ਟਾਂਡਾ ''ਚ ਐਲਾਨੇ ਗਏ ਚੋਣ ਨਤੀਜਿਆਂ ''ਚ ਹੁਣ ਤੱਕ 10 ''ਤੇ ''ਆਪ'' ਅਤੇ 4 ''ਤੇ ਕਾਂਗਰਸ ਜੇਤੂ
Thursday, Dec 18, 2025 - 01:14 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਟਾਂਡਾ ਵਿੱਚ ਹੁਣ ਤੱਕ ਐਲਾਨੇ ਗਏ 14 ਬਲਾਕ ਸੰਮਤੀ ਨਤੀਜਿਆਂ ਤੇ 10 ਵਿੱਚ ਆਮ ਆਦਮੀ ਪਾਰਟੀ ਤੇ 4 ਵਿੱਚ ਕਾਂਗਰਸ ਪਾਰਟੀ ਜੇਤੂ ਰਹੀ ਹੈ। ਇਸ ਤੋਂ ਇਲਾਵਾ ਐਲਾਨੇ ਗਏ ਇੱਕ ਜ਼ਿਲਾ ਪ੍ਰੀਸ਼ਦ ਜ਼ੋਨ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਜੇਤੂ ਰਹੇ ਹਨ।
ਇਹ ਵੀ ਪੜ੍ਹੋ : ਭਾਜਪਾ ਨੇ ਮਾਨਸਾ 'ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ
ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਕਮ ਐੱਸ. ਡੀ. ਐੱਮ. ਟਾਂਡਾ ਗੁਰਪ੍ਰੀਤ ਸਿੰਘ ਔਲਖ ਤੇ ਇਲੈਕਸ਼ਨ ਇੰਚਾਰਜ ਟਾਂਡਾ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਐਲਾਨੇ ਗਏ ਨਤੀਜਿਆਂ ਦੌਰਾਨ ਬਲਾਕ ਸੰਮਤੀ ਜ਼ੋਨ ਭੂਲਪੁਰ ਤੋਂ ਆਪ ਪਾਰਟੀ ਦੇ ਸਰਪੰਚ ਵਰਿੰਦਰ ਸਿੰਘ, ਜਲਾਲਪੁਰ ਜ਼ੋਨ ਤੋਂ ਆਪ ਪਾਰਟੀ ਦੇ ਲਖਵਿੰਦਰ ਸਿੰਘ ਸੇਠੀ, ਟਾਹਲੀ ਤੋਂ ਆਪ ਪਾਰਟੀ ਦੀ ਹਰਜਿੰਦਰ ਕੌਰ, ਤਲਵੰਡੀ ਡੱਡੀਆਂ ਜ਼ੋਨ ਤੋਂ ਆਪ ਪਾਰਟੀ ਦੇ ਰਿੰਕੂ ਤੇਜੀ, ਜ਼ਹੂਰਾ ਜ਼ੋਨ ਤੋਂ ਆਪ ਪਾਰਟੀ ਦੀ ਜਸਵਿੰਦਰ ਕੌਰ, ਦੇਹਰੀਵਾਲ ਤੋਂ ਆਪ ਪਾਰਟੀ ਦੇ ਅਤਿੰਦਰ ਢਡਿਆਲਾ, ਜੋੜਾ ਜ਼ੋਨ ਤੋਂ ਆਪ ਪਾਰਟੀ ਦੀ ਗਗਨਦੀਪ ਕੌਰ, ਜ਼ੋਨ ਕੰਧਾਲਾ ਜੱਟਾਂ ਤੋਂ ਆਪ ਪਾਰਟੀ ਦੀ ਪਵਨਦੀਪ ਕੌਰ, ਜ਼ੋਨ ਝਾਵਾਂ ਤੋਂ ਆਪ ਪਾਰਟੀ ਦੇ ਸੁਖਵਿੰਦਰਜੀਤ ਸਿੰਘ ਝਾਵਰ, ਜ਼ੋਨ ਬੁੱਢੀ ਪਿੰਡ ਤੋਂ ਆਪ ਪਾਰਟੀ ਦੇ ਗਗਨਪ੍ਰੀਤ ਸਿੰਘ ਜੇਤੂ ਰਹੇ।
ਇਹ ਵੀ ਪੜ੍ਹੋ : ਖੰਨਾ 'ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ 'ਚ ਲਏ ਅਕਾਲੀ ਹਲਕਾ ਇੰਚਾਰਜ
ਇਸ ਤੋਂ ਇਲਾਵਾ ਜ਼ੋਨ ਮੁਰਾਦਪੁਰ ਨਰਿਆਲ ਤੋਂ ਕਾਂਗਰਸ ਦੀ ਮਨਜੀਤ ਕੌਰ, ਸਹਿਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਕੁਲਦੀਪ ਕੌਰ ਗਿੱਲ, ਮਿਆਣੀ ਤੋਂ ਕਾਂਗਰਸੀ ਉਮੀਦਵਾਰ ਪਰਵਿੰਦਰ ਸਿੰਘ ਲਾਡੀ ਤੇ ਜ਼ੋਨ ਘੋੜਾਵਾਹਾ ਤੋਂ ਕਾਂਗਰਸ ਪਾਰਟੀ ਦੇ ਹੀ ਪਰਵਿੰਦਰ ਪਾਲ ਜੇਤੂ ਰਹੇ। ਇਸ ਤੋਂ ਇਲਾਵਾ ਐਲਾਨ ਕੀਤੇ ਗਏ ਜ਼ਿਲਾ ਪਰਿਸ਼ਦ ਦੇ ਇੱਕ ਜਾਣੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਜਿੰਦਰ ਸਿੰਘ ਮਾਰਸ਼ਲ 1868 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਖਬਰ ਲਿਖੇ ਜਾਣ ਤੱਕ 6 ਬਲਾਕ ਸੰਮਤੀ ਜ਼ੋਨ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਐਲਾਨੇ ਜਾਣੇ ਬਾਕੀ ਸਨ।
