² ਬਾਹੋਵਾਲ ਦੇ ਅਕਾਲੀ-ਬਸਪਾ ਆਗੂ ਕਾਂਗਰਸ ’ਚ ਸ਼ਾਮਲ

Tuesday, Apr 09, 2019 - 04:31 AM (IST)

² ਬਾਹੋਵਾਲ ਦੇ ਅਕਾਲੀ-ਬਸਪਾ ਆਗੂ ਕਾਂਗਰਸ ’ਚ ਸ਼ਾਮਲ
ਹੁਸ਼ਿਆਰਪੁਰ (ਘੁੰਮਣ)-ਪਿੰਡ ਬਾਹੋਵਾਲ ਦੇ 8 ਬਸਪਾ-ਅਕਾਲੀ ਆਗੂਆਂ ਨੇ ਆਪਣੇ ਪਰਿਵਾਰਾਂ ਸਮੇਤ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦਾ ਪੱਲਾ ਫਡ਼ਿਆ। ਚੱਬੇਵਾਲ ਕਾਂਗਰਸ ਪ੍ਰਧਾਨ ਡਾ. ਜਤਿੰਦਰ ਕੁਮਾਰ ਦੀ ਅਗਵਾਈ ਵਿਚ ਇਹ ਸਭ ਕਾਂਗਰਸ ਵਿਚ ਸ਼ਾਮਲ ਹੋਏ। ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਪਰਮਜੀਤ, ਕਰਮਜੀਤ, ਨਰਿੰਦਰ ਪਾਲ ਬੈਂਸ, ਮਨਜੀਤ ਸਿੰਘ, ਬਲਜਿੰਦਰ ਸਿੰਘ ਪਹਿਲਾਂ ਅਕਾਲੀ ਦਲ ਦੇ ਮੈਂਬਰ ਸਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਵਾਕਿਆਤ ਅਜਿਹੇ ਵਾਪਰੇ ਹਨ, ਜਿਸ ਨਾਲ ਅਕਾਲੀ ਪਾਰਟੀ ਤੋਂ ਉਨ੍ਹਾਂ ਦਾ ਵਿਸ਼ਵਾਸ ਉਠ ਗਿਆ ਹੈ। ਅਵਿਨਾਸ਼ ਕੁਮਾਰ ਜੋ ਕਿ ਬਸਪਾ ਦੇ ਸਮਰਥਕ ਰਹੇ ਸਨ, ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਦਾ ਕੋਈ ਵਜੂਦ ਨਹੀਂ ਰਹਿ ਗਿਆ ਹੈ। ਇਸ ਮੌਕੇ ਦਲਜੀਤ ਸਿੰਘ ਸਹੋਤਾ, ਸ਼ਿਵਰੰਜਨ ਸਿੰਘ ਰੋਮੀ, ਗਿੱਲ ਸਾਹਿਬ, ਸੂੁਰਜ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ ਚੱਕੀ, ਭਾਗੀਰਥ ਸਿੰਘ, ਹੰਸ ਰਾਜ, ਗੋਬਿੰਦਰ ਲਾਭਾ ਆਦਿ ਸਭ ਨੇ ਡਾ. ਰਾਜ ਦੀ ਪ੍ਰਸ਼ੰਸਾ ਕੀਤੀ। ਡਾ. ਜਤਿੰਦਰ ਕੁਮਾਰ ਨੇ ਇਨ੍ਹਾਂ ਸਾਥੀਆਂ ਦਾ ਕਾਂਗਰਸ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।

Related News