ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ
Thursday, Dec 04, 2025 - 12:45 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਟਾਂਡਾ ਨਾਲ ਸਬੰਧਤ ਪਿੰਡ ਰਾਣੀ ਦੇ ਇਕ ਨੌਜਵਾਨ ਰਣਦੀਪ ਸਿੰਘ ਨੇ ਕੈਨੇਡਾ ਨੇ ਸਿਵਲ ਏਵੀਏਸ਼ਨ ਕਰਕੇ ਪਾਇਲਟ ਬਣ ਕੇ ਆਪਣੇ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ ਹੈ। ਸਾਬਕਾ ਸਰਪੰਚ ਜਸਪਾਲ ਸਿੰਘ ਅਤੇ ਮਨਦੀਪ ਕੌਰ ਦੇ ਪੁੱਤਰ ਰਣਦੀਪ ਸਿੰਘ ਦੇ ਕੈਨੇਡਾ ਵਿੱਚ ਪਾਇਲਟ ਬਣਨ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਟਾਂਡਾ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀ ਵੀ ਹਰਦੀਪ ਸਿੰਘ ਦੀ ਇਸ ਵੱਡੀ ਉਪਲੱਬਧੀ 'ਤੇ ਮਾਣ ਮਹਿਸੂਸ ਕਰ ਰਹੇ ਹਨ।
ਇਸ ਸਬੰਧੀ ਪਾਇਲਟ ਰਣਦੀਪ ਸਿੰਘ ਰਾਣੀ ਪਿੰਡ ਦੇ ਪਿਤਾ ਜਸਪਾਲ ਸਿੰਘ ਅਤੇ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਉਸ ਦੇ ਵਿੱਚ ਕੁਝ ਕਰਕੇ ਵਿਖਾਉਣ ਦਾ ਜਜ਼ਬਾ ਸੀ ਅਤੇ ਉਸ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਸਿਵਲ ਏਵੀਏਸ਼ਨ ਦਾ ਟੈਸਟ ਕਲੀਅਰ ਕਰਕੇ ਇਹ ਵੱਡੀ ਉਪਲੱਬਧੀ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ! ਵੰਡੇ ਗਏ ਕਰੋੜਾਂ ਰੁਪਏ
ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਖੇਡਾਂ ਵਿੱਚ ਵੀ ਵਿਸ਼ੇਸ਼ ਦਿਲਚਸਪੀ ਰੱਖਦਾ ਹੈ ਅਤੇ ਉਸ ਨੇ ਘੋੜ ਸਵਾਰੀ ਵਿੱਚ ਵੀ ਰਾਸ਼ਟਰੀ ਤਮਗਾ ਹਾਸਲ ਕਰਕੇ ਉਨਾਂ ਦਾ ਮਾਣ ਵਧਾਇਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਪਾਇਲਟ ਬਣੇ ਹਰਦੀਪ ਸਿੰਘ ਦੀ ਇਸ ਵੱਡੀ ਉਪਲੱਬਧੀ 'ਤੇ ਉਨ੍ਹਾਂ ਦੇ ਘਰ ਰਾਣੀ ਪਿੰਡ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! 8 ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 7 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
