ਸਰਪੰਚੀ ਦੀਆਂ ਵੋਟਾਂ ''ਚ ਹੋਈ ਦੋਬਾਰਾ ਗਿਣਤੀ ''ਚ ਗੁਰਪਾਲ ਕੌਰ ਦੇ 2 ਵੋਟਾਂ ਤੋਂ ਜੇਤੂ ਫ਼ੈਸਲੇ ''ਤੇ ਅਦਾਲਤ ਨੇ ਲਗਾਈ ਰੋਕ
Friday, Dec 12, 2025 - 03:10 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਖਰਲ ਖੁਰਦ ਦੀਆਂ ਹੋਈਆਂ ਪੰਚਾਇਤੀ ਚੋਣਾਂ ਦਾ ਮਾਮਲਾ ਇਕ ਵਾਰ ਫਿਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਚੁੱਕਾ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸਰਪੰਚੀ ਦੀਆਂ ਹੋਈਆਂ ਵੋਟਾਂ ਦੀ ਦੋਬਾਰਾ ਗਿਣਤੀ ਮਾਣਯੋਗ ਹਾਈਕੋਰਟ ਦੇ ਹੁਕਮਾਂ 'ਤੇ ਉਸ ਸਮੇਂ ਦੇ ਤਤਕਾਲ ਐੱਸ. ਡੀ. ਐੱਮ. ਪਰਮਪ੍ਰੀਤ ਸਿੰਘ ਵੱਲੋਂ ਦੋਬਾਰਾ ਕਰਵਾਈ ਗਈ ਸੀ, ਜਿਸ ਦੌਰਾਨ ਪਹਿਲਾਂ ਤੋਂ 6 ਵੋਟਾਂ ਨਾਲ ਸਰਪੰਚੀ ਦੀ ਚੋਣ ਹਾਰੀ ਹੋਈ ਗੁਰਪਾਲ ਕੌਰ ਨੂੰ 2 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...
ਜਿਸ ਉਪਰੰਤ ਪਹਿਲਾਂ 6 ਵੋਟਾਂ ਨਾਲ ਜੇਤੂ ਐਲਾਨੀ ਗਈ ਕਰਮਜੀਤ ਕੌਰ ਵੱਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦੋਬਾਰਾ ਤੋਂ ਰਿਟ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੌਰਾਨ ਮਾਨਯੋਗ ਪੰਕਜ ਜੈਨ ਦੀ ਅਦਾਲਤ ਨੇ ਐੱਸ. ਡੀ. ਐੱਮ. ਟਾਂਡਾ ਵੱਲੋਂ 2 ਵੋਟਾਂ ਨਾਲ ਜੇਤੂ ਐਲਾਨੀ ਗਈ ਗੁਰਪਾਲ ਕੌਰ ਦੀ ਸਰਪੰਚੀ ਦੇ ਫ਼ੈਸਲੇ 'ਤੇ ਪਹਿਲਾਂ ਤੋਂ ਦਿੱਤੇ ਗਏ ਹੁਕਮਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ਅਗਲੀ ਤਾਰੀਖ਼ 17 ਮਾਰਚ 2026 ਨਿਰਧਾਰਿਤ ਕੀਤੀ ਗਈ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮਾਣਯੋਗ ਅਦਾਲਤ ਵੱਲੋਂ ਪਿੰਡ ਖਰਲ ਖੁਰਦ ਦਾ ਅਗਲਾ ਸਰਪੰਚ ਕੌਣ ਨਿਰਧਾਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
