ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ 6-7 ਘੰਟੇ ਦਾ Power Cut
Sunday, Dec 07, 2025 - 09:06 PM (IST)
ਗੜ੍ਹਦੀਵਾਲਾ (ਭੱਟੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐੱਸ.ਪੀ.ਸੀ.ਐੱਲ. ਸਬ ਡਵੀਜ਼ਨ ਗੜ੍ਹਦੀਵਾਲਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ 66 ਕੇ. ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਦੀ ਜ਼ਰੂਰੀ ਮੇਨਟੀਨੈਂਸ ਕਰਨ ਹਿੱਤ 8 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਗੜ੍ਹਦੀਵਾਲਾ ਤੋਂ ਚੱਲਦੇ ਸਾਰੇ 11 ਕੇ. ਵੀ. ਯੂ. ਪੀ. ਐੱਸ. ਫੀਡਰਾਂ ਅਤੇ ਏ. ਪੀ. ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਸਾਰੇ ਪਿੰਡਾਂ ਅਤੇ ਸ਼ਹਿਰ ਦੀ ਸਪਲਾਈ ਬੰਦ ਰਹੇਗੀ ।
ਦੋ ਦਿਨ ਬਿਜਲੀ ਰਹੇਗੀ ਬੰਦ
ਕਾਲਾ ਸੰਘਿਆਂ (ਨਿੱਝਰ)-66 ਕੇ. ਵੀ. ਸਬ ਸਟੇਸ਼ਨ ਖੁਸਰੋਪੁਰ ਤੋਂ ਚੱਲਦੇ ਸਾਰੇ 11 ਕੇ. ਵੀ. ਮੋਟਰਾਂ ਵਾਲੇ ਅਤੇ ਘਰਾਂ ਵਾਲੇ ਫੀਡਰ ਮਿਤੀ 8 ਦਸੰਬਰ 2025 ਅਤੇ 9 ਦਸੰਬਰ 2025 ਨੂੰ ਸ਼ਟ-ਡਾਊਨ ਹੋਣ ਕਾਰਨ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇ. ਈ. ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸ਼ੱਟ ਡਾਊਨ ਦੇ ਚੱਲਦਿਆਂ ਸਬ ਡਵੀਜ਼ਨ ਕਾਲਾ ਸੰਘਿਆਂ ਅਧੀਨ ਚਲਦੇ 11 ਕੇ. ਵੀ. ਖੁਸਰੋਪੁਰ ਯੂ. ਪੀ. ਐੱਸ., 11 ਕੇ. ਵੀ. ਆਧੀ ਏ. ਪੀ., 11 ਕੇ. ਵੀ. ਸ਼ਾਹਪੁਰ ਏ. ਪੀ. ਅਤੇ 11 ਕੇ. ਵੀ. ਬਡਿਆਲ ਏ. ਪੀ. ਫੀਡਰ ਬੰਦ ਰੱਖੇ ਜਾਣਗੇ।
ਉਨ੍ਹਾਂ ਕਿਹਾ ਕਿ ਜ਼ਰੂਰੀ ਮੁਰੰਮਤ ਕਾਰਨ ਉਕਤ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ ਇਸ ਸ਼ੱਟ ਡਾਊਨ ਕਾਰਨ ਰਹੀਮਪੁਰ, ਸੰਧੂ ਚੱਠਾ, ਬਡਿਆਲ, ਕੇਸਰਪੁਰ ਮੰਡੇਰ ਦੋਨਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਜੇ. ਈ. ਜਸਵੀਰ ਸਿੰਘ ਨੇ ਕਿਹਾ ਕਿ ਬਿਜਲੀ ਬੰਦ ਲਈ ਨਿਰਧਾਰਤ ਕੀਤਾ ਸਮਾਂ ਲੋੜ ਮੁਤਾਬਿਕ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ।
