ਪੰਜਾਬ ''ਚ ਵੱਡੀ ਵਾਰਦਾਤ! ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਚੱਲੀਆਂ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ
Monday, Dec 08, 2025 - 04:34 PM (IST)
ਸ਼ਾਮ ਚੁਰਾਸੀ (ਝਾਵਰ)- ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਮੈਰਿਜ ਪੈਲੇਸ ਦੇ ਬਾਹਰ ਗੋਲ਼ੀਆਂ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਚੁਰਾਸੀ ਰੋਡ 'ਤੇ ਸਥਿਤ ਅਸ਼ੀਰਵਾਦ ਗਾਰਡਨ ਪੈਲਸ ਕਠਾਰ ਵਿਖੇ ਇਕ ਵਿਅਕਤੀ ਸੁਖਜਿੰਦਰ ਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਲਿਤਰਾਂ ਟਾਂਡਾ ਆਪਣੀ ਗੱਡੀ 'ਤੇ ਸਵਾਰ ਹੋ ਕੇ ਆਪਣੇ ਦੋਸਤ ਦੇ ਵਿਆਹ ਮੌਕੇ ਇਸ ਪੈਲਸ ਵਿੱਚ ਗਿਆ ਸੀ।
ਸਾਵਧਾਨ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ, ਮਿੰਟਾਂ 'ਚ ਉੱਡੇ ਕਰੋੜਾਂ ਰੁਪਏ, ਖੁੱਲ੍ਹੇ ਭੇਤ ਨੇ ਚੱਕਰਾਂ 'ਚ ਪਾਇਆ ਟੱਬਰ
ਇਸ ਦੌਰਾਨ ਪਿੰਡ ਫੰਬੀਆਂ ਬੁੱਲੋਵਾਲ ਦਾ ਰਹਿਣ ਵਾਲਾ ਮਲਕੀਤ ਸਿੰਘ ਉਰਫ਼ ਭੂਰਾ ਉਰਫ਼ ਸੋਨੂੰ ਕਰੀਬ 6 ਵਿਅਕਤੀਆਂ ਨਾਲ ਆਪਣੀ ਕਾਰ ਵਿੱਚ ਪੈਲੇਸ ਵਿੱਚ ਦਾਖ਼ਲ ਹੋਇਆ ਅਤੇ ਉਸ ਨੂੰ ਧਮਕੀਆਂ ਦੇਣ ਲੱਗ ਪਿਆ। ਇਸ ਦੌਰਾਨ ਪੈਲਸ ਦੇ ਗਾਰਡਾਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਪਰ ਜਦੋਂ ਸੁਖਜਿੰਦਰ ਦੀਪ ਸਿੰਘ ਵਾਪਸ ਜਾਣ ਲੱਗਾ ਤਾਂ ਸ਼ਾਮ ਚੁਰਾਸੀ ਰੋਡ 'ਤੇ ਹੀ ਮਲਕੀਤ ਸਿੰਘ ਭੂਰਾ ਉਰਫ਼ ਸੋਨੂੰ ਜਿਸ ਨਾਲ 5-6 ਹੋਰ ਅਣਪਛਾਤੇ ਵਿਅਕਤੀ ਸਨ, ਨੇ ਉਸ 'ਤੇ ਆਪਣੇ ਪਿਸਤਲੌ ਨਾਲ ਫਾਇਰਿੰਗ ਕਰ ਦਿੱਤੀ, ਜੋਕਿ ਗੋਲ਼ੀ ਉਸ ਦੇ ਖੱਬੇ ਪੱਟ 'ਤੇ ਲੱਗੀ। ਜਿਸ ਨੂੰ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਸ਼ਾਮ ਚੁਰਾਸੀ ਵਿਖੇ ਦਾਖ਼ਲ ਕਰਵਾਇਆ। ਥਾਣਾ ਬੁੱਲੋਵਾਲ ਦੀ ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...
