ਪੰਜਾਬ ਦੇ ਇਸ ਇਲਾਕੇ ''ਚ ਲੱਗੇਗਾ ਲੰਬਾ Power Cut
Wednesday, Dec 10, 2025 - 07:29 PM (IST)
ਸ਼ਾਮ ਚੁਰਾਸੀ (ਦੀਪਕ)-ਇੰਜੀ. ਸੁਰਿੰਦਰ ਸਿੰਘ ਉੱਪ ਮੰਡਲ ਅਫਸਰ ਪੰ.ਸ.ਪਾ. ਕਾ.ਲਿ. ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਦਸੰਬਰ ਵੀਰਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ 11 ਕੇ.ਵੀ. ਇੰਡਸਟ੍ਰੀਅਲ ਫੀਡਰ ’ਤੇ ਜ਼ਰੂਰੀ ਕੰਮ ਕਰਨ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਹਾਜੀਪੁਰ (ਜੋਸ਼ੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉੱਪ ਮੰਡਲ ਹਾਜੀਪੁਰ ਰੂਪ ਲਾਲ ਨੇ ਦੱਸਿਆ ਹੈ ਕਿ 11 ਦਸੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਹਾਜੀਪੁਰ ਤੋਂ ਚਲਦਾ 11 ਕੇ. ਵੀ. ਫੀਡਰ ਪਨਖੂਹ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਪਨਖੂਹ, ਬਿਗੋਵਾਲ, ਕਸਰਾਵਾਂ, ਢੇਸੀਆਂ ਸੁਧਾਰੀਆਂ, ਅਰਥੇਵਾਲ ਅਤੇ ਸਹਿਕੋਵਾਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
