ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ

Thursday, Dec 04, 2025 - 03:48 PM (IST)

ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ

ਟਾਂਡਾ (ਵਰਿੰਦਰ ਪੰਡਿਤ)- ਆਪਣੇ ਚੰਗੇ ਭਵਿੱਖ ਲਈ ਇੰਗਲੈਂਡ ਗਏ ਟਾਂਡਾ ਦੇ ਰਹਿਣ ਵਾਲੇ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ (36) ਪੁੱਤਰ ਨਾਨਕ ਸਿੰਘ ਵਜੋਂ ਹੋਈ, ਜੋਕਿ ਪਿੰਡ ਟਾਹਲੀ ਦਾ ਰਹਿਣ ਵਾਲਾ ਸੀ ਅਤੇ ਇੰਗਲੈਂਡ ਦੇ ਗ੍ਰੇਵਜੈਂਡ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। 

ਇਹ ਵੀ ਪੜ੍ਹੋ:  Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ

PunjabKesari

ਉਸ ਦੀ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।  ਉਕਤ ਪਰਿਵਾਰ ਦੇ ਮੈਂਬਰ ਮ੍ਰਿਤਕ ਦੇ ਭਰਾ ਨੇ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ 18 ਸਾਲਾ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਜਾਂਦਾ ਸੀ ਅਤੇ ਹੁਣ ਉਸ ਦੇ ਬੇਟਾ ਹੋਣ ਮਗਰੋਂ ਉਸ ਨੇ ਪਰਿਵਾਰ ਨਾਲ ਪੰਜਾਬ ਵਿੱਚ ਆਉਣਾ ਸੀ, ਜਿਸ ਨੇ 10 ਦਸੰਬਰ ਦੀਆਂ ਟਿਕਟਾਂ ਕੀਤੀਆਂ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਵੀ ਮਨਜ਼ੂਰ ਸੀ।

PunjabKesari

ਜਤਿੰਦਰ ਨੇ ਕਿਹਾ ਕਿ ਰਵਿੰਦਰ ਦੀ ਸਿਹਤ ਬਿਲਕੁਲ ਸਹੀ ਸੀ। ਕੰਮ ਤੋਂ ਪਰਤਣ ਉਪਰੰਤ ਉਹ ਪਰਿਵਾਰ ਨਾਲ ਰੋਟੀ ਖਾਣ ਮਗਰੋਂ ਸੌਂ ਗਿਆ ਸੀ। ਸਵੇਰੇ ਜਦੋਂ ਉਸ ਨੂੰ ਉਠਾਇਆ ਤਾਂ ਉਹ ਉੱਠਿਆ ਨਹੀਂ। ਪਹਿਲੀ ਵਾਰ ਉਸ ਨੇ ਆਪਣਾ ਪੁੱਤਰ ਲੈ ਕੇ ਪਿੰਡ ਆਉਣਾ ਸੀ। ਪਿੰਡ ਆ ਕੇ ਰਵਿੰਦਰ ਨੇ ਨਵੀਂ ਗੱਡੀ ਲੈਣੀ ਸੀ ਪਰ ਰਵਿੰਦਰ ਨੂੰ ਇਹ ਨਹੀਂ ਪਤਾ ਸੀ ਮੈਂ ਬੰਦ ਡੱਬੇ ਵਿਚ ਇਕ ਲਾਸ਼ ਬਣ ਕੇ ਜਾਵਾਂਗਾ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿਚ ਰਹਿ ਰਿਹਾ ਸੀ। ਉਸ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ।

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News