ। ਮਹਿੰਦਰ ਸਿੰਘ ਦੀ ਕਿਸਮਤ ਰਾਤੋਂ ਰਾਤ ਹੀ ਬਦਲ ਗਈ। ਦਰਅਸਲ ਐਨਕ ਖਰੀਦਣ ਲਈ ਰੁਕੇ ਇਕ ਆਮ ਦਿਨ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਅਚਾਨਕ ਬਦਲ ਦਿੱਤਾ ਅਤੇ ਉਹ 3 ਕਰੋੜ ਰੁਪਏ ਦਾ ਮਾਲਕ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਗੁਰੂਗ੍ਰਾਮ ਤੋਂ ਮੰਦਰ ਵਿਚ ਨਤਮਸਤਕ ਹੋ ਕੇ ਵਾਪਸ ਆ ਰਹੇ ਸਨ। ਰਸਤੇ ਵਿਚ ਉਹ ਪਾਤੜਾਂ ਦੇ ਬਾਜ਼ਾਰ ਵਿਚ ਐਨਕ ਖਰੀਦਣ ਲਈ ਰੁਕੇ। ਇੱਥੇ ਹੀ ਉਨ੍ਹਾਂ ਦੀ ਨਜ਼ਰ ਇਕ ਲਾਟਰੀ ਸਟਾਲ 'ਤੇ ਪਈ। ਸਿਰਫ਼ ਮਨ ਵਿਚ ਆਏ ਇਕ ਖ਼ਿਆਲ ਨਾਲ ਉਨ੍ਹਾਂ ਨੇ ਟਿਕਟ ਖਰੀਦ ਲਈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸਾਧਾਰਣ ਜਿਹਾ ਫੈਸਲਾ ਉਨ੍ਹਾਂ ਦੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦੇਵੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਤਨਖਾਹਾਂ ਨੂੰ ਲੈ ਕੇ ਪੈ ਗਿਆ ਰੌਲਾ, ਹੋ ਗਿਆ ਵੱਡਾ ਐਲਾਨ

ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਨੇ ਮਹਾਸ਼ਿਵਰਾਤਰੀ ਬੰਪਰ 2026 ਦੀ ਟਿਕਟ ਖਰੀਦੀ ਸੀ। ਡਰਾਅ ਨਿਕਲਣ ਤੋਂ ਬਾਅਦ ਪਤਾ ਲੱਗਾ ਕਿ ਟਿਕਟ ਨੰਬਰ 736121 ਨੂੰ ਪਹਿਲਾ ਇਨਾਮ ਲੱਗਿਆ ਹੈ, ਜੋ ਕਿ 3 ਕਰੋੜ ਰੁਪਏ ਦਾ ਸੀ। ਇਹ ਨਾਗਾਲੈਂਡ ਸਟੇਟ ਲਾਟਰੀ ਦਾ ਡੀਅਰ ਮਹਾ ਸ਼ਿਵਰਾਤਰੀ ਬੰਪਰ ਸੀ। ਇਥੇ ਵੀ ਦੱਸਣਾ ਬਣਦਾ ਹੈ ਕਿ ਉਹ ਆਪਣੇ ਕੋਲ ਦੇਵੀ ਦੇ ਮੱਥਾ ਟੇਕਣ ਗਏ ਸੀ ਕਿਉਂਕਿ ਕੁਝ ਦਿਨਾਂ ਬਾਅਦ ਉਸਦੇ ਬੇਟੇ ਦਾ ਵਿਆਹ ਸੀ ਜਿਸ ਨੂੰ ਲੈ ਕੇ ਉਹ ਆਪਣੀ ਕੁਲ ਦੇਵੀ ਕੋਲ ਮੱਥਾ ਟੇਕਣ ਗਏ ਸੀ। ਮਾਤਾ ਨੇ ਉਸ ਦੀ ਅਰਦਾਸ ਸੁਣੀ ਅਤੇ ਉਹ ਕਰੋੜ ਪਤੀ ਬਣ ਗਿਆ। 

ਇਹ ਵੀ ਪੜ੍ਹੋ : ਮਾਨਸਾ 'ਚ ਵਾਪਰੇ ਦੋਹਰੇ ਕਤਲ ਕਾਂਡ ਨੇ ਹਿਲਾਇਆ ਪੰਜਾਬ, ਫਿਰ ਨਿਸ਼ਾਨੇ 'ਤੇ 'ਆਪ' ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News