ਚੋਣਾਂ ਦੇ ਸਬੰਧ ''ਚ DSP ਦਸੂਹਾ ਬਲਵਿੰਦਰ ਸਿੰਘ ਜੌੜਾ ਦੀ ਮੁੱਖ ਅਗਵਾਈ ਹੇਠ ਫਲੈਗ ਮਾਰਚ

Wednesday, Dec 10, 2025 - 08:09 PM (IST)

ਚੋਣਾਂ ਦੇ ਸਬੰਧ ''ਚ DSP ਦਸੂਹਾ ਬਲਵਿੰਦਰ ਸਿੰਘ ਜੌੜਾ ਦੀ ਮੁੱਖ ਅਗਵਾਈ ਹੇਠ ਫਲੈਗ ਮਾਰਚ

ਦਸੂਹਾ, (ਨਾਗਲਾ, ਝਾਵਰ)- ਅੱਜ ਸ਼ਾਮ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਦੀ ਮੁੱਖ ਅਗਵਾਈ ਹੇਠ ਦਸੂਹਾ ਸ਼ਹਿਰ, ਜੀ. ਟੀ. ਰੋਡ, ਬੱਸ ਸਟੈਂਡ, ਮੁੱਖ ਬਾਜ਼ਾਰ, ਵਿਜੇ ਮਾਰਕੀਟ, ਮਿਆਣੀ ਰੋਡ, ਹਾਜੀਪੁਰ ਚੌਂਕ ਦਸੂਹਾ ਵਿਖੇ ਫਲੈਗ ਮਾਰਚ ਕੱਢਿਆ ਗਿਆ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਚੋਣਾਂ ਸਬੰਧੀ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਦੋਂ ਕਿ ਸਭ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਹੀ ਝਿਜਕ ਸਮੇਂ ਸਿਰ 14 ਦਸੰਬਰ ਨੂੰ ਪੋਲਿੰਗ ਬੂਥਾਂ ਤੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਵਿਘਨ ਆਪਣੀਆਂ ਵੋਟਾਂ ਪਾਉਣ।

ਉਹਨਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਤੇ ਸਬ ਇੰਸਪੈਕਟਰ ਪਰਮਜੀਤ ਸਿੰਘ, ਏ. ਐੱਸ. ਆਈ. ਬਾਬਾ ਸਿੰਘ, ਏ. ਐੱਸ. ਆਈ. ਅਨਿਲ ਕੁਮਾਰ, ਏ. ਐੱਸ. ਆਈ. ਮਹਿੰਦਰ ਸਿੰਘ ਤੇ ਹੋਰ ਪੁਲਸ ਕਰਮਚਾਰੀਆਂ ਨੇ ਫਲੈਗ ਮਾਰਚ ਵਿੱਚ ਭਾਗ ਲਿਆ।


author

Rakesh

Content Editor

Related News